ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 11th, 2020

ਦਮਦਮਾ ਸਾਹਿਬ ਸਾਹਿਤ ਸਭਾ ਦੀ ਹੋਈ ਮੀਟਿੰਗ, ਨਵੇਂ ਅਹੁਦੇਦਾਰਾਂ ਦੀ ਕੀਤੀ ਸਰਬਸੰਮਤੀ ਨਾਲ ਚੋਣ

ਦਮਦਮਾ ਸਾਹਿਬ ਸਾਹਿਤ ਸਭਾ ਦੀ ਹੋਈ ਮੀਟਿੰਗ, ਨਵੇਂ ਅਹੁਦੇਦਾਰਾਂ ਦੀ ਕੀਤੀ ਸਰਬਸੰਮਤੀ ਨਾਲ ਚੋਣ

4-13
ਤਲਵੰਡੀ ਸਾਬੋ, 3 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਅੰਦਰ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 52 ਦਰਬਾਰੀ ਕਵੀਆਂ ਨੂੰ ਸਮਰਪਿਤ ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਦੇ ਜਨਰਲ ਹਾਊਸ ਦੀ ਮੀਟਿੰਗ ਪ੍ਰਧਾਨ ਸ੍ਰੀ ਜਨਕ ਰਾਜ ਜਨਕ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਭਾ ਦੇ ਪੁਨਰਗਠਨ ਤੇ ਭਵਿੱਖ ਵਿਚਲੀਆਂ ਸਭਾ ਦੀਆਂ ਨੀਤੀਆਂ ‘ਤੇ ਵਿਚਾਰ ਚਰਚਾ ਕੀਤੀ ਗਈ।
ਇਸ ਦੌਰਾਨ ਕੀਤੀ ਗਈ ਸਭਾ ਦੀ ਨਵੇਂ ਸਿਰਿਓਂ ਚੋਣ ਮੌਕੇ ਜਿੱਥੇ ਸਰਬਸੰਮਤੀ ਨਾਲ ਮੁੜ ਤੋਂ ਸ੍ਰੀ ਜਨਕ ਰਾਜ ਜਨਕ ਤਲਵੰਡੀ ਸਾਬੋ ਨੂੰ ਪ੍ਰਧਾਨ ਚੁਣਿਆ ਗਿਆ ਉੱਥੇ ਸੁਖਮੰਦਰ ਸਿੰਘ ਭਗੀਵਾਂਦਰ ਨੂੰ ਸਰਪ੍ਰਸਤ ਲਾਇਆ ਗਿਆ। ਇਸੇ ਤਰ੍ਹਾਂ ਰਘਵੀਰ ਸਿੰਘ ਮਾਨ ਨੂੰ ਸੀਨੀਅਰ ਮੀਤ ਪ੍ਰਧਾਨ, ਮਾ. ਅਵਤਾਰ ਬਖਤੂ ਅਤੇ ਡਾ. ਗੁਰਨਾਮ ਖੋਖਰ ਨੂੰ ਮੀਤ ਪ੍ਰਧਾਨ, ਸ. ਤਰਸੇਮ ਸਿੰਘ ਬੁੱਟਰ ਨੂੰ ਜਨਰਲ ਸਕੱਤਰ, ਸ. ਅਮਰਜੀਤ ਜੀਤ ਨੂੰ ਖਜਾਨਚੀ, ਸ. ਗੁਰਮੀਤ ਸਿੰਘ ਬੁੱਟਰ ਕਨਵੀਨਰ, ਮੈਂਗਲ ਸਿੰਘ ਸੁਰਜੀਤ ਨੂੰ ਮੁੱਖ ਸਲਾਹਕਾਰ, ਰਣਜੀਤ ਸਿੰਘ ਬਰਾੜ ਨੂੰ ਸਟੇਜ ਸਕੱਤਰ, ਰਾਮ ਰੇਸ਼ਮ ਨਥੇਹਾ ਨੂੰ ਪ੍ਰੈੱਸ ਸਕੱਤਰ ਤੋਂ ਇਲਾਵਾ ਗੁਰਜੰਟ ਸਿੰਘ ਨਥੇਹਾ (ਪ੍ਰਚਾਰ ਸਕੱਤਰ), ਕਰਨਦੀਪ ਸੋਨੀ (ਪ੍ਰਚਾਰ ਸਕੱਤਰ), ਗੋਰਾ ਸਰਾਂ (ਪ੍ਰਚਾਰ ਸਕੱਤਰ), ਸ. ਬੂਟਾ ਬਖਤੂ ਨੂੰ ਪ੍ਰਚਾਰ ਸਕੱਤਰ, ਮਾ. ਮਨਦੀਪ ਸਿੰਘ ਨੂੰ ਲਾਇਬਰੇਰੀਅਨ, ਦੌਲਤ ਰਾਮ, ਬਲਵਿੰਦਰ ਬਾਘਾ, ਕਾਕਾ ਮਾਨ ਬੀਬੜੀਆਂ ਅਤੇ ਲਛਮਣ ਭਾਗੀਵਾਂਦਰ ਨੂੰ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਪੱਤਰਕਾਰ, ਗੀਤਕਾਰ ਅਤੇ ਗਾਇਕ ਰਾਮ ਰੇਸ਼ਮ ਨਥੇਹਾ ਦੇ ਚਾਚਾ ਸਹੁਰਾ ਚਿਰੰਜੀ ਲਾਲ ਗਰਗ ਖੇਮੂਆਣਾ ਦੀ ਬੇਵਕਤੀ ਮੌਤ ‘ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ੋਕ ਵੀ ਪ੍ਰਗਟ ਕੀਤਾ ਗਿਆ। ਸਭਾ ਦੀ ਚੋਣ ਤੋਂ ਬਾਅਦ ਸਾਰੇ ਸ਼ਾਇਰਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: