ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਥੋੜੇ ਜਿਹੇ ਗ਼ਲਤ ਲੋਕੀਂ ਸਾਰੇ ਮੁਲਕ ਦਾ ਨੁਕਸਾਨ ਕਰਦੇ ਹਨ

ਥੋੜੇ ਜਿਹੇ ਗ਼ਲਤ ਲੋਕੀਂ ਸਾਰੇ ਮੁਲਕ ਦਾ ਨੁਕਸਾਨ ਕਰਦੇ ਹਨ

ਦਲੀਪ ਸਿੰਘ ਵਾਸਨ, ਐਡਵੋਕੇਟ

ਸਾਡਾ ਇਹ ਹਿੰਦੁਸਤਾਨ ਬਹੁਤ ਹੀ ਪੁਰਾਣਾ ਅਤੇ ਵਿਕਸਿਤ ਦੇਸ਼ ਸੀ ਅਤੇ ਕਦੀ ਸੋਨੇ ਦੀ ਚਿੜੀਆ ਵੀ ਅਖਵਾ ਬੈਠਾ ਹੈ। ਪਰ ਥੋੜੇ ਜਿਹੇ ਆਦਮੀ ਰਾਜੇ, ਮਹਾਰਾਜੇ, ਬਾਦਸ਼ਾਹ ਬਣ ਬੈਠੇ ਸਨ, ਆਪੋ ਵਿੱਚ ਲੜੀ ਜਾਂਦੇ ਸਨ, ਗਲਤ ਕਿਸਮ ਦਾ ਜੀਵਨ ਜਿਉ ਰਹੇ ਸਨ ਅਤੇ ਜੰਤਾ ਵਲ ਧਿਆਨ ਹੀ ਨਹੀਂ ਸੀ ਦੇ ਰਹੇ, ਇਸ ਲਈ ਜਦ ਬਾਹਰੀ ਹਮਲੇ ਹੋਏ ਤਾਂ ਜੰਤਾ ਨੇ ਸਾਥ ਨਹੀਂ ਦਿਤਾ ਅਤੇ ਇਹ ਦੇਸ਼ ਗੁਲਾਮ ਬਣ ਗਿਆ ਅਤੇ ਇਹ ਗੁਲਾਮੀ 712 ਈਸਵੀਂ ਤੋਂ ਲੈਕੇ 1857 ਤਕ ਰਹੀ ਅਤੇ ਸਾਨੂੰ ਇਸ ਗੁਲਾਮੀ ਨੇ ਇਤਨਾ ਕਮਜ਼ੋਰ ਕਰ ਦਿਤਾ ਸੀ ਕਿ ਜਦ ਮੁਗਲ ਢਹਿੰਦੀਆਂ ਕਲਾ ਵਿੱਚ ਸਨ ਤਾਂ ਵੀ ਅਸੀਂ ਮੁਲਕ ਆਪਣੇ ਹਥ ਵਿੱਚ ਨਾ ਲੈ ਸਕੇ ਅਤੇ ਅੰਗਰੇਜ਼, ਪੁਰਤਗਾਲੀ ਆਦਿ ਜਿਹੜੇ ਇਥੇ ਵਿਉਪਾਰੀ ਬਣਕੇ ਆਏ ਸਨ, ਮੁਗ਼ਲਾਂ ਪਾਸੋਂ ਅੰਗਰੇਜ਼ਾਂ ਨੇ ਰਾਜ ਲੈ ਲਿਆ ਅਤੇ ਉਹ ਵੀ ਕੋਈ ਇਕ ਸਦੀ ਰਾਜ ਕਰ ਗਏ। ਅੰਗਰੇਜ਼ ਕੁਝ ਅੰਤਰ ਰਾਸ਼ਟਰੀ ਘਟਨਾਵਾਂ ਕਰਕੇ ਇਹ ਦੇਸ਼ ਆਪ ਹੀ ਆਜ਼ਾਦ ਕਰ ਗਏ, ਵਰਨਾ ਅਸੀਂ ਹਾਲਾਂ ਵੀ ਆਜ਼ਾਦੀ ਲੈ ਸਕਦੇ ਸਾਂ ਜਾਂ ਨਹੀਂ, ਇਹ ਪ੍ਰਸ਼ਨ ਹਾਲਾਂ ਵੀ ਵਿਚਾਰਨ ਵਾਲਾ ਹੈ।

ਅਸੀਂ ਇਹ ਵੀ ਦੇਖਿਆ ਕਿ ਕੁਝ ਹੀ ਆਦਮੀਆਂ ਦੀਆਂ ਗਲਤੀਆਂ ਸਨ ਇਹ ਦੇਸ਼ ਵੰਡਿਆ ਗਿਆ ਅਤੇ ਇਹ ਵੀ ਆਖਿਆ ਜਾਂਦਾ ਹੈ ਕਿ ਲਖਾਂ ਮਾਸੂਮਾਂ ਦੀਆਂ ਜਾਨਾ ਗਈਆਂ ਸਨ ਅਤੇ ਕਰੋੜਾਂ ਲੋਕਾਂ ਦਾ ਉਜਾੜਾ ਕੀਤਾ ਗਿਆ ਸੀ ਅਤੇ ਅਸੀਂ ਅਜ ਤਕ ਅਰਥਜਾਤ ਪਿਛਲੇ ਸਤ ਦਹਾਕਿਆਂ ਤੋਂ ਇਸ ਵੰਡ ਦਾ ਖਮਿਆਜ਼ਾ ਭੁਗਤ ਰਹੇ ਹਾਂ।

ਇਹ ਦੇਸ਼ ਆਜ਼ਾਦ ਵੀ ਹੋ ਗਿਆ ਅਤੇ ਪਰਜਾਤੰਤਰ ਵੀ ਆ ਗਿਆ, ਪਰ ਫਿਰ ਵੀ ਕੁਝ ਲੋਕਾਂ ਦਾ ਖਾਨਦਾਨੀ ਰਾਜ ਹੀ ਰਿਹਾ ਅਤੇ ਇਹ ਵਿਅਕਤੀਵਿਸ਼ੇਸ਼ ਹੀ ਰਾਜ ਕਰਦੇ ਰਹੇ ਅਤੇ ਅਜ ਤਕ ਸਾਨੂੰ ਕੋਈ ਇਹ ਨਹੀਂ ਦਸ ਸਕਿਆ ਕਿ ਅਗਰ ਇਹ ਵਿਅਕਤੀਵਿਸ਼ੇਸ਼ਾਂ ਦਾ ਹੀ ਰਾਜ ਰਹਿਣਾ ਸੀ ਤਾਂ ਫਿਰ ਇਤਨੇ ਮੈਂਬਰਾਂ ਦੀ ਸਭਾਵਾ ਵਿੱਚ ਭਰਤੀ ਦੀ ਕੀ ਲੋੜ ਸੀ। ਅਜ ਤਕ ਸਾਨੂੰ ਇਹ ਨਹੀਂ ਦਸਿਆ ਗਿਆ ਕਿ ਸਾਡੀਆਂ ਚੋਣਾਂ ਉਤੇ ਅਜ ਤਕ ਕਿਤਨਾ ਪੈਸਾ ਖਰਚ ਆ ਚੁਕਾ ਹੈ ਅਤੇ ਇਹ ਜਿਹੜੇ ਨੁਮਾਇੰਦੇ ਅਜ ਤਕ ਸਾਡੀਆਂ ਸਭਾਵਾਂ ਵਿੱਚ ਜਾਕੇ ਬੈਠਦੇ ਰਹੇ ਹਨ ਉਨ੍ਹਾਂ ਵਿਚੋਂ ਕਿਤਨਿਆ ਨੇ ਕੋਈ ਸਭਾ ਵਿੱਚ ਕੰਮ ਕੀਤਾ ਨਹੀ, ਕੀ ਕੰਮ ਕੀਤਾ ਹੈ ਅਤੇ ਕਿਤਨੇ ਉਹ ਨੁਮਾਇੰਦੇ ਸਨ ਜਿਹੜੇ ਸਭਾ ਵਿੱਚ ਮਰਜ਼ੀ ਨਾਲ ਜਾਕੇ ਹਾਜ਼ਰੀ ਹੀ ਲਗਵਾਉਂਦੇ ਰਹੇ ਹਨ, ਅਤੇ ਕਦੀ ਵੀ ਬੋਲੇ ਨਹੀਂ ਹਨ। ਅਜ ਤਕ ਇਹ ਵੀ ਨਹੀਂ ਦਸਿਆ ਗਿਆ ਕਿ ਸਦਨਾ ਦੇ ਰਖ ਰਖਾ ਉਤੇ ਅਜ ਤਕ ਕਿਤਨਾ ਪੈਸਾ ਖਰਚ ਆ ਚੁਕਾ ਹੈ। ਮੈਂਬਰਾਂ ਨੂੰ ਅਜ ਤਕ ਕਿਤਨੀ ਤਨਖਜਹ ਅਤੇ ਪੈਨਸ਼ਨ ਦਿਤੀ ਜਾ ਚੁਕੀ ਹੈ।;

ਕੁਝ ਆਦਮੀਆਂ ਦੀ ਗਲਤੀਆਂ ਕਾਰਨ ਅਜ ਤਕ ਅਸੀਂ ਸਦਨਾਂ ਵਿੱਚ ਜਿਹੜੇ ਆਦਮੀ ਭੇਜਦੇ ਰਹੇ ਹਾਂ ਉਨ੍ਹਾਂ ਲਈ ਉਮਰ, ਸਿਹਤ, ਯੋਗਤਾ, ਸਿਖਲਾਈ, ਮੁਹਾਰਤ, ਤਜਜਰਬਾ ਅਤੇ ਸਾਫ ਅਤੀਤ ਬਾਰੇ ਅਸੀਂ ਕੋਈ ਮਿਆਰ ਖੜੇ ਨਹੀਂ ਕਰ ਪਾਏ ਅਤੇ ਇਹ ਵੀ ਕੋਈ ਨਹੀਂ ਦਸ ਪਾ ਰਿਹਾ ਕਿ ਉਹ ਕਿਹੜੇ ਥੋੜੇ ਜਿਹੇ ਲੋਕੀਂ ਸਨ ਜਿਹੜੇ ਸੰਵਿਧਾਨ ਬਨਾਉਣ ਵਕਤ ਇਹ ਚੈਪਟਰ ਨਹੀਂ ਪਾ ਸਕੇ ਜਾਂ ਉਨ੍ਹਾਂ ਨੂੰ ਕੋਈ ਰੋਕ ਰਿਹਾ ਸੀ।

ਸਾਡੇ ਮੁਲਕ ਵਿੱਚ ਕੁਦਰਤ ਦੇ ਸਾਰੇ ਸੋਮੇਂ ਹਨ। ਪਹਾੜ, ਦਰਿਆ, ਖਣਿਜ ਪਦਾਰਥ, ਵਧੀਆਂ ਜਲ ਵਾਯੂ, ਬਾਰਿਸ਼ਾਂ, ਉਪਜਾਊ ਧਰਤੀ, , ਗੈਸ, ਕੋਲਾ, ਲੋਹਾ ਆਦਿ ਵੀ ਹਨ ਅਤੇ ਅਸਾਂ ਤਰਕੀ ਵੀ ਬਹੁਤ ਕੀਤੀ ਹੈ। ਪਰ ਥੋੜੇ ਜਿਹੇ ਉਹ ਲੋਕੀਂ ਹਨ ਜਿਹੜੇ ਸਾਡੀ ਸਾਰੀ ਦੀ ਸਾਰੀ ਤਰਕੀ ਉਤੇ ਕਾਬਜ਼ ਹੋ ਗਏ ਹਨ ਅਤੇ ਸਾਡੀ ਤਰਕੀ ਦਾ ਲਾਭ ਬਾਕੀ ਦੇ ਲੋਕਾਂ ਤਕ ਪੁਜਣ ਨਹੀਂ ਦਿਤਾ ਗਿਆ। ਇੰਨ੍ਹਾਂ ਦੀ ਗਿਣਤੀ ਬਹੁਤ ਘਟ ਹੈ, ਪਰ ਪਤਾ ਨਹੀਂ ਇੰਨ੍ਹਾਂ ਦੀ ਮਦਦ ਕੋਣ ਪਿਆ ਕਰਦਾ ਹੈ ਜਿਹੜਾ ਛੁਪਿਆ ਪਿਆ ਹੈ ਅਤੇ ਇਸ ਤਰਕੀ ਦਾ ਮਜ਼ਾ ਕੁਝ ਹੀ ਲੋਕਾਂ ਦੇ ਨਸੀਬ ਹੋ ਗਿਆ ਹੈ।

ਇਸ ਮੁਲਕ ਵਿੱਚ ਟੈਕਸ ਚੋਰ ਹਨ ਅਤੇ ਸਰਕਾਰ ਖੁਦ ਮਨਦੀ ਹੈ ਕਿ ਅਰਬਾਂ ਖਰਬਂਾਂ ਰੁਪਿਆ ਕਾਲਾ ਧੰਨ ਬਣਾਕੇ ਬਾਹਰ ਲਿਜਾਕੇ ਬਾਹਰਲੇ ਬੈਂਕਾ ਵਿੱਚ ਗੁਪਤ ਖਾਤਿਆ ਵਿੱਚ ਜਮਾ ਕਰਵਾ ਦਿਤਾ ਗਿਆ ਹੈ। ਇਕ ਵਾਰੀਂ ਤਾਂ ਇਹ ਐਲਾਨ ਵੀ ਕਰ ਦਿਤਾ ਗਿਆ ਸੀ ਕਿ ਇਹ ਕਾਲਾ ਧੰਨ ਲਿਆਕੇ ਲੋਕਾਂ ਵਿੱਚ ਵੰਡ ਦਿਤਾ ਜਾਵੇਗਾ ਅਤੇ ਲਖਾ ਰੁਪਿਆ ਹਰ ਘਰ ਪਾਸ ਪੁਜਦਾ ਕਰ ਦਿਤਾ ਜਾਵੇਗਾ। ਅਜ ਵੀ ਇਹ ਆਖਿਆ ਜਾ ਰਿਹਾ ਹੈ ਕਿ ਅਗਰ ਇਤਨਾ ਸਰਮਾਇਅਜਾ ਵਧਿਆ ਹੈ ਤਾਂ ਉਹ ਕੁਝ ਹੀ ਲੋਕਾਂ ਹਥ ਆ ਗਿਆ ਹੈ ਅਤੇ ਅਜ ਤਕ ਕਾਮਿਆਂ ਅਤੇ ਮਜ਼ਦੂਰਾਂ ਦੀ ਮਜ਼ਦੂਰੀ ਇਤਨੀ ਘਟ ਰਖੀ ਜਾ ਰਹੀ ਹੈ ਕਿ ਇਹ ਲੋਕੀਂ ਹੋਰ ਗਰੀਬ ਹੁੰਦੇ ਜਾ ਰਹੇ ਹਨ ਅਤੇ ਇਤਨੇ ਗਰੀਬ ਹੋ ਗਏ ਹਨ ਕਿ ਕਈ ਤਾਂ ਭੁਖ ਮਰੀ ਦਾ ਵਪੀ ਸਿ਼ਕਾਰ ਹੋ ਗਏ ਹਨ। ਵਕਤ ਦੀ ਸਰਕਾਰ ਪਾਸ ਇੰਨ੍ਹਾਂ ਅਮੀਰ ਘਰਾਂ ਦੀ ਸੂਚੀ ਹੈ, ਪਰ ਵਕਤ ਦੀਆਂ ਸਰਕਾਰਾਂ ਵੀ ਕੁਝ ਨਹੀਂ ਕਰ ਪਾ ਰਹੀਆਂ।

ਇਸ ਮੁਲਕ ਵਿੱਚ ਰਿਸ਼ਵਤ ਵੀ ਸੀ ਅਤੇ ਫਿਰ ਇਸ ਮੁਲਕ ਵਿੱਚ ਘਪਲੇ ਆਏ, ਘੁਟਾਲੇ ਆਏ, ਦਲਾਲੀਆਂ ਆਈਆਂ ਅਤੇ ਕਮਿਸ਼ਨਾਂ ਖਾਣ ਦਾ ਸਿਲੀਸਿਲਾ ਵੀ ਸ਼ੁਰੂ ਕੀਤਾ ਗਿਆ। ਇਹ ਕੰਮ ਕਰਨ ਵਾਲਿਆਂ ਦੀ ਗਿਣਤੀ ਬਹੁਤੀ ਨਹੀਂ ਸੀ, ਪਰ ਅਰਬਾਂ ਖਰਬਾ ਰੁਪਿਆ ਦੇਸ਼ ਦਾ ਹਵਾਲਿਆਂ ਰਾਹੀਂ ਇਧਰ ਉਧਰ ਕੀਤਾ ਜਾਂਦਾ ਰਿਹਾ ਜਿਸਦਾ ਕੁਲ ਮਿਲਾਕੇ ਲੋਕਾਂ ਦਾ ਨੁਕਸਾਨ ਕੀਤਾ ਗਿਆ। ਇੰਨ੍ਹਾਂ ਘਪਲਿਆਂ, ਘੁਟਾਲਿਆ ਵਿੱਚ ਮੰਤਰੀਆਂ ਤਕ ਸ਼ਾਮਲ ਹੁੰਦੇ ਰਹੇ ਅਤੇ ਕਈ ਜੇਲ੍ਹਾਂ ਵਿੱਚ ਵੀ ਭੇਜੇ ਜਾ ਚੁਕੇ ਹਨ। ਅਗਰ ਅਜ ਤਕ ਰਹੇ ਸਾਰੇ ਮੰਤਰੀਆਂ ਦੀਆਂ ਜਾਇਦਾਦਾਂ ਦਾ ਲੇਖਾ ਚੌਖਾ ਕੀਤਾ ਜਾਵੇ ਜਾ ਉਨ੍ਹਾਂ ਦੇ ਬਚਿਆ ਦੇ ਖਾਤੇ ਦੇਖੇ ਜਾਣ ਤਾਂ ਕਿਤਨੇ ਹੀ ਹੋਰ ਪਕੜੇ ਜਾ ਸਕਦੇ ਹਨ ਅਤੇ ਜੇਲ੍ਹੀ ਵੀ ਜਾ ਸਕਦੇ ਹਨ।

ਸਾਡੇ ਸਮਾਜ ਵਿੱਚ ਚੋਰਾਂ , ਡਾਕੂਆਂ, ਬਲੈਕੀਆਂ, ਠਗਾਂ ਦੀ ਗਿਣਤੀ ਬਹੁਤੀ ਨਹੀਂ ਹੈ, ਪਰ ਉਨ੍ਹਾਂ ਦਾ ਡਰ ਲਖਾਂ ਕਰੋੜਾਂ ਆਦਮੀ ਮਹਿਸੂਸ ਕਰ ਰਹੇ ਹਨ। ਇਸੇ ਤਰ੍ਹਾਂ ਇਹ ਬਲਾਤਕਾਰੀਏ ਵੀ ਬਹੁਤੇ ਨਹੀਂ ਹਨ, ਪਰ ਇੰਨ੍ਹਾਂ ਦੀਆਂ ਕਰਤੂਤਾਂ ਕਰਕੇ ਸਾਰਾ ਸਮਾਜ ਡਰ ਵਿੱਚ ਆ ਗਿਆ ਹੈ। ਕਿਸੇ ਵੀ ਲੜਕੀ ਦੀ ਇਜ਼ਤ ਸੇਫ ਨਹੀਂ ਹੈ।

ਅਸੀਂ ਮੰਗਤਿਆਂ ਵਿਰੁਧ ਕਾਨੂੰਨ ਵੀ ਬਣਾ ਲਿਤਾ ਹੈ, ਪਰ ਕੁਝ ਕੁ ਮੰਗਤੇ ਹਨ ਜਿਹੜੇ ਵਿਦੇਸ਼ੀ ਯਾਤਰੀਆਂ ਦੇ ਮੂੰਹ ਲਗ ਜਾਂਦੇ ਹਨ ਅਤੇ ਅਸੀਂ ਦੁਨੀਆਂ ਭਰ ਵਿੱਚ ਮੰਗਤਿਆਂ ਦਾ ਦੇਸ਼ ਮਨੇ ਜਾ ਰਹੇ ਹਾਂ ਅਤੇ ਇਸੇ ਤਰ੍ਹਾਂ ਸਾਡੇ ਮੁਲਕ ਵਿੱਚ ਹਾਲਾਂ ਵੀ ਕੋਈ ਕੋਈ ਸਪੇਰਾ ਹੈ ਜਿਹੜਾ ਵਿਦੇਸ਼ੀ ਯਾਤਰੀਆਂ ਦੇ ਸਾਹਮਣੇ ਹੋ ਜਾਂਦਾ ਹੈ ਅਤੇ ਦੁਨੀਆਂ ਭਰ ਵਿੱਚ ਅਸੀਂ ਸਨੇਕ ਚਾਰਮਰ ਕਰਕੇ ਮਸ਼ਹੂਰ ਹਂਾਂ। ਇਸੇ ਤਰ੍ਹਾਂ ਸਾਡੇ ਮੁਲਕ ਵਿੱਚ ਹਾਲਾਂ ਵੀ ਕੋਈ ਕੋਈ ਜਾਦੂ ਟੂਂਣਾ ਕਰੀ ਜਾਂਦਾ ਹੈ ਅਤੇ ਭੂਤ ਕਢਣ ਵਾਲੇ ਵੀ ਹਨ। ਅਜ ਅਸੀਂ ਵਿਗਿਆਨ ਦੇ ਖੇਤਰ ਵਿੱਚ ਬਹੁਤ ਅਗੇ ਆ ਗਏ ਹਾਂ, ਪਰ ਜਾਣੂ ਟੂਂਣਿਆਂ ਨਾਲ ਹਾਲਾਂ ਵੀ ਇਲਾਜ ਕਰਨ ਵਾਲੇ ਇਸ ਦੇਸ਼ ਵਿੱਚ ਮੌਜੂਦ ਹਨ।

ਅਸੀਂ ਅਜ ਵਿਗਿਆਨ ਦੇ ਖੇਤਰ ਵਿੱਚ ਵਡੀਆਂ ਪ੍ਰਾਪਤੀਆਂ ਕਰ ਲਿਤੀਆਂ ਹਨ, ਪਰ ਹਾਲਾਂ ਵੀ ਸਾਡੀਆਂ ਪੁਰਾਣੀਆਂ ਚਲੀਆਂ ਆ ਰਹੀਆਂ ਰਿਵਾਇਤਾਂ ਸਾਡਾ ਨਾਮ ਬਦਨਾਮ ਕਰ ਰਹੀਆਂ ਹਨ। ਇਸ ਮੁਲਕ ਵਿੱਚ ਗੁਰਬਤ ਵੀ ਹੈ ਅਤੇ ਪਛੜਾਪਣ ਵੀ ਹੈ, ਪਰ ਇਤਨਾ ਵੀ ਨਹੀਂ ਹੈ ਜਿਤਨਾ ਅਸੀਂ ਰੋਲਾ ਪਾਈ ਜਾਂਦੇ ਹਾਂ।

ਅਜ ਸਾਡੇ ਬਚੇ ਅਜ ਦੇ ਅਧੁਨਿਕ ਯੁਗ ਵਿੱਚ ਆ ਗਏ ਹਨ ਅਤੇ ਬਹੁਤ ਸਾਰੀਆਂ ਇਹ ਪੁਰਾਣੀਆਂ ਰਿਵਾਇਤਾ ਛਡਦੇ ਜਾ ਰਹੇ ਹਨ ਅਤੇ ਸਾਡੇ ਸਾਹਮਣੇ ਬਹੁਤ ਹੀ ਵਧੀਆਂ ਭਵਿਖ ਦੀਆਂ ਬੁਨਿਆਦਾ ਬਣਦੀਆਂ ਆ ਰਹੀਆਂ ਹਨ ਅਤੇ ਬਹੁਤ ਹੀ ਜਲਦੀ ਅਸੀਂ ਇਹ ਜਿਹੜਾ ਵੀ ਪਛੜਾਪਣ ਹੈ ਇਸਚੋਂ ਬਾਹਰ ਨਿਕਲ ਆਵਾਂਗੇ।

ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ,
ਪਟਿਆਲਾ-ਪੰਜਾਬ-ਭਾਰਤ

Leave a Reply

Your email address will not be published. Required fields are marked *

%d bloggers like this: