ਥੀਏਟਰ ਵਰਕਰਸ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ਨਸਿਆਂ ਤੋਂ ਜਾਗਰੂਕ ਕਰਨ ਲਈ ਖੇਡਿਆ ਗਿਆ ਨਾਟਕ

ss1

ਥੀਏਟਰ ਵਰਕਰਸ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ਨਸਿਆਂ ਤੋਂ ਜਾਗਰੂਕ ਕਰਨ ਲਈ ਖੇਡਿਆ ਗਿਆ ਨਾਟਕ

9-22
ਕੋਹਰੀਆਂ 8 ਜੁਲਾਈ (ਰਣ ਸਿੰਘ ਚੱਠਾ) ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਜਿੱਥੇ ਪੰਜਾਬ ਸਰਕਾਰ ਦੀ ਹਰ ਮੁਹਿੰਮ ਨਾਕਾਮ ਰਹਿਣ ਦੇ ਕਾਰਨ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਲਗਾਤਾਰ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਪਰ ਦੁਜੇ ਪਾਸੇ ਅੱਜ ਦੇ ਅਤੇ ਆਉਣ ਵਾਲੇ ਭਵਿੱਖ ਤੋਂ ਚਿੰਤਤ ਯੂਨੀਵਰਸਿਟੀ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਪਿੰਡ-ਪਿੰਡ ਜਾਕੇ ਜਿੰਦਗੀ ਨੂੰ ਖਤਮ ਕਰਨ ਵਾਲੇ ਭੈੜੇ ਨਸ਼ਿਆਂ ਤੋਂ ਲੋਕਾਂ ਨੂੰ ਬਚਾਉਣਾ ਲਈ ਨਾਟਕ ਖੇਡੇ ਜਾ ਰਹੇ ਹਨ।ਇਸੇ ਲੜੀ ਤਹਿਤ ਅੱਜ ਨੇੜਲੇ ਪਿੰਡ ਚੱਠਾ ਨੰਨਹੇੜਾ ਵਿਖੇ ਥੀਏਟਰ ਵਰਕਰਸ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ਘਰ ਘਰ ਦੀ ਕਹਾਣੀ ਨਾਟਕ ਖੇਡਿਆ ਗਿਆ।ਨਾਟਕ ਦੇ ਕਲਾਕਾਰਾਂ ਨੇ ਸਰਾਬ ਭੁੱਕੀ ਅਫੀਮ ਚਿੱਟਾ ਹੈਰੋਇਨ ਵਰਗੇ ਨਸ਼ਿਆਂ ਨੂੰ ਕੈਂਸਰ ਤੋਂ ਵੀ ਭੈੜੀ ਬਿਮਾਰੀ ਗਰਦਾਨ ਦਿਆਂ ਕਿਹਾ ਕਿ ਇਹਨਾਂ ਨਸਿਆਂ ਨੇ ਪੰਜਾਬ ਦੇ ਹਰ ਘਰ ਵਿੱਚ ਸੱਥਰ ਵਿਛਾ ਦਿੱਤੇ ਹਨ।ਉਹਨਾਂ ਸਰਾਬ ਦੀ ਬੋਤਲ ਪਿੱਛੇ ਜਾ ਚਾਰ ਦਿਨ ਭੁੱਕੀ ਖਾਣ ਦੇ ਲਾਲਚ ਵਿੱਚ ਵੋਟਾਂ ਵੇਚਣ ਵਾਲਿਆਂ ਨੂੰ ਲਾਹਨਤਾਂ ਪਾਈਆਂ ਅਤੇ ਨਸ਼ੇ ਵੰਡਣ ਵਾਲੀਆਂ ਪਾਰਟੀਆਂ ਦਾ ਬਾਈਕਾਟ ਕਰਨ ਲਈ ਨਾਟਕ ਰਾਂਹੀ ਲੋਕਾਂ ਨੂੰ ਪ੍ਰੇਰਿਆ ਨਾਟਕ ਦੇ ਕਲਾਕਾਰ ਮਨਮੋਹਨ ਸਿੰਘ, ਨਵਦੀਪ ਜਨੂਹਾ, ਸ਼ੈਰੀ ਔਜਲਾ, ਅਮਨ ਔਜਲਾ, ਵਿਸਾਲ ਦੀ ਅਦਾਕਾਰੀ ਤੇ ਕਲਾਕਾਰੀ ਸਲਾਘਾਯੋਗ ਸੀ।ਇਸ ਮੋਕੇ ਡਾਇਰੈਕਟਰ ਗੁਰਪਿਆਰ ਸਿੰਘ ਚੱਠਾ,ਪ੍ਰੋਫੈਸਰ ਜਗਤਾਰ ਸਿੰਘ ਚੱਠਾ,ਰੇਸਮ ਸਿੰਘ ਖਾਲਸਾ,ਦਲਜੀਤ ਲਾਲੀ,ਹਰਵਿੰਦਰ ਪੰਚ,ਅਮਰੀਕ ਚੱਠਾ,ਮੇਵਾ ਸਿੰਘ,ਸੁਖਵੀਰ ਮੁੱਲਾ,ਸਕਰੀਤ ਚੱਠਾ,ਰਵਿੰਦਰ ਡੈਵੀ,ਤਰਸੇਮ ਪੱਪੀ,ਕੀਪਾ ਚੱਠਾ,ਸੀਪਾ ਚੱਠਾ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *