Thu. Jul 18th, 2019

ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਨੂੰ ਸਦਮਾ, ਮਾਤਾ ਅਵਤਾਰ ਕੌਰ ਜੀ ਨਹੀਂ ਰਹੇ

ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਨੂੰ ਸਦਮਾ, ਮਾਤਾ ਅਵਤਾਰ ਕੌਰ ਜੀ ਨਹੀਂ ਰਹੇ
ਮਾਤਾ ਜੀ ਦਾ ਅੰਤਿਮ ਸਸਕਾਰ ਪਰਸੋਂ 23 ਅਪ੍ਰੈਲ ਮੰਗਲਵਾਰ ਨੂੰ ਦੁਪਹਿਰ 1 ਵਜੇ ਨਗਰ ਧੁੰਮਾ, ਨੇੜੇ ਰਾਜਪੁਰਾ ਵਿਖੇ ਕੀਤਾ ਜਾਵੇਗਾ

ਅਮ੍ਰਿਤਸਰ 21 ਅਪ੍ਰੈਲ (ਨਿਰਪੱਖ ਕਲਮ): ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦ ਉਹਨਾਂ ਦੇ ਸਤਿਕਾਰਯੋਗ ਮਾਤਾ ਅਵਤਾਰ ਕੌਰ ਜੀ ਅੱਜ 21 ਅਪ੍ਰੈਲ 2019 ਨੂੰ ਸ਼ਾਮੀ 7:45 ਵਜੇ ਅਕਾਲ ਚਲਾਣਾ ਕਰ ਗਏ। ਮਾਤਾ ਜੀ 85 ਵਰਿਆਂ ਦੇ ਸਨ। ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੋਣ ਕਾਰਨ ਜਲੰਧਰ ਦੇ ਸੈਕਰਡਹਾਰਟ ਹਸਪਤਾਲ ਵਿਖੇ ਜੇਰੇ ਇਲਾਜ ਸਨ। ਮਾਤਾ ਜੀ ਦਾ ਅੰਤਿਮ ਸਸਕਾਰ ਪਰਸੋਂ 23 ਅਪ੍ਰੈਲ ਮੰਗਲਵਾਰ ਨੂੰ ਦੁਪਹਿਰ 1 ਵਜੇ ਨਗਰ ਧੁੰਮਾ, ਨੇੜੇ ਰਾਜਪੁਰਾ ਵਿਖੇ ਕੀਤਾ ਜਾਵੇਗਾ ।

ਮਾਤਾ ਜੀ ਦੇ ਸਦੀਵੀ ਵਿਛੋੜੇ ‘ਤੇ ਸਦੀਵੀ ਵਿਛੋੜੇ ‘ਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਨਾਲ ਇਸ ਮੌਕੇ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਜੀ ਜ਼ਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਵਿੰਦ ਸਿੰਘ ਜੀ ਲੋਗੋਵਾਲ, ਸਿੰਘ ਸਾਹਿਬ ਜਸਬੀਰ ਸਿੰਘ ਜੀ ਖਾਲਸਾ, ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ, ਸ: ਬਿਕਰਮ ਸਿੰਘ ਮਜੀਠੀਆ, ਭਾਈ ਈਸ਼ਰ ਸਿੰਘ ਜੀ, ਬਾਬਾ ਬੁੱਧ ਸਿੰਘ ਜੀ ਨਿਕੇ ਘੁੰਮਣ ਵਾਲੇ, ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ, ਬਾਬਾ ਮਨਜੀਤ ਸਿੰਘ ਜੀ ਹਰਖਵੋਲ, ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ, ਬਾਬਾ ਹਰਜਿੰਦਰ ਸਿੰਘ ਨਾਨਕਸਰ, ਬਾਬਾ ਗੁਰਭੇਜ ਸਿੰਘ ਜੀ ਖਾਲਸਾ, ਬਾਬਾ ਸੁੱਖਵੰਤ ਸਿੰਘ ਜੀ ਚੰਨਣਕੇ, ਬਾਬਾ ਸਜਨ ਸਿੰਘ ਜੀ ਬੇਰ ਸਾਹਿਬ, ਬਾਬਾ ਸੁਖਦੇਵ ਸਿੰਘ ਭੁੱਚੋ, ਬਾਬਾ ਦਰਸਨ ਸਿੰਘ ਜੀ ਟਾਹਲਾ ਸਾਹਿਬ, ਭਾਈ ਅਮਰਜੀਤ ਸਿੰਘ ਜੀ ਚਾਵਲਾ, ਭਾਈ ਅਜੈਬ ਸਿੰਘ ਅਭਿਆਸੀ, ਭਾਈ ਰਾਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬਾਬਾ ਗੁਰਮੇਲ ਸਿੰਘ ਨਾਨਕਸਰ, ਬਾਬਾ ਲਖਾ ਸਿੰਘ ਨਾਨਕਸਰ, ਬਾਬਾ ਗੁਰਚਰਨ ਸਿੰਘ ਨਾਨਕਸਰ, ਬਾਬਾ ਸੇਵਾ ਸਿੰਘ ਨਾਨਕਸਰ, ਬਾਬਾ ਗੁਰਦੇਵ ਸਿੰਘ ਜੀ ਨਾਨਕਸਰ ਭਾਈ ਕੀ ਸਮਾਧਵਾਲਿਆਂ, ਪ੍ਰੋ: ਸਰਚਾਂਦ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *

%d bloggers like this: