ਥਾਣਿਆ ਵਿੱਚ ਬੁਲਾਕੇ ਔਰਤਾਂ ਨੂੰ ਕੀਤਾ ਜਾਂਦਾ ਹੈ ਬੇਇੱਜਤ: ਪੀੜਤ ਹਰਪਾਲ ਕੌਰ

ss1

ਥਾਣਿਆ ਵਿੱਚ ਬੁਲਾਕੇ ਔਰਤਾਂ ਨੂੰ ਕੀਤਾ ਜਾਂਦਾ ਹੈ ਬੇਇੱਜਤ`ਪੀੜਤ ਹਰਪਾਲ ਕੌਰ
ਐਸ ਐਚ ਓ ਆਪਣੇ ਮੁਲਾਜਮ ਦੇ ਹੱਕ ਵਿੱਚ ਭੁਗਤੇ

17-1
ਸੰਗਰੂਰ/ਛਾਜਲੀ 16 ਮਈ (ਕੁਲਵੰਤ ਛਾਜਲੀ) ਪੰਜਾਬ ਅੰਦਰ ਥਾਣਿਆ ਵਿੱਚ ਮਜਲੂਮ ਲੋਕਾ ਤੇ ਅੱਤਿਆਚਾਰ ਵਰਗੀਆ ਘਟਨਾਂਵਾਂ ਦਿਨ ਬਾ ਦਿਨ ਵੱਧਦੀਆ ਜਾ ਰਹੀਆ ਹਨ।ਇਹਨਾਂ ਘਟਨਾਂਵਾਂ ਹੋਣ ਕਰਕੇ ਆਮ ਲੋਕਾ ਵਿੱਚ ਸਹਿਮ ਦਾ ਮਹੋਲ ਪੈਦਾ ਹੋਇਆ ਪਿਆ ਹੈ।ਓਧਰ ਦੂਜੇ ਪਾਸੇ ਸਮਾਜ ਦੇ ਸਰਮਾਏਦਾਰ ਲੋਕ ਕਨੂੰਨ ਤੇ ਪ੍ਰਸ਼ਾਸਨ ਆਪਣੀ ਨਿੱਜੀ ਜੰਗੀਰ ਸਮਝਦੇ ਹਨ।ਸਿਆਣੇ ਕਹਿੰਦੇ ਹਨ ਪੁਲਿਸ ਦਾ ਡੰਡਾ ਜਦੋ ਵੀ ਵਰਦਾ ਹੈ ਗਰੀਬਾ ਤੇ ਹੀ ਵਰਦਾ ਤਕੜੇ ਦੀਆ ਸੱਤੀ ਵੀਹੀ ਸੌ ਹੁੰਦੀਆ ਹਨ।ਜਿਸ ਦੀ ਮਿਸ਼ਾਲ ਦਿੰਦੀ ਪਿੰਡ ਨਾਗਰੀ ਦੀ ਪੀੜਤ ਔਰਤ ਹਰਪਾਲ ਕੌਰ ਪਤਨੀ ਬਹਾਦੁਰ ਸਿੰਘ ਜਿਸ ਨੇ ਆਪਣੀ ਹਿੰਮਤ ਹੌਸਲਾ ਬੁਲੰਦ ਕਰਕੇ ਪੱਤਰਕਾਰਾ ਨੂੰ ਹਲਫੀਆ ਬਿਆਨ ਦਿੰਦਿਆ ਦੱਸਿਆ ਕੀ ਥਾਣਾ ਸਦਰ ਸੁਨਾਮ ਵੱਲੋ ਸਵੇਰੇ ਮੇਰੇ ਪਤੀ ਨੂੰ ਥਾਣੇ ਵਿੱਚ ਬੁਲਾਇਆ ਗਿਆ ਸੀ ਪਰ ਜਦੋ ਉਸਨੂੰ ਸਾਮ ਤੱਕ ਨਾ ਛੱਡਿਆ ਤਾਂ ਮੈ ਤੇ ਮੇਰੀ ਸਾਥਣ ਕਪੂਰ ਕੌਰ ਥਾਣੇ ਵਿੱਚ ਚੱਲੀਆ ਗਈਆ। ਜਦੋ ਮੈ ਆਪਣੇ ਪਤੀ ਬਾਰੇ ਥਾਣੇ ਗੇਟ ਪੁੱਛਗਿੱਛ ਕਰਨ ਦੀ ਕੌਸ਼ਿਸ ਕੀਤੀ ਤਾਂ ਗੇਟ ਤੇ ਆਇਆ ਹੌਲਦਾਰ ਦਵਿੰਦਰ ਦਾਸ ਮੈਨੂੰ ਘਸੀਟ ਹੋਇਆ ਅੰਦਰ ਲੈ ਗਿਆ। ਅਤੇ ਮੈਨੂੰ ਤੇ ਮੇਰੇ ਪਤੀ ਨੂੰ ਜਬਰੀ ਹਵਾਲਾਤ ਵਿੱਚ ਬੰਦ ਕਰ ਦਿੱਤਾ ਤੇ ਧਮਕੀਆ ਦੇਣ ਲੱਗਾ ਕੀ ਜਦੋ ਤੱਕ ਰਾਜੀਨਾਮਾ ਨਹੀ ਕਰਦੇ ਉਦੋ ਤੱਕ ਨਹੀ ਛੱਡਦਾ।

ਪੀੜਤ ਹਰਪਾਲ ਕੌਰ ਨੇ ਕਿਹਾ ਹੁਣ ਕਿੱਥੇ ਲੁੱਕ ਕੇ ਬੈਠ ਗਈ ਹੈ ਨੰਨੀਆ ਛਾਂਵਾਂ ਤੇ ਔਰਤਾਂ ਰਾਖੀ ਕਰਨ ਵਾਲ਼ੀ ਬੀਬੀ ਹਰਸਿਮਰਤ ਕੌਰ ਬਾਦਲ ਤੇ ਕਿੱਥੇ ਗਈਆ ਮਾਣਯੋਗ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਦੀਆ ਪੰਜਾਬ ਪੁਲਿਸ ਨੂੰ ਜਾਰੀ ਕੀਤੀਆ ਹਦਾਇਤਾਂ ਕੀ ਕਿਸੇ ਵੀ ਔਰਤ ਨੂੰ ਥਾਣੇ ਨਾ ਬੁਲਾਇਆ ਜਾਵੇ ਇੱਕ ਲੇਡੀਜ ਕਾਂਸਟੇਬਲ ਭੇਜ ਕੇ ਘਰ ਵਿੱਚ ਹੀ ਜਾਕੇ ਬਿਆਨ ਲਏ ਜਾਣ। ਪਰ ਇੱਥੇ ਸਭ ਕੁਝ ਉਲਟ ਹੋ ਰਿਹਾ ਹੈ ਪੀੜਤ ਔਰਤਾਂ ਤੇ ਪੰਜਾਬ ਦੀਆ ਧੀਆ ਦੀਆ ਇੱਜਤਾਂ ਥਾਣਿਆ ਵਿੱਚ ਬੁਲਾਕੇ ਰੋਲੀਆਂ ਜਾਂਦੀਆ ਹਨ। ਪੀੜਤ ਔਰਤ ਨੇ ਦੱਸਿਆ ਕੀ ਹੌਲਦਾਰ ਦਵਿੰਦਰ ਦਾਸ ਮੈਨੂੰ ਤੇ ਮੇਰੇ ਪਤੀ ਜਬਰੀ ਕੁੱਟਮਾਰ ਕਰਕੇ ਦੂਜੀ ਧਿਰ ਦੇ ਪੈਰਾ ਵਿੱਚ ਮੇਰੀ ਚੁੰਨੀ ਤੇ ਮੇਰੇ ਪਤੀ ਪੱਗ ਰੱਖਵਾਈ ਗਈ ਅਤੇ ਅਜਿਹਾ ਕਰਦੇ ਸਮੇਂ ਹੌਲਦਾਰ ਦਵਿੰਦਰ ਦਾਸ ਵੱਲੋ ਸਾਡੀ ਵੀਡਿਓ ਰਿੰਕਾਡਿੰਗ ਕੀਤੀ ਗਈ।ਜਬਰੀ ਰਾਜੀਨਾਮੇ ਤੇ ਸਾਡੇ ਦਸਖਸਤ ਕਰਵਾਏ ਗਏ।ਇਸ ਸਾਰੀ ਘਟਨਾ ਦੀ ਪਤੱਖਦਰਸ਼ੀ ਮੇਰੀ ਸਾਥਣ ਕਪੂਰ ਕੌਰ ਹੈ। ਕਪੂਰ ਕੌਰ ਦੱਸਿਆ ਕਿ ਪੰਜਾਬ ਪੁਲਿਸ ਦਾ ਅਜਿਹਾ ਵਰਤਾਓ ਦੇਖ ਕੇ ਮੇਰਾ ਕਲੇਜਾ ਫੱਟ ਗਿਆ।ਜਦੋ ਦਵਿੰਦਰ ਦਾਸ ਨੇ ਮੇਰੀਆ ਅੱਖਾ ਦੇ ਸਾਹਮਣੇ ਘਸੀਟੀਆ।ਹੁਣ ਪੀੜਤ ਹਰਪਾਲ ਕੌਰ ਨਾਗਰੀ ਨੇ ਇਸ ਮਾਮਲੇ ਦੀ ਉੱਚ ਅਧਿਕਾਰੀਆ ਪਾਸੋ ਜਾਂਚ ਦੀ ਮੰਗ ਕੀਤੀ ਹੈ।ਪੀੜਤ ਨੇ ਐਸ ਐਸ ਪੀ ਸੰਗਰੂਰ ਨੂੰ ਵੀ ਲਿਖਤੀ ਰੂਪ ਪੱਤਰ ਦਿੱਤਾ ਹੈ। ਜਦੋ ਇਸ ਸਬੰਧੀ ਹੌਲਦਾਰ ਦਵਿੰਦਰ ਦਾਸ ਨਾਲ ਫੌਨ ਸੰਪਰਕ ਕੀਤਾ ਤਾਂ ਉਹ ਉਲਟਾ ਪੱਤਰਕਾਰਾ ਹੀ ਬੁਰਾ ਭਲਾ ਬੋਲਣ ਲੱਗਾ। ਇਸ ਸਬੰਧੀ ਥਾਣਾ ਸੁਨਾਮ ਦੇ ਐਸ ਐਚ ਓ ਨਾਲ ਫੌਨ ਤੇ ਸੰਪਰਕ ਕੀਤਾ ਤਾਂ ਉਨਾਂ ਵੱਲੋ ਪੀੜਤ ਔਰਤ ਹਰਪਾਲ ਕੌਰ ਵੱਲ਼ੋ ਲਗਾਏ ਸਾਰੇ ਦੋਸ਼ਾਂ ਨੂੰ ਨਕਾਰਿਆ ਤੇ ਸਗੋਂ ਪੁਲਿਸ ਕਰਮਚਾਰੀ ਦੇ ਪੱਖ ਵਿੱਚ ਭੁਗਤੇ।

Share Button

Leave a Reply

Your email address will not be published. Required fields are marked *