Thu. Aug 22nd, 2019

ਥਾਣੇਦਾਰ ਦੇ ਪੁੱਤਰ ਨੇ ਡੀਜੀਪੀ ਤੋਂ ਇਨਸਾਫ ਦੀ ਗੁਹਾਰ ਲਾਈ

ਥਾਣੇਦਾਰ ਦੇ ਪੁੱਤਰ ਨੇ ਡੀਜੀਪੀ ਤੋਂ ਇਨਸਾਫ ਦੀ ਗੁਹਾਰ ਲਾਈ

ਭਦੌੜ 17 ਦਸੰਬਰ (ਵਿਕਰਾਂਤ ਬਾਂਸਲ) ਨੇੜਲੇ ਪਿੰਡ ਚੀਮਾ ਵਿਖੇ ਇਕ ਥਾਣੇਦਾਰ ਦੇ ਪੁੱਤਰ ਨੇ ਥਾਣਾ ਧਨੌਲਾ ਦੀ ਪੁਲਿਸ ਤੇ ਮਾਮਲਾ ਦਰਜ ਹੋਣ ਉਪਰੰਤ ਆਰੋਪੀਆਂ ਤੇ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ ਇਸ ਸਬੰਧੀ ਪੀੜਤ ਤੇਗਵੀਰ ਸਿੰਘ ਧਾਲੀਵਾਲ ਪੁੱਤਰ ਮਲਕੀਤ ਸਿੰਘ ਵਾਸੀ ਚੀਮਾ ਨੇ ਦੱਸਿਆ ਕਿ 26 ਨਵੰਬਰ ਨੂੰ ਧਨੌਲਾ ਵਿਖੇ ਇਕ ਪੈਲੇਸ ‘ਚ ਵਿਆਹ ਸਮਾਗਮ ਦੌਰਾਨ ਕੁੱਝ ਵਿਅਕਤੀਆਂ ਨੇ ਮਾਰੂ ਹਥਿਆਰਾਂ ਨਾਲ ਮੇਰੇ ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਪੀੜਤ ਨੇ ਦੱਸਿਆ ਕਿ ਜੇਕਰ ਉਸ ਨੂੰ ਲੋਕ ਅੱਗੇ ਹੋ ਕੇ ਨਾ ਬਚਾਉਂਦੇ ਤਾਂ ਉਸ ਦਾ ਕਤਲ ਕਰ ਦਿੱਤਾ ਜਾਣਾ ਸੀ ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦਾ ਇਲਾਜ ਪਟਿਆਲਾ ਤੋਂ ਚੱਲ ਰਿਹਾ ਹੈ ਅਤੇ ਮੇਰੇ ਬਿਆਨਾਂ ਤੇ ਧਨੌਲਾ ਥਾਣੇ ਦੀ ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ਼ ਕੀਤਾ ਸੀ, ਪਰ ਪੁਲਿਸ ਨੇ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਪੀੜਤ ਤੇਗਵੀਰ ਧਾਲੀਵਾਲ ਨੇ ਦੱਸਿਆ ਕਿ ਮੇਰੇ ਪਿਤਾ ਖੁਦ ਪੰਜਾਬ ਪੁਲਿਸ ‘ਚ ਬਤੌਰ ਐਸ.ਐਚ.ਓ. ਹਨ, ਪਰ ਹੁਣ ਤਾਂ ਪੁਲਿਸ ਮੁਲਾਜਮਾਂ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਨਾਂ ਕਿਹਾ ਕਿ ਇਹੀ ਨਹੀਂ ਮੁੜ ਦੋਸ਼ੀ ਵਿਅਕਤੀ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ ਉਨਾਂ ਡੀ.ਜੀ.ਪੀ. ਪੰਜਾਬ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਉਨਾਂ ਕਿਹਾ ਕਿ ਜੇਕਰ ਇਸ ਦੌਰਾਨ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜਿੰਮੇਵਾਰ ਧਨੌਲਾ ਥਾਣੇ ਦੀ ਪੁਲਿਸ ਹੋਵੇਗੀ ਪੀੜਤ ਨੇ ਅਖੀਰ ‘ਚ ਕਿਹਾ ਕਿ ਇਨਸਾਫ ਲੈਣ ਲਈ ਉਸ ਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਥਾਣਾ ਧਨੌਲਾ ਦੇ ਐਸ.ਐਚ.ਓ. ਦਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ ਅਤੇ ਤਫਤੀਸ਼ ਜਾਰੀ ਹੈ ਉਨਾਂ ਕਿਹਾ ਮੋਬਾਇਲ ਦੀ ਕਾਲ ਡਿਟੇਲ ਦੇ ਅਧਾਰ ਤੇ ਦੋਸੀਆਂ ਤੱਕ ਪਹੁੰਚਣ ਦੇ ਨੇੜੇ ਹਨ।

Leave a Reply

Your email address will not be published. Required fields are marked *

%d bloggers like this: