Wed. May 22nd, 2019

ਥੋਡਾ ਕੁੱਤਾ ਕੁੱਤਾ , ਸਾਡਾ ਕੁੱਤਾ ਟੌਮੀ ਵਾਹ!!!!

ਥੋਡਾ ਕੁੱਤਾ ਕੁੱਤਾ , ਸਾਡਾ ਕੁੱਤਾ ਟੌਮੀ ਵਾਹ!!!!

ਅਸੀਂ ਇੱਕ ਵਿਆਹ ਤੇ ਗਏ ਸੀ ਤੇ ਓੱਥੇ ਨਾਂ ਆਰਕੇਸਟਰਾ ਫਰਫੌਰਮ ਕਰ ਰਹੇ ਸੀ .. ਲੜਕੀਆਂ ਡਾਨਸ ਕਰ ਰਹੀਆਂ ਸਨ .. ਬੜਾ ਅਜੀਬ ਲੱਗਾ ਦੇਖ ਕੇ ਕਿ ਕੁਛ ਬਜ਼ੁਰਗ ਪਿਛਲੀਆਂ ਸੀਟਾਂ ਛੱਡ ਕੇ ਬਿਲਕੁਲ ਮੂਹਰਲੀਆਂ ਸੀਟਾਂ ਤੇ ਆ ਬੈਠੇ.. ਤੇ ਹੈਰਾਨੀ ਦੀ ਗੱਲ ਐਹ ਕਿ ਖ਼ੁਦ ਆਪਣੇ ਬੱਚਿਆ ਨੂੰ ਸਟੇਜ ਤੇ ਚੜਾ ਰਹੇ ਸਨ .. ਕੁਛ ਹੀ ਪਲਾਂ ਚ ਰੀਸੋ ਰੀਸ ਸਟੇਜ ਤੇ ਕਾਫ਼ੀ ਲੜਕੇ ਚੜ ਗਏ ਤੇ ਓਹ ਜੋ ਫਰਫੋਰਮਰਜ਼ ਸਨ ਓਹਨਾ ਨੂੰ ਤੰਗ ਕਰਨਾ ਸੂਰੁ ਕਰ ਦਿੱਤਾ… ਓਹ ਬੱਚੀਆਂ ਐਨੀਆ ਪਰੇਸ਼ਾਨ ਸਨ ਪਰ ਕਰਦੀਆਂ ਵੀ ਤਾਂ ਕੀ …..?? ਓਹਨਾਂ ਦੀ ਨੌਕਰੀ ਐ ਬਈ ਬਰਦਾਸ਼ਤ ਕਰਨਾ ਪੈ ਰਿਹਾ ਸੀ ..। ਜ਼ਿਆਦਾ ਬਦਤਮੀਜ਼ੀਆ ਤੋਂ ਬਾਅਦ ਇੱਕ ਲੜਕੀ ਨੇ ਸ਼ਿਕਾਇਤ ਵੀ ਕੀਤੀ ਪਰ ਓਹਨਾ ਦੇ ਬੌਸ ਦੇ ਕਹਿਣ ਤੇ ਲੜਕੇ ਗ਼ੁੱਸੇ ਹੋਣ ਲੱਗੇ .. ਓਹ ਸਟੇਜ ਤੋਂ ਨਹੀਂ ਉੱਤਰੇ .. ਅੱਗੇ ਬੈਠੇ ਬਜ਼ੁਰਗਾਂ ਨੇ ਵੀ ਉਲਟਾ  ਉਲਾਂਭਾ ਦਿੱਤਾ ਕਿ ਅਸੀ ਪੈਸੇ ਦੇਣੇ ਆ ਜੋ ਮਰਜ਼ੀ ਕਰੀਏ ਜਦ ਤੱਕ ਵਿਆਹ ਵਾਲਾ ਲੜਕਾ ਲੜਕੀ ਨਹੀ ਆਏ ਇਹ ਸਭ ਚਲਦਾ ਰਿਹਾ.. ਵਿਆਹ ਵਾਲੀ ਜੋੜੀ ਦੇ ਆਉਣ ਤੋਂ ਬਾਅਦ ਸ਼ਗਨ ਅਤੇ ਹੋਰ ਜੋ ਜ਼ਰੂਰੀ ਰਸਮਾਂ ਸੀ ਹੋਈਆਂ ਤੇ ਬਾਅਦ ਚ ਲੜਕੇ ਵਾਲ਼ਿਆਂ ਵੱਲੋਂ ਲੜਕੇ ਦੇ ਦੋਸਤਾਂ ਨੇ ਵਿਆਹ ਵਾਲੀ ਜੋੜੀ ਨੂੰ ਨਚਾਉਣ ਲਈ ਗਾਣਾ ਲਗਵਾਇਆ ਹਾਲੇ ਜੋੜੀ ਵੇ ਨੱਚਣਾ ਸੂਰੁ ਹੀ ਕੀਤਾ ਸਾਂ ਬੱਸ ਫਿਰ ਕੀ ਸੀ , ਆ ਗਿਆ ਸਭ ਨੂੰ ਆਪਣੀ ਆਪਣੀ ਇੱਜਤ ਦਾ ਖਿਆਲ … ਰੌਲਾ ਪੈ ਗਿਆ ਅਖੇ ਸਾਡੀ ਧੀ ਨੂੰ ਤੁਸੀਂ ਕਿਵੇਂ ਨਚਾ ਸਕਦੇ ਓ ਐਨੇ ਲੋਕਾਂ ਦੇ ਇਕੱਠ ਚ ,ਲੜਕੇ ਦਾ ਦਾਦਾ ਜਿਹੜਾ ਪਹਿਲਾ ਆਰਕੈਸਟਰਾ ਲੜਕੀਆ ਤੇ ਰੁਪੱਈਏ ਵਾਰ ਵਾਰ ਸੁੱਟਦਾ ਸੀ ਓਹਦੀ ਵੀ ਅਣਖ ਜਾਗ ਪਈ   ਅਖੇ ਸਾਡੀ ਵੀ ਕੋਈ ਇੱਜ਼ਤ ਐ ,ਐਵੇ ਕਿਵੇਂ ਤੁਸੀਂ ਸਾਡੇ ਘਰ ਦੀ ਨੂੰਹ ਨੂੰ ਸਾਰਿਆ ਦੇ ਸਾਹਮਣੇ ਨਚਾਓਗੇ ਸਾਡੀ ਕੀ ਇੱਜ਼ਤ ਰਹਿ ਜਾਏਗੀ..?? ਲਓ ਜੀ ਪੈ ਗਿਆ ਰੌਲਾ ਵਿਆਹ ਦਾ ਮਾਹੌਲ ਮਹਾਭਾਰਤ ਚ ਬਦਲ ਗਿਆ … ਕਾਫ਼ੀ ਝਗੜਾ ਹੋ ਰਿਹਾ ਸੀ… ਮੈਨੂੰ ਬੜਾ ਅਜੀਬ ਜਿਹਾ ਲੱਗਿਆ ਮੈਂ ਆਪਣੀ 4 ਸਾਲ ਦੀ ਬੇਟੀ ਜੋ ਰੌਲੇ ਕਰ ਕੇ ਡਰ ਰਹੀ ਸੀ ਨੂੰ ਲੈ ਕੇ ਹਾਲ ਦੇ ਬਾਹਰ ਚਲੀ ਗਈ .. ਓਥੇ ਇੱਕ ਲੜਕੀ ਆਪਣੇ ਛੋਟੇ ਜਿਹੇ ਬੱਚੇ ਨੂੰ ਚੁੱਪ ਕਰਵਾ ਰਹੀ ਸੀ ….ਇਹ ਓਹੀ ਲੜਕੀ ਸੀ ਜੋ ਸਟੇਜ ਤੇ ਕੁਛ ਦੇਰ ਪਹਿਲਾ ਡਾੰੰਨਸ ਕਰ ਰਹੀ ਸੀ .. ਮੇਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਮਜਬੂਰੀ ਬੱਸ ਉਸ ਨੂੰ ਇਹ ਕੰਮ ਕਰਨਾ ਪੈ ਰਿਹਾ… ਤੇ ਸਾਡੇ ਗਰੱੁਪ ਚ ਹਰ ਲੜਕੇ ਲੜਕੀ ਦੀ ਕੋਈ ਨਾਂ ਕੋਈ ਮਜਬੂਰੀ ਐ… ਮੈਂ ਕਿਹਾ ਭਾਈ ਤੁਸੀਂ ਐਵੇਂ ਦੇ ਕੱਪੜੇ ਜਾਂ ਫਿਰ ਐਵੇਂ ਦੇ ਸਟੇੱਪ ਨਾਂ ਕਰਿਆ ਕਰੋ .. ਓਹ ਕਹਿੰਦੀ ਦੀਦੀ ਲੋਕ ਇਹ ਡੀਮਾਂਡ ਕਰਦੇ ਨੇ ਅਸੀਂ ਲੋਕਾਂ ਦੇ ਕਹਿਣ ਤੇ ਈ ਇਹ ਸਭ ਕਰਦੇ ਆ ਓਹਨਾਂ ਬੁਕਿੰਗ ਤੋਂ ਪਹਿਲਾ ਈ ਸਭ ਸੈੱਟ ਕੀਤਾ ਹੁੰਦਾ ਆ.. ਮੈਂ ਕਿਹਾ ਚਲੋ ਠੀਕ ਆ ਪਰ ਸਟੇਜ ਤੇ ਜੋ ਛੇੜਖ਼ਾਨੀਆਂ ਕਰਦੇ ਨੇ ਓਹ ਤਾਂ ਰੋਕੋ … ਓਹ ਕਹਿੰਦੀ ਅਸੀਂ ਓਹਨਾ ਨੂੰ ਰੋਕ ਨਹੀਂ ਸਕਦੇ ਪਰ ਜਦ ਅਸੀਂ ਆਪਣੇ ਸੁਪਰਵਾਈਜ਼ਰ ਨੂੰ ਕਹਿੰਦੇ ਆ ਤਾਂ ਓਹ ਕਹਿ ਦਿੰਦੇ ਨੇ ਕਿ ਸਟੇਜ ਤੇ ਚੜ ਕੇ ਜੋ ਪੈਸੇ ਸੁੱਟਦੇ ਨੇ ਹੱਥ ਤਾਂ ਲਾਉਣਗੇ … ਥੋਨੂੰ ਕੀ ਫਰਕ ਪੈਂਦਾਂ..?? ਕਹਿੰਦੀ ਬੱਸ ਦੀਦੀ ਕੰਮ ਮਿਲਦੇ ਨਹੀਂ ਇਸ ਲਈ ਮਜਬੂਰੀ ਅੱਗੇ ਬੱਸ ਨਹੀਂ ਚੱਲਦਾ … ਮੈਨੂੰ ਬਹੁਤ ਈ ਦੁੱਖ ਲੱਗਾ ਇਹ ਸੁਣ ਕੇ … ਕਿ ਅਗਰ ਸੁਪਰਵਾਈਜ਼ਰ ਦੀ ਆਪਣੀ ਭੈਣ ਜਾਂ ਧੀ ਹੋਵੇ ਫਿਰ ਵੀ ਓਹਦੀ ਸਟੇਟਮੈਂਟ ਇਹੀ ਹੁੰਦੀ ..??ਕੀ ਇਹਨਾ ਲੜਕੀਆ ਦੀ ਕੋਈ ਇੱਜ਼ਤ ਨਹੀਂ ਮੈਂ ਕਦੇ ਓਹ ਹਾਲ ਚ ਵਿਆਹ ਵਾਲੀ ਲੜਕੀ ਬਾਰੇ ਸੋਚ ਰਹੀ ਸੀ ਤੇ ਕਦੇ ਓਸ ਡਾਂਨਸਰ ਲੜਕੀ ਬਾਰੇ… ਓਹਦੀ ਇੱਜਤ ਤੇ ਡਾਂਸਰ ਲੜਕੀ ਦੀ ਇੱਜ਼ਤ ਚ ਐਨਾ  ਫਰਕ??????ਕੀ ਹੋ ਗਿਆ ਏ ਸਾਡੀ ਸੋਚ ਨੂੰ ..?? ਕੀ ਇਹ ਸਹੀ ਐ? ਸਾਡੀ ਭੈਣ ਨੂੰ ਕੋਈ ਦੇਖੇ ਵੀ ਨਾਂ ਤੇ ਅਸੀ ਆਪਣੀ ਗੰਦੀ ਨਿਗਾਹ ਦੇ ਨਾਲ ਲੋਕਾਂ ਦੀਆ ਮਾਂਵਾਂ ਭੈਣਾਂ ਨੂੰ ਨੰਗਿਆਂ ਕਰ ਦਿੰਦੇ ਆ… ਥੋਡਾ ਕੁੱਤਾ ਕੁੱਤਾ , ਤੇ ਸਾਡਾ ਕੁੱਤਾ ਟੌਮੀ … ਵਾਹ ਬਈ ਵਾਹ .., ਓਹ ਵੀ ਕਿਸੇ ਦੀਆ ਕੁਛ ਲੱਗਦੀਆਂ ਨੇ ਜਿੰਨਾ ਨੂੰ ਤੁਸੀਂ ਆਪਣੀਆ ਗੰਦੀਆਂ ਨਿਗਾਹਾਂ ਜਾ ਗੰਦੇ ਕੂਮੈੱਟਾਂ ਨਾਲ ਡੰਗਦੇ ਓ ..ਵਿਆਹ ਸ਼ਾਦੀ ਚ ਇਹਨਾਂ ਲੜਕੀਆ ਨੂੰ ਨਚਾਉਣਾ ਤੇ ਬਹਿ ਕੇ ਦੇਖੀ ਜਾਣਾ ਇਹ ਕੋਈ ਚੰਗੀ ਗੱਲ ਓਹ ਵੀ ਕਿਸੇ ਦੀਆ ਬਹੂ ਬੇਟੀਆਂ …ਆਪਣੀ ਧੀ ਭੈਣ ਕਹਿ ਦੇਵੇ ਕਿ ਮੈਂ ਸਿੰਗਰ ਬਣਨਾ ਜਾ ਫਿਰ ਡਾਂਨਸ ਸਿੱਖਣਾ ਤਾ ਕਹਿਣਗੇ ਇਹ ਕੰਜਰਪੁਣਾ .. ਫਿਰ ਅਗਰ ਓਹ ਨੱਚ ਰਹੀਆਂ ਤਾਂ ਬਹਿ ਕੇ ਦੇਖੋ ਸਟੇਜਾ ਤੇ ਚੜ ਕੇ ਓਹਨਾਂ ਨਾਲ ਬਦਤਮੀਜੀਆ ਨਾ ਕਰੋ … ਆਪਾ ਤਾਂ ਦੇਖਣ ਦੇ ਵੀ ਖਿਲਾਫ ਆ .. ਕਿਉਂ ਨਹੀ ਤੁਸੀ ਖੁਦ ਸਾਰਾ ਪਰਿਵਾਰ ਰਲ ਕੇ ਖੁਸ਼ੀ ਮਨਾਉਦੇ ..ਕੋਈ ਕਿਸੇ ਨੂੰ ਨਾ ਦੇਖੇ ਸਭ ਆਪਣੀ ਮਸਤੀ ਚ ਰਲ ਕੇ ਖੁਸ਼ੀਆਂ ਮਨਾਓ. ਅਸੀ ਖੁਦ ਸਾਰਾ ਪਰਿਵਾਰ ਆਪਣੇ ਰਿਸ਼ਤੇਦਾਰਾ ਨਾਲ ਰਲ ਕੇ ਖੁਸ਼ੀਆ ਵੰਡਦੇ ਆ ਕੋਈ ਲੜਾਈ ਝਗੜਾ ਨਹੀ ਹੁੰਦਾ … ਸਾਡੇ ਬੱਚੇ ਬੇਟੀਆ ਸਭ ਰਲ ਕੇ ਨੱਚਦੇ ਟੱਪਦੇ ਨੇ  ਐਕਸਰਸਾਈਜ ਦੀ ਐਕਸਕਸਾਈਜ … ਇੱਕ ਵਾਰ ਸੈਲੇਬਰੇਸ਼ਨ ਸੀ ਤੇ ਕੋਈ ਰਿਸ਼ਤੇਦਾਰਾ ਚੋ ਕੁਛ ਲੋਕ ਬੈਠੇ ਸਿਰ੍ਫ ਦੇਖ ਈ ਰਹੇ ਸੀ ਤੇ ਆਪ ਪਿੱਛੇ ਨੂੰ ਜਾਣ ਜਦ ਅਸੀ ਨੱਚਣ ਨੂੰ ਕਹੀਏ… ਮੈ ਕਿਹਾ ਫਿਰ ਬੈਠੇ ਕੀ ਕਰਦੇ ਓ ਜਾਓ ਘਰਾਂ ਨੂੰ …
ਬਾਅਦ ਚ ਆਪਾ ਕਦੇ ਸੱਦਿਆ ਈ ਨਹੀ  … ਨੱਚਣਾ ਗਾਉਣਾ ਮਾੜਾ ਕੰਮ ਨਹੀਂ ਮਾੜੀ ਸਾਡੀ ਸੋਚ ਐ .. ਸਰੀਰ ਦੇ ਅੰਗ ਸਾਡੀ ਮਾਂ, ਭੈਣ ਤੇ ਧੀ ਦੇ ਵੀ ਓਹੀ ਨੇ ਬੱਸ ਗੰਦਗੀ ਸਾਡੇ ਦਿਮਾਗ ਚ ਆ … ਜੋ ਸਿਰਫ ਗ਼ੈਰ ਲੜਕੀਆਂ ਲਈ  ਝੱਟ  ਦੇਕੇ ਬਾਹਰ ਆ  ਜਾਂਦੀ  ਐ ……. ਇਸ ਪੱਖੌਂ ਅੰਗਰੇਜ਼ ਲੋਕ ਬੜੀ ਚੰਗੀ ਸੋਚ ਦੇ ਹਨ ਓਹਨਾ ਤੇ ਬੜੇ ਚੁਟਕਲੇ ਬਣਾਏ ਜਾ ਰਹੇ ਆ ਕਿ ਜੀ ਓਹ ਆਪਣੀਆ ਔਰਤਾਂ ਦਾ ਹੱਥ ਫੜ ਕੇ ਤੁਰਦੇ ਨੇ ਕਿ ਓਹ ਛੱਡ ਕੇ ਕਿਸੇ ਹੋਰ ਨਾਲ ਨਾ ਚਲੀ ਜਾਵੇ.. ਨਹੀ ਜੀ ਓਹ ਜਿਹਦਾ ਹੱਥ ਫੜ ਲੈਣ ਛੱਡਦੇ ਨਹੀ ਪਿਆਰ ਨਾਲ ਆਪਣੇ ਸਾਥੀ ਦਾ ਹੱਥ ਫੜਕੇ ਤੁਰਦੇ ਨੇ …ਕੋਈ ਬਰਾਬਰ ਤੁਰਿਆ ਜਾਵੇ ਓਹਨਾ ਨੂੰ ਕੋਈ ਫਰਕ ਨਹੀ ਸਿਰਫ ਆਪਣੀ ਤੱਕ ਮਤਲਬ ਐ ਓਹ ਰੰਗ, ਰੂਪ ਨੂੰ ਛੱਡ ਕੇ ਇਨਸਾਨ ਦੀ ਰੂਹ ਨੂੰ ਪਿਆਰ ਕਰਦੇ ਨੇ… ਪਰ ਸਾਡੇ ਲੋਕ ਚਾਰ ਕਦਮ ਅੱਗੇ ਤੁਰਨਗੇ ਤਾ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਰਿਲੇਸ਼ਨ ਚ ਆ ….ਆਪਣੀ ਔਰਤ ਨਾਲ ਤੁਰੀ ਜਾਂਦੀ ਹੁੰਦੀ ਐ ਤੇ ਆਪ ਬੰਦਾ ਗੰਦੀ ਨਿਗਾਹ ਦੇ ਨਾਲ ਦੂਸਰੀ ਜਨਾਨੀ ਦੀ ਬੇਪੱਤੀ ਕਰ ਰਿਹਾ ਹੁੰਦਾ ..ਆਪਣੀ ਭੈਣ ਨੂੰ ਕਹਿਣਗੇ ਬਾਹਰ ਨਹੀ ਨਿਕਲਣਾ ਤੇ ਆਪ ਲੋਕਾਂ ਦੀਆਂ ਭੈਣਾਂ ਨੂੰ ਪੁਰਜੇ ਈ ਦੱਸਦੇ ਆ…। ਆਪ ਦੀ ਭੈਣ ਨੂੰ ਫੋਟੋ ਤੱਕ ਨਹੀ ਪਾਉਣ ਦਿੰਦੇ ਤਾ ਆਪ ਹੋਰਾਂ ਲੜਕੀਆ ਦੀਆ ਫੋਟੋਆਂ ਤੇ ਗੰਦੇ ਗੰਦੇ ਕੂਮੈੱਟ ਕਰਨਗੇ … ਕੋਈ ਉਮਰ ਦਾ ਲਿਹਾਜ ਨਹੀਂ ਆਪਣੀ ਮਾਂ ਦੀ ਉਮਰ ਦੀਆਂ ਔਰਤਾਂ ਦੇ ਮਗਰ ਲੱਗ ਜਾਂਦੇ ਨੇ ….. ਜਿਹੜੇ ਆਪ ਗੰਦੇ ਨੇ ਤਾਂ ਹੀ ਤਾਂ ਆਪਣੇ ਘਰ ਦੀਆ ਔਰਤਾਂ ਨੂੰ ਬਾਹਰ ਨਹੀ ਜਾਣ ਦਿੰਦੇ ਓਹ ਸੋਚਦੇ ਨੇ ਕਿ ਪਤਾ ਨਹੀ ਸਾਰੇ ਈ ਓਹਨਾ ਵਰਗੇ ਆ.. ਪਰ ਨਹੀ ਪੰਜੇ ਉਗਲਾ ਇੱਕੋ ਜਿਹੀਆ ਨਹੀ ਹੁੰਦੀਆ.. ਚੰਗੇ ਬੜੇ ਨੇ ਜਿਹੜੇ ਸਭ ਦੀ ਇੱਜਤ ਕਰਦੇ ਨੇ ਬੱਸ ਗੱਲ ਸੋਚ ਦੀ ਆ … ਸੋਚ ਉੱਚੀ ਰੱਖੋ ਆਚਰਣ ਖੁਦ ਉੱਚਾ ਹੋ ਜਾਣਾ …ਹਰ ਇੱਕ ਧੀ ਭੈਣ ਨਾਲ ਓਹੋ ਜਿਹਾ ਹੀ ਵਿਵਹਾਰ ਕਰੋ ਜਿਹੋ ਜਿਹਾ ਕਿ ਤੁਸੀ ਖੁਦ ਆਪਣੀ ਧੀ ਭੈਣ ਲਈ ਚਾਹੁੰਦੇ ਹੋ… ਇੱਜ਼ਤ ਸਭ ਨੂੰ ਪਿਆਰੀ ਏ … ਵਿਆਹ ਸ਼ਾਦੀ ਤੇ ਜਾਂਦੇ ਓ ਤਾਂ ਇੱਜਤ ਨਾਲ ਜਾਓ ਤੇ ਇੱਜਤ ਨਾਲ ਆਓ.. ਆਪਣੀ ਰੋਜ਼ੀ ਰੋਟੀ ਲਈ ਜੋ ਕੋਈ ਵੀ ਨੱਚ ਗਾ ਰਿਹਾ ਓਹਦਾ ਕਦਰ ਕਰੋ ਇੱਜਤ ਕਰੋ ਹੋ ਸਕਦਾ ਕਿ ਕਿਸੇ ਬੀਮਾਰ ਦੇ ਇਲਾਜ ਲਈ ਜਾਂ ਫਿਰ ਕਿਸੇ ਹੋਰ ਮਜਬੂਰੀ ਵੱਸ ਹੋਵੇ ਸਟੇਜਾ ਤੇ ਚੜ ਕੇ ਓਹਨਾ ਨੂੰ ਕਿਉ ਬਦਨਾਮ ਕਰਦੇ ਓ ਆਪ ਈ ਨੱਚ ਟੱਪ ਲਿਆ ਕਰੋ ਓਹਨਾ ਨੂੰ ਓਹਨਾ ਦਾ ਕੰਮ ਕਰਨ ਦਿਓ … ਖੁਦ ਇੱਜਤ ਕਰੋ ਤੇ ਆਪਣੀ ਇੱਜਤ ਕਰਵਾਓ… ਇਹ ਤਾ ਬਿਲਕੱੁਲ ਨਾ ਕਹੋ ਕਿ ਸਾਨੂੰ ਐੱਦਾ ਦੇ ਕੱਪੜੇ ਚਾਹੀਦੇ ਆ ਜਾਂ ਇਹੋ ਜਿਹਾ ਡਾਂਨਸ ਚਾਹੀਦਾ..।
ਹੋ ਸਕਦਾ ਕਿ ਓਹਨਾ ਨੂੰ ਚੰਗਾ ਨਾ ਲੱਗਦਾ ਹੋਵੇ ….ਬਾਕੀ ਰਾਹ ਖਹਿੜੇ ਜਾਂਦੀਆਂ ਲੜਕੀਆਂ ਨੂੰ ਪਰੇਸ਼ਾਨ ਨਹੀ ਕਰਨਾ ਚਾਹੀਦਾ.. ਓਹ  ਵੀ  ਕਿਸੇ  ਨੂੰ  ਓਨੀਆਂ ਈ  ਪਿਆਰੀਆਂ ਜਿੰਨੀਆਂ ਸਾਨੂੰ ਸਾਡੀਆਂ …ਔਰਤਾਂ ਨੂੰ ਬੇਇੱਜ਼ਤ ਕਰਨਾ, ਜ਼ਬਰਦਸਤੀ ਕਰਨਾ  ਜਾਂ ਰੋਅਬ ਪਾਕੇ ਰੱਖਣ ਨੂੰ ਮਰਦਾਨਗੀ ਨਹੀਂ ਕਹਿੰਦੇ .. ਅਸਲੀ ਮਰਦ ਓਹੀ  ਐ ਜੋ ਔਰਤ  ਦੀ  ਇੱਜ਼ਤ ਕਰਦਾ …. ਔਰਤ  ਦੀ  ਇੱਜ਼ਤ ਨਾਂ ਕਰਨ ਵਾਲੇ ਨੂੰ ਲਫੰਡਰ , ਮੁੰਸ਼ਟੰਡਾ ਪਤਾ ਨਹੀਂ ਹੋਰ ਕੀ ਕੀ ਕਿਹਾ ਜਾਂਦਾ .    … ਮਾਂਵਾਂ ਸਿਰਫ ਆਪਣੀਆਂ ਧੀਆਂ ਨੂੰ ਘਰਾਂ ਚ ਕੈਦ ਕਰਕੇ ਨਾਂ ਰੱਖਣ ਬਲਕਿ ਆਪਣੇ ਪੁੱਤਰਾ ਨੂੰ ਵੀ ਇਹ ਸਿਖਾਉਣ ਕਿ ਬਾਹਰ ਔਰਤਾਂ ਦੀ ਇੱਜ਼ਤ ਕਿਵੇਂ ਕਰਨੀ ਐ …..ਕਿਸੇ ਨੂੰ ਤਾਂ ਪਹਿਲ ਕਰਨੀ ਪੈਣੀ ਐ ਨਾ…ਜੇ ਆਪ ਇੱਜਤ ਕਰਾਂਗੇ ਤਾ ਹੀ ਆਪਣੀ ਇੱਜ਼ਤ ਕਰਵਾ ਸਕਦੇ ਆ  ਜੋ ਇੱਜ਼ਤਾਂ ਦੇ ਅਰਥ ਜਾਣਦੇ ਨੇ ਓਹ ਦੂਸਰਿਆਂ ਦੀ ਬੇਇੱਜਤੀ ਨਹੀਂ ਕਰਿਆ ਕਰਦੇ ਔਰਤ ਦਾ ਦਰਦ ਸਮਝੋ ਤੇ ਔਰਤ ਦੀ ਕਦਰ ਕਰੋ|
“ਰਿੱਪੀ ਤੂਰ” 

Leave a Reply

Your email address will not be published. Required fields are marked *

%d bloggers like this: