ਦਮਦਮਾ ਸਾਹਿਬ ਸਾਹਿਤ ਸਭਾ ਦੀ ਮੀਟਿੰਗ ਮੌਕੇ ਹੋਇਆ ਕਵੀ ਦਰਬਾਰ

ਦਮਦਮਾ ਸਾਹਿਬ ਸਾਹਿਤ ਸਭਾ ਦੀ ਮੀਟਿੰਗ ਮੌਕੇ ਹੋਇਆ ਕਵੀ ਦਰਬਾਰ
……ਐਵੇਂ ਗੱਭਰੂ ਦਿੰਦੇ ਫਿਰਦੇ ਮੁੱਛਾਂ ਤਾਂਈਂ ਤਾਅ।।

31-5
ਤਲਵੰਡੀ ਸਾਬੋ, 31 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਮਾਜ ਵਿਚ ਦਿਨੋਂ ਦਿਨ ਪ੍ਰਫੁੱਲਤ ਹੋ ਰਹੀ ਲੱਚਰ ਗਾਇਕੀ ਅਤੇ ਗੀਤਕਾਰੀ ਤੋਂ ਚਿੰਤਿਤ ਸਾਹਿਤਕਾਰਾਂ ਦੀ ਸੰਸਥਾ ‘ਦਮਦਮਾ ਸਾਹਿਬ ਸਾਹਿਤ ਸਭਾ ਰਜਿ. ਤਲਵੰਡੀ ਸਾਬੋ’ ਦੀ ਮਾਸਿਕ ਇਕੱਤਰਤਾ ਸ੍ਰੀ ਜਨਕ ਰਾਜ ਜਨਕ ਦੀ ਪ੍ਰਧਾਨਗੀ ਹੇਠ ਸਥਾਨਕ ਖਾਲਸਾ ਸੀਨੀ. ਸੈਕੰ. ਸਕੂਲ (ਮੁੰਡੇ) ਵਿਚ ਹੋਈ, ਜਿਸ ਵਿਚ ਸਮਾਜ ਅੰਦਰ ਗੀਤਕਾਰੀ ਅਤੇ ਗਾਇਕੀ ਦੇ ਡਿਗਦੇ ਮਿਆਰ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।
ਸ. ਸੁਖਮੰਦਰ ਸਿੰਘ ਭਾਗੀਵਾਂਦਰ ਦੀ ਸਰਪ੍ਰਸਤੀ ਹੇਠ ਹੋਈ ਇਸ ਇਕੱਤਰਤਾ ‘ਚ ਹਾਜ਼ਰ ਸਾਹਿਤਕਾਰਾਂ ਨੇ ਆਪੋ ਆਪਣੀਆਂ ਤਾਜ਼ਾ ਅਤੇ ਮੌਲਿਕ ਰਚਨਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਸਭਾ ਦੇ ਜਨਰਲ ਸਕੱਤਰ ਸ. ਤਰਸੇਮ ਬੁੱਟਰ ਦੀ ਗ਼ਜ਼ਲ ਦੇ ਸ਼ੇਅਰ ‘ਭਗਤ ਸਿੰਘ ਸੁਖਦੇਵ ਰਾਜਗੁਰੂ ਬਣਕੇ ਕੋਈ ਦਿਖਾਵੇ ਨਾ, ਐਵੇਂ ਗੱਭਰੂ ਦਿੰਦੇ ਫਿਰਦੇ ਮੁੱਛਾਂ ਤਾਂਈਂ ਤਾਅ’ ਨੇ ਜਿੱਥੇ ਤੜਕ ਭੜਕ ਅਤੇ ਇਸ਼ਕ ਮਿਜ਼ਾਜੀ ‘ਚ ਗਲਤਾਨ ਜਵਾਨੀ ਦੀ ਮਾਨਸਿਕਤਾ ‘ਤੇ ਕਰਾਰੀ ਸੱਟ ਮਾਰੀ ਉੱਥੇ ਸਭਾ ਦੇ ਪ੍ਰੈਸ ਸਕੱਤਰ ਅਤੇ ਗਾਇਕ ਸ਼ਾਇਰ ਰੇਸ਼ਮ ਨਥੇਹਾ ਦੇ ਗੀਤ ‘ਮੇਰੀ ਮਾਂ’ ਨੂੰ ਦਰਦ ਭਰੀ ਭਰੀ ਅਵਾਜ਼ ਵਿਚ ਗਾ ਕੇ ਹਾਜ਼ਰ ਸਾਹਿਤਕਾਰਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਸ. ਤਰਸੇਮ ਬੁੱਟਰ ਦੇ ਜਨਮ ਦਿਨ ਨੂੰ ਸਮਰਪਿਤ ਇਸ ਇਕੱਤਰਤਾ ਵਿਚ ਉਤਕ ਤੋਂ ਇਲਾਵਾ ਸਰਵ ਸ੍ਰੀ. ਰਣਜੀਤ ਸਿੰਘ ਬਰਾੜ, ਅਮਰਜੀਤ ਜੀਤ, ਕਰਨਦੀਪ ਸੋਨੀ, ਗੁਰਜੰਟ ਸੋਹਲ ਨਥੇਹਾ, ਮੈਂਗਲ ਸਿੰਘ ਸੁਰਜੀਤ, ਗੁਰਮੀਤ ਬੁੱਟਰ, ਚਮਕੌਰ ਸਿੰਘ ਭਾਗੀਵਾਂਦਰ, ਡਾ. ਗੁਰਨਾਮ ਖੋਖਰ, ਮਾਸਟਰ ਮਨਦੀਪ ਸਿੰਘ, ਬੂਟਾ ਸਿੰਘ, ਜਸਕਰਨ ਬਾਵਾ, ਲਛਮਣ ਭਾਗੀਵਾਂਦਰ, ਜਸਵੀਰ ਅਣਪੜ੍ਹ ਅਤੇ ਰਘੁਵੀਰ ਮਾਨ ਨੇ ਆਪਣੀਆਂ ਨਵੀਆਂ ਤੇ ਮੌਲਿਕ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ। ਮੀਟਿੰਗ ਵਿਚ ਸਭਾ ਵੱਲੋਂ ਛਾਪੀ ਜਾ ਰਹੀ ਦੂਸਰੀ ਪੁਸਤਕ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ।

Share Button

Leave a Reply

Your email address will not be published. Required fields are marked *

%d bloggers like this: