ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਦਰਖਤਾਂ ਦੀ ਨਜਾਇਜ਼ ਕਟਾਈ ਕਾਰਨ ਵਾਤਾਵਰਨ ਪ੍ਰੇਮੀਆ ‘ਚ ਰੋਸ

ਦਰਖਤਾਂ ਦੀ ਨਜਾਇਜ਼ ਕਟਾਈ ਕਾਰਨ ਵਾਤਾਵਰਨ ਪ੍ਰੇਮੀਆ ‘ਚ ਰੋਸ
ਹਰੇ ਭਰੇ ਦਰਖ਼ਤ ਦਿਨ ਦਿਹਾੜੇ ਵੱਡੇ
ਅਣਮਨੁੱਖੀ ਕਾਰੇ ਦੀ ਚੁਫੇਰਿਉ ਨਿੰਦਾ

ਫ਼ਰੀਦਕੋਟ 17 ਜੂਨ (ਪ੍ਰਦੀਪ ਚਮਕ): ਅੱਜ ਸਵੇਰੇ ਸਥਾਨਿਕ ਬੱਸ ਸਟੈਂਡ ਦੇ ਨੇੜੇ ਨਾਮਾਲੂਮ ਸ਼ਖ਼ਸ ਨੇ ਹਰੇ ਭਰੇ ਦਰਖਤਾਂ ਦੀ ਨਿੱਜੀ ਲਾਭ ਖ਼ਾਤਰ ਬਲੀ ਦੇ ਦਿੱਤੀ। ਜਦ ਇਸ ਕੁਦਰਤ ਦੇ ਉਲਟ ਕੀਤੇ ਕਾਰੇ ਦਾ ਵਾਤਾਵਰਨ ਪ੍ਰੇਮੀਆ ਨੂੰ ਪਤਾ ਲੱਗਾ ਤਾਂ ਵਾਤਾਵਰਨ ਪ੍ਰੇਮੀਆ ਵਿੱਚ ਗ਼ੁੱਸੇ ਦੀ ਲਹਿਰ ਦੌੜ ਗਈ । ਜਿੱਥੇ ਲੋਕ ਵੱਧ ਤੋਂ ਵੱਧ ਦਰਖ਼ਤ ਲਗਾ ਕੇ ਧਰਤੀ ਨੂੰ ਬਚਾਉਣ ਦੀ ਦੁਹਾਈ ਦੇ ਰਹੇ ਹਨ ਉੱਥੇ ਕੁੱਝ ਅਜਿਹੇ ਲੋਕ ਵੀ ਹਨ ਜੋ ਕੁਦਰਤ ਦੀ ਮਾਰ ਤੋ ਨਹੀਂ ਡਰਦੇ ਅਤੇ ਅਜਿਹੇ ਅਣਮਨੁੱਖੀ ਕੰਮ ਕਰ ਰਹੇ ਹਨ ਜੋ ਮਾਫ਼ੀ ਯੋਗ ਨਹੀਂ ਹਨ ।

ਇਸ ਅਣਮਨੁੱਖੀ ਕਾਰੇ ਦੀ ਚੁਫੇਰਿਉ ਨਿੰਦਾ ਹੋ ਰਹੀ ਹੈ । ਇੱਕ ਪਾਸੇ ਸਰਕਾਰ ਪਲੀਤ ਹੋ ਰਹੇ ਵਾਤਾਵਰਨ ਦੀ ਸੁੱਧਤਾ ਲਈ ਵੱਧ ਤੋਂ ਵੱਧ ਦਰਖ਼ਤ ਲਗਾਉਣ ਦੀ ਦੁਹਾਈ ਪਾ ਰਹੀ ਹੈ ਦੂਜੇ ਪਾਸੇ ਕੁਛ ਲੋਕ ਆਪਣੇ ਨਿੱਜੀ ਲਾਭ ਖ਼ਾਤਰ ਹਰੇ ਭਰੇ ਦਰਖਤਾਂ ਦੀ ਬਲੀ ਲੈ ਰਹੇ । ਅੱਜ ਸਵੇਰ ਫ਼ਰੀਦਕੋਟ ਦੇ ਬੱਸ ਸਟੈਂਡ ਨੇੜੇ ਹਰ ਭਰੇ ਦਰਖਤਾਂ ਨੂੰ ਕਿਸੇ ਨੇ ਕੱਟ ਵੱਢ ਕੇ ਘੋਰ ਅਪਰਾਧ ਕੀਤਾ । ਦਰਖਤਾਂ ਦੀ ਅੱਨੇਵਾਹ ਕੀਤੀ ਗਈ ਇਸ ਨਜਾਇਜ਼ ਕਟਾਈ ਦਾ ਜਦ ਵਾਤਾਵਰਨ ਪ੍ਰੇਮੀਆ ਨੂੰ ਪਤਾ ਲੱਗਾ ਤਾਂ ਵਾਤਾਵਰਨ ਪ੍ਰੇਮੀਆ ਵਿੱਚ ਰੋਸ ਦੀ ਲਹਿਰ ਦੌੜ ਗਈ । ਜਾਣਕਾਰੀ ਦਿੰਦਿਆਂ ਵਾਤਾਵਰਨ ਪ੍ਰੇਮੀ ਸੰਦੀਪ ਅਰੋੜਾ, ਗਗਨ ਪਾਹਵਾ ਨੇ ਦੱਸਿਆ ਕਿ ਬੱਸ ਸਟੈਂਡ ਨੇੜੇ ਸਰਕਾਰੀ ਜਗਾ ਤੇ ਲੱਗੇ ਦਰਖਤਾਂ ਨੂੰ ਕਿਸੇ ਨੇ ਕੱਟ ਦਿੱਤਾ ਹੈ ਤਾਂ ਉਨ੍ਹਾਂ ਦੇ ਮਨਾ ਨੂੰ ਠੇਸ ਲੱਗੀ । ਉਨ੍ਹਾਂ ਕਿਹਾ ਕਿ ਸਰਕਾਰੀ ਜਗਾ ਤੇ ਲੱਗੇ ਦਰਖਤਾਂ ਦੀ ਅੰਨ੍ਹੇ ਵਾਹ ਕਟਾਈ ਕਰ ਕੇ ਇਹ ਲੋਕ ਕੁਦਰਤ ਦੇ ਨਿਯਮ ਦੇ ਉਲਟ ਜਾ ਕੇ ਅਜਿਹੇ ਕੰਮ ਕਰ ਰਹੇ ਹਨ ਜੋ ਕਿਸੇ ਵੀ ਕੀਮਤ ਤੇ ਮਾਫ਼ ਨਹੀਂ ਕੀਤੇ ਜਾ ਸਕਦੇ । ਉਨ੍ਹਾਂ ਕਿਹਾ ਕਿ ਅਜਿਹੇ ਲੋਕ ਆਉਣ ਵਾਲੀਆਂ ਪੀੜੀਆਂ ਦੇ ਪੈਰ ਕੁਹਾੜਾ ਮਾਰ ਰਹੇ ਹਨ । ਇਹ ਵੱਡੇ ਟੁੱਕੇ ਦਰਖ਼ਤ ਆਮ ਲੋਕਾਂ ਨੂੰ ਤਾਂ ਦਿਸ ਰਹੇ ਹਨ ਪਰ ਜੰਗਲਾਤ ਮਹਿਕਮਾ ਪਤਾ ਨਹੀਂ ਕਿਉਂ ਅੱਖਾਂ ਮੀਟੀ ਬੈਠਾ ਹੈ ।

ਨਿੱਤ ਦਿਨ ਹੋ ਰਹੀ ਦਰਖਤਾਂ ਦੀ ਨਜਾਇਜ਼ ਕਟਾਈ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਵਿੱਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾ ਹੀ ਵਿਕਾਸ ਦੇ ਨਾਂ ਤੇ ਲੱਖਾਂ ਦਰਖ਼ਤ ਸੜਕਾਂ ਦੇ ਕਿਨਾਰਿਓਂ ਅਤੇ ਸਰਕਾਰੀ ਇਮਾਰਤਾਂ ਵਿੱਚੋਂ ਪੁਟਾ ਚੁੱਕੀ ਹੈ ਜਿਸ ਕਾਰਨ ਵਾਤਾਵਰਨ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ ਦਰਖਤਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਪੰਜਾਬ ਵਿੱਚ ਵਾਤਾਵਰਨ ਲਈ ਗੰਭੀਰ ਖ਼ਤਰਾ ਪੈਦਾ ਹੋ ਰਿਹਾ । ਉਨ੍ਹਾਂ ਕਿਹਾ ਕਿ ਫ਼ਰੀਦਕੋਟ ਦੇ ਕੋਲੋਂ ਦੀ ਲੰਘਦੀਆਂ ਨਹਿਰਾਂ ਤੇ ਵੀ ਵੱਡੇ ਵੱਡੇ ਦਰਖ਼ਤ ਗ਼ਾਇਬ ਹਨ ਅਤੇ ਹੁਣ ਅੱਜ ਸਰਕਾਰੀ ਜਗਾ ਤੇ ਇਹ ਦਰਖ਼ਤ ਸ਼ਰੇਆਮ ਕੱਟੇ ਜਾ ਰਹੇ ਹਨ। ਉਨ੍ਹਾਂ ਸਰਕਾਰ, ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਤੋਂ ਦਰਖਤਾਂ ਦੀ ਹੁੰਦੀ ਨਜਾਇਜ਼ ਕਟਾਈ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਦੀ ਅਪੀਲ ਕੀਤੀ ।

Leave a Reply

Your email address will not be published. Required fields are marked *

%d bloggers like this: