ਦਫਤਰ ਮਿਉਂਸਿਪਲ ਇੰਪਲਾਈਜ ਯੂਨੀਅਨ ਦੀ ਹੋਈ ਮੀਟਿੰਗ

ਦਫਤਰ ਮਿਉਂਸਿਪਲ ਇੰਪਲਾਈਜ ਯੂਨੀਅਨ ਦੀ ਹੋਈ ਮੀਟਿੰਗ

MC EMplyunion photo

ਰਾਜਪੁਰਾ 8 ਜੂਨ (ਧਰਮਵੀਰ ਨਾਗਪਾਲ) ਸਥਾਨਕ ਦਫਤਰ ਮਿਉਂਸਿਪਲ ਇੰਪਲਾਈਜ ਯੂਨੀਅਨ ਦੀ ਮਿਉਂਸਿਪਲ ਕਮੇਟੀ ਵਿੱਚ ਮੀਟਿੰਗ ਹੋਈ । ਸਮੂਹ ਦਫਤਰੀ ਕਰਮਚਾਰੀਆਂ ਦੀ ਮੀਟਿੰਗ ਵਿੱਚ ਜਸਬੀਰ ਸੇਵਾਦਾਰ ਯੁਨੀਅਨ ਦਾ ਪ੍ਰਧਾਨ ਸਮੇਤ ਯੁਨੀਅਨ ਦੇ ਮੈਂਬਰਾਂ ਨੂੰ ਲੇ ਕੇ ਸ਼ਾਮਲ ਹੋਏ ਅਤੇ ਸਰਵ ਸੰਮਤੀ ਨਾਲ ਉਹਨਾਂ ਵੱਲੋਂ ਦਫਤਰੀ ਕਰਮਚਾਰੀਆਂ ਅਤੇ ਸੇਵਾਦਾਰਾਂ ਦੀ ਇੱਕ ਯੂਨੀਅਨ ਬਣਾਉਣ ਦੀ ਸਹਿਮਤੀ ਦਿੱਤੀ ਗਈ।ਸਮੂਹ ਕਰਮਚਾਰੀਆਂ ਵੱਲੋਂ ਵਿਚਾਰ ਵਟਾਦਰਾਂ ਕਰਨ ਉਪਰੰਤ ਜਸਬੀਰ ਕੁਮਾਰ ਸੇਵਾਦਾਰ ਨੂੰ ਮਿਉਂਸਪਲ ਇੰਮਪਲਾਈਜ ਯੁਨੀਅਨ ਦਫਤਰ ਦਾ ਪ੍ਰਧਾਨ ਚੁਣਿਆ ਗਿਆ ਅਤੇ ਸ੍ਰੀ ਮਹਿੰਦਰ ਕੁਮਾਰ ਨੂੰ ਜਰਨਲ ਸੱਕਤਰ ਚੁਣਿਆ ਗਿਆ ਅਤੇ ਸ੍ਰੀ ਪ੍ਰਦੀਪ ਕੁਮਾਰ ਅਤੇ ਗੋਰਵ ਵੋਹਰਾ ਨੂੰ ਖਜਾਨਚੀ ਚੁਣਿਆ ਗਿਆ ਅਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਨਗਰ ਕੌਂਸਲ ਰਾਜਪੁਰਾ ਦਾ ਪ੍ਰਾਂਤੀਕਰਲ ਕਰਮਚਾਰੀਆਂ ਇਸ ਯੁਨੀਅਨ ਨਾਲ ਸਬੰਧਤ ਹੈ । ਉਕਤ ਆਹੁਦੇਦਾਰਾਂ ਨੂੰ ਬਾਕੀ ਦੀ ਕੈਬਨਿਟ ਚੁਣਨ ਦੇ ਅਧਿਕਾਰ ਦਿੱਤੇ ਜਾਂਦੇ ਹਨ । ਚੇਅਰਮੈਨ ਰਮੇਸ਼ ਕੁਮਾਰ, ਪ੍ਰਧਾਨ ਜਸਬੀਰ ਕੁਮਾਰ, ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ, ਜਰਨਲ ਸੱਕਤਰ ਮਹਿੰਦਰ ਕੁਮਾਰ, ਖਜਾਨਚੀ ਪ੍ਰਦੀਪ ਕੁਮਾਰ ਅਤੇ ਗੋਰਵ ਵੋਹਰਾ, ਪ੍ਰਚਾਰ ਸਕੱਤਰ ਪਵਨ ਕੁਮਾਰ, ਸਲਾਹਕਾਰ ਹਰਬੰਸ ਕੋਰ ਇਸ ਤੋਂ ਇਲਾਵਾ ਮਿਉਂਸੀਪਲ ਇੰਮਪਲਾਈਜ ਯੂਨੀਅਨ ਦਫਤਰ 4 ਮੈਂਬਰੀ ਕਮੇਟੀ ਬਣਾਈ ਗਈ ਹੈ । ਜਿਨ੍ਹਾਂ ਦੇ ਨਾਂ ਦਲੀਪ ਕੁਮਾਰ, ਅਨਿਲ ਅਗਰਵਾਲ, ਬਲਵਿੰਦਰ ਸਿੰਘ, ਅਸ਼ੋਕ ਕੁਮਾਰ ਸ਼ਾਮਲ ਹਨ।

Share Button

Leave a Reply

Your email address will not be published. Required fields are marked *

%d bloggers like this: