ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. May 27th, 2020

ਦਮਦਮੀ ਟਕਸਾਲ ਮਹਿਤਾ ਵਿਖੇ 33ਵੇਂ ਸ਼ਹੀਦੀ ਦਿਹਾੜੇ ਮਨਾਉਣ ਲਈ ਸੰਗਤਾਂ ਕੀਤੇ ਕਮਰਕੱਸੇ

ਦਮਦਮੀ ਟਕਸਾਲ ਮਹਿਤਾ ਵਿਖੇ 33ਵੇਂ ਸ਼ਹੀਦੀ ਦਿਹਾੜੇ ਮਨਾਉਣ ਲਈ ਸੰਗਤਾਂ ਕੀਤੇ ਕਮਰਕੱਸੇ

ਚੌਂਕ ਮਹਿਤਾ – ਜੂਨ 1984 ਨੂੰ ਵਾਪਰੇ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਗੁਰਧਾਮਾਂ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਸੰਤ ਗਿਆਨੀ ਜਰਨੈਲ਼ ਸਿੰਘ ਖਾਲਸਾ ਭਿੰਡਰਾਂਵਾਲੇ,ਭਾਈ ਅਮਰੀਕ ਸਿੰਘ,ਬਾਬਾ ਠਾਹਰਾ ਸਿੰਘ,ਜਨਰਲ ਸੁਬੇਗ ਸਿੰਘ ਅਤੇ ਹੋਰ ਬੇਅੰਤ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਦਮਦਮੀ ਟਕਸਾਲ ਦੇ ਹੱੈਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ 6ਜੂਨ ਨੂੰ ਕਰਵਾਏ ਜਾ ਰਹੇ 33ਵੇਂ ਮਹਾਨ ਸ਼ਹੀਦੀ ਸਮਾਗਮਾਂ ਦੇ ਪ੍ਰਬੰਧਾਂ ਦੀ ਰੂਪ ਰੇਖਾ ਉਲੀਕਣ ਅਤੇ ਵੱਖ ਵੱਖ ਇਲਾਕਿਆਂ ਦੀਆਂ ਸੰਗਤਾਂ ਨੂੰ ਲਿਆਉਣ ਲਈ ਬੱਸਾਂ ਆਦਿ ਦਾ ਇੰਤਜ਼ਾਮ ਅਤੇ ਜਿੰਮੇਵਾਰ ਸਿੰਘਾਂ ਨੂੰ ਹੋਰ ਡਿਊਟੀਆਂ ਸੌਂਪਣ ਲਈ ਅੱਜ ਇੱਕ ਮੀਟਿੰਗ ਰੱਖੀ ਗਈ,ਜਿਸ ਵਿੱਚ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ, ਫੈਡਰੇਸ਼ਨ ਆਗੂਆਂ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਬਹੁਤ ਸਾਰੀਆਂ ਨਾਮੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਸੰਗਤਾਂ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਮ ਸਿੰਘ ਖਾਲਸਾ ਭਿੰਡਰਾਂਵਾਲਿਆ ਨੇ ਕਿਹਾ ਕਿ ਘੱਲੂਘਾਰੇ ਦੇ ਸਮਾਗਮਾਂ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਅੱਜ ਸਾਡਾ ਫਰਜ਼ ਬਣਦਾ ਹੈ ਕਿ ਦੂਰੋਂ ਨੇੜਿਓ ਵਧ ਤੋਂ ਵੱਧ ਸੰਗਤਾਂ ਨੂੰ ਇਸ ਸਮਾਗਮ ‘ਚ ਪੁੱਜਦੀਆ ਕਰਨ ਲਈ ਆਪਣਾ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਸੰਗਤਾਂ ‘ਚ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਵੱਧ ਉਤਸ਼ਾਹ ਦੇਖਣ ਨੂੰ ਮਿਲਿਆ ਹੈ।ਹਾਜ਼ਰ ਸ਼ਖਸੀਅਤਾਂ ਨੇ ਵੱਧ ਤੋਂ ਵੱਧ ਸੰਗਤਾਂ ਨੂੰ ਸ਼ਹੀਦੀ ਸਮਾਗਮਾ ਵਿੱਚ ਲਿਆਉਣ ਲਈ ਤਕਰੀਬਨ 1000 ਬੱਸਾਂ ਦੀ ਅਤੇ ਹੋਰਡਿੰਗ ਬੋਰਡ ਲਗਾਉਣ ਦੀ ਪੇਸ਼ਕਸ਼ ਕੀਤੀ।ਵਰਣਨਯੋਗ ਹੈ ਕਿ ਸਮਾਗਮਾਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਇੱਕ ਹੋਰ ਮੀਟਿੰਗ 30ਮਈ ਨੂੰ ਕੀਤੀ ਜਾਵੇਗੀ। ਇਸ ਮੀਟਿੰਗ ‘ਚ ਭਾਈ ਈਸ਼ਰ ਸਿੰਘ ਸਪੱਤੁਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ,ਸਿੰਘ ਸਾਹਿਬ ਜਸਬੀਰ ਸਿੰਘ ਰੋਡੇ,ਬਾਬਾ ਬੰਤਾ ਸਿੰਘ ਮੁੰਡਾਪਿੰਡ ਵਾਲੇ,ਭਾਈ ਜੀਵਾ ਸਿੰਘ,ਬਾਬਾ ਚਰਨਜੀਤ ਸਿੰਘ ਜੱਸੋਵਾਲ,ਭਾਈ ਅਜੈਬ ਸਿੰਘ ਅਭਿਆਸੀ,ਭਾਈ ਜਸਪਾਲ ਸਿੰਘ ਮੁੰਬਈ,ਗਿਆਨੀ ਸੁਰਜੀਤ ਸਿੰਘ ਸੋਧੀ,ਬਾਬਾ ਸੁੱਧ ਸਿੰਘ ਲੰਗਰਾਂ ਵਾਲੇ,ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ,ਬਾਬਾ ਗੁਰਭੇਜ਼ ਸਿੰਘ,ਬਾਬਾ ਮੇਜਰ ਸਿੰਘ ਵਾਂ,ਬਾਬਾ ਕੰਵਲਜੀਤ ਸਿੰਘ ਨਾਗੀਆਣਾ ਸਾਹਿਬ,ਬਾਬਾ ਬੁੱਧ ਸਿੰਘ ਨਿੱਕੇ ਘੁੰਮਣ,ਬਾਬਾ ਗੁਰਭੇਜ਼ ਸਿੰਘ,ਬਾਬਾ ਹਰਪਿੰਦਰ ਸਿੰਘ ਆਲਮਗੀਰ,ਬਾਬਾ ਸੋਮਦੱਤ ਸਿੰਘ,ਬਾਬਾ ਸੁਖਵਿੰਦਰ ਸਿੰਘ,ਬਾਬਾ ਸੁਖਵੰਤ ਸਿੰਘ ਚੰਨਣਕੇ,ਬਾਬਾ ਬੀਰ ਸਿੰਘ ਭੰਗਾਲੀ,ਬਾਬਾ ਬਲਜਿੰਦਰ ਸਿੰਘ ਰੋਡੇ,ਬਾਬਾ ਮਨਜੀਤ ਸਿੰਘ ਹਰਖੋਵਾਲ,ਬਾਬਾ ਦਿਲਬਾਗ ਸਿੰਘ ਆਰ.ਐੱਫ.ਕੇ.,ਬਾਬਾ ਸੁਰਜੀਤ ਸਿੰਘ ਮੈਹਰੋ,ਬਾਬਾ ਸਵਰਨਜੀਤ ਸਿੰਘ ਤਰਨਾਦਲ,ਬਾਬਾ ਹਰੀ ਸਿੰਘ ਬਾਬਾ ਬਕਾਲਾ,ਬਾਬਾ ਬਲਵਿੰਦਰ ਸਿੰਘ ਹਰਚੋਵਾਲ,ਬਾਬਾ ਬੱਚਨ ਸਿੰਘ ਬੱਲ੍ਹਨ,ਬਾਬਾ ਮੋਹਨ ਸਿੰਘ ਭੰਗਾਲੀ,ਬਾਬਾ ਕਰਮਜੀਤ ਸਿੰਘ ਟਿੱਬਾਸਾਹਿਬ,ਕੈ:ਬਲਬੀਰ ਸਿੰਘ ਬਾਠ ਸਾਬਕਾ ਮੰਤਰੀ,ਪਿ੍ਰੰ:ਗੁਰਦੀਪ ਸਿੰਘ ਰੰਧਾਵਾ (ਮੰਚ ਸੰਚਾਲਕ),ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ,ਬਾਬਾ ਅਜੀਤ ਸਿੰਘ ਤਰਨਾਦਲ,ਸਾਬਕਾ ਵਿਧਾਇਕ ਡਾ.ਦਲਬੀਰ ਸਿੰਘ ਵੇਰਕਾ ਤੇ ਜਥੇ:ਬਲਜੀਤ ਸਿੰਘ ਜਲਾਲਉਸਮਾਂ,ਚੇਅਰਮੈਨ ਲਖਵਿੰਦਰ ਸਿੰਘ ਲੱਖੀ ਟਾਂਡਾ,ਐਡਵੋਕੇਟ ਭਗਵੰਤ ਸਿੰਘ ਸਿਆਲਕਾ,ਚੇਅਰਮੈਨ ਤਰਲੋਕ ਸਿੰਘ ਬਾਠ,ਭਾਈ ਗੁਰਪ੍ਰੀਤ ਸਿੰਘ ਜਲਾਲਉਸਮਾਂ,ਸਵਰਨਜੀਤ ਸਿੰਘ ਕੁਰਾਲੀਆਂ,ਕਸ਼ਮੀਰ ਸਿੰਘ ਕਾਲਾ ਮਹਿਤਾ,ਮੰਗਲ ਸਿੰਘ ਬਟਾਲਾ,ਬਾਬਾ ਸੁਰਜੀਤ ਸਿੰਘ ਘਨੁੱਕੜੀਵਾਲੇ,ਬਾਬਾ ਸਤਨਾਮ ਸਿੰਘ ਜਫਰਵਾਲ,ਬਾਬਾ ਬਲਵਿੰਦਰ ਸਿੰਘ ਰੋਡੇ,ਬਾਬਾ ਹਰਦੇਵ ਸਿੰਘ ਰਾਜਸਥਾਨ,ਬਾਬਾ ਗੁਰਬਚਨ ਸਿੰਘ ਕਰਮੂਵਾਲਾ,ਭਾਈ ਗੁਰਸੇਵ ਸਿੰਘ ਹਰਫਾਲਪੁਰ,ਬਾਬਾ ਗੁਰਦੀਪ ਸਿੰਘ ਭਾਨੋ ਖੇੜੀ,ਜਥੇ ਰਾਜਬੀਰ ਸਿੰਘ , ਜਤਿੰਦਰ ਸਿੰਘ ਲੱਧਾਮੁੰਡਾ,ਅਮਰੀਕ ਸਿੰਘ ਬਿੱਟਾ,ਮਾ:ਜਸਵੰਤ ਸਿੰਘ,ਚੇਅਰਮੈਨ ਪ੍ਰਗਟ ਸਿੰਘ, ਜਥੇਦਾਰ ਸਾਹਬ ਸਿੰਘ,ਕੁਲਵਿੰਦਰ ਸਿੰਘ ਖੱਬੇ,ਬਾਬਾ ਦਿਲਬਾਗ ਸਿੰਘ ਮਣਕੂਮਾਂਜਰਾ, ਜਸਮੇਰ ਸਿੰਘ ਖਲਹਿਰਾ, ਬਾਬਾ ਅਮਰੀਕ ਸਿੰਘ ਸ੍ਰੀ ਹਰਗੋਬਿੰਦਰਪੁਰ, ਐਡਵੋਕੇਟ ਬਿਕਰਮਜੀਤ ਸਿੰਘ ਬਾਜਵਾ, ਗੁਰਮੁੱਖ ਸਿੰਘ ਸਾਹਬਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: