ਥਾਣਾ ਸਾਂਝ ਕੇਂਦਰ ਦੀ ਸਾਲਾਨਾ ਕਾਰਗੁਜਾਰੀ ਸਬੰਧੀ ਮੀਟਿੰਗ ਕੀਤੀ

ਥਾਣਾ ਸਾਂਝ ਕੇਂਦਰ ਦੀ ਸਾਲਾਨਾ ਕਾਰਗੁਜਾਰੀ ਸਬੰਧੀ ਮੀਟਿੰਗ ਕੀਤੀ

20-30 (1)
ਮੂਨਕ 19 ਜੁਲਾਈ (ਸੁਰਜੀਤ ਭੁਟਾਲ) ਥਾਣਾ ਸਾਂਝ ਕੇਂਦਰ ਦੀ ਸਾਲ 2015 ਦੋਰਾਨ ਸਾਲਾਨਾ ਕਾਰਗੁਜਾਰੀ ਸਬੰਧੀ ਮੀਟਿੰਗ ਸਥਾਨਕ ਸਾਂਝ ਕੇਂਦਰ ਵਿੱਖੇ ਥਾਣਾ ਮੂਨਕ ਦੇ ਐਸ.ਐਚ.ਓ ਗੁਰਭਜਨ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਾਂਝ ਕੇਦਰ ਦੇ ਸਮੂਹ ਮੈਬਰਾਂ ਨੇ ਵੀ ਹਿੱਸਾ ਲਿਆ। ਸਾਂਝ ਕੇਂਦਰ ਵੱਲੋ ਸਾਲ 2015 ਦੋਰਾਨ ਦਿੱਤੀਆ ਗਈਆ ਸੇਵਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਗਰੁਭਜਨ ਸਿੰਘ ਨੇ ਦੱਸਿਆ ਕਿ ਥਾਣਾ ਸਾਂਝ ਕੇਦਰ ਮੂਨਕ ਤੋ ਸਾਲ 2015 ਵਿੱਚ ਕੁੱਲ 2520 ਲੋਕਾ ਨੇ ਸੇਵਾਵਾਂ ਦਾ ਲਾਹਾ ਲਿਆ ਜਿਨ੍ਹਾਂ ਵਿੱਚੋ ਪਾਸਪੋਰਟ ਵੈਰੀਫਿਕੇਸਨ 540, ਦਸਤੀ ਦਰਖਾਸਤਾ 299, 5ਪੀ ਨੰਬਰੀ ਦਰਖਾਸਤਾ 186, ਸਰਵਿਸ , ਮਿਲਟਰੀ, ਕਰੈਕਟਰ, ਪੀ.ਸੀ.ਸੀ, ਟੀਨੈਟ ਅਤੇ ਹੋਰ ਪੁਲਸ ਵੈਰੀਫਿਕੈਸਨਾ 425, ਨਵਾ ਅਸਲਾ ਲਾਇੰਸਸ, ਅਸਲਾ ਰਿਨਿਊ ਅਤੇ ਅਸਲਾ ਆਧਿਕਾਰ ਖੇਤਰ ਵਧਾਉਣ ਸਬੰਧੀ 300, ਐਫ.ਆਈ.ਆਰ 90, ਗੁੰਮਸੁਦਗੀ ਰਿਪੋਰਟ 650 ਅਤੇ ਅਨਟਰੇਸ ਰਿਪੋਰਟਸ ਸਬੰਧੀ 30 ਸੇਵਾਵਾਂ ਸਾਂਝ ਕੇਂਦਰ ਵੱਲੋ ਲੋਕਾ ਨੂੰ ਦਿੱਤੀਆ ਗਈਆ ਹਨ ਅਤੇ ਰੂਲਰ ਰੈਪਿੱਡ ਸਕੀਮ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸਾਂਝ ਕਂੇਦਰ ਦੇ ਕਮੇਟੀ ਮਂੈਬਰਾ ਨੇ ਸੁਝਾਅ ਵੀ ਦਿੱਤੇ ਅਤੇ ਦੱਸਿਆ ਕਿ ਸਾਂਝ ਕੇਂਦਰ ਮੂਨਕ ਲੋਕਾ ਲਈ ਵਰਦਾਨ ਸਾਬਤ ਹੋ ਰਿਹਾ ਹੈ।ਸਾਂਝ ਕੇਂਦਰ ਦੇ ਇੰਚਰਾਜ ਦਿਲਬਾਗ ਸਿੰਘ ਨੇ ਦੱਸਿਆ ਕਿ ਸਾਂਝ ਕੇਂਦਰ ਮੂਨਕ ਵੱਲੋ ਨਸ਼ਿਆ ਨਾਲ ਮਨੁੱਖੀ ਸ਼ਰੀਰ ਤੇ ਪੈ ਰਿਹੇ ਮਾੜੇ ਪ੍ਰਭਾਵ, ਭਰੂਣ ਹੱਤਿਆ ਖਿਲਾਫ ਸੈਮੀਨਰ ਲਗਾ ਕੇ ਲੋਕਾ ਨੂੰ ਇਹਨਾ ਸਮਾਜਿਕ ਕੁਰੀਤੀਆ ਅਤੇ ਹੋਰ ਸਮਾਜ ਵਿੱਚ ਫੈਲ ਰਹੀਆ ਸਮਾਜਿਕ ਬੁਰਾਈਆ ਬਾਰੇ ਜਾਣੂ ਕਰਵਾਇਆ ਜਾਦਾ ਹੈ ਅਤੇ ਕਾਲਜਾ ਅਤੇ ਸਕੂਲਾ ਵਿੱਚ ਸੈਮੀਨਾਰ ਲਗਾ ਕੇ ਬੱਚਿਆ ਨੂੰ ਟ੍ਰੈਫਿਕ ਨਿਯਮਾ ਬਾਰੇ ਜਾਣੂ ਕਰਵਾਇਆ ਜਾਦਾ ਹੈ। ਇਸ ਮੋਕੇ ਇੰਚਰਾਜ ਸਾਂਝ ਕੇਂਦਰ ਮੂਨਕ ਦਿਲਬਾਗ ਸਿੰਘ, ਹੋਲਦਾਰ ਜਸਪਾਲ ਸਿੰਘ, ਆਪ੍ਰੇਟਰ ਮਨਪ੍ਰੀਤ ਕੋਰ, ਕਮੇਟੀ ਮੈਬਰ ਪਵਨ ਸਿੰਗਲਾ, ਜਸਵੰਤ ਸਿੰਘ ਦਹੇਲਾ ਸਰਪੰਚ, ਪ੍ਰਿੰਸ਼ੀਪਲ ਮੇਘ ਸਿੰਘ ਸਕੂਲ ਮੂਨਕ, ਮੈਡਮ ਰੰਜਨੀ ਬਾਲਾ, ਪ੍ਰਧਾਨ ਪੰਚਾਇਤ ਯੂਨੀਅਨ ਸਰਪੰਚ ਜਸਵੰਤ ਸਿੰਘ ਦੇਹਲਾ, ਸਰਪੰਚ ਹੁਕਮ ਸਿੰਘ ਦੇਹਲਾ ਤੋ ਇਲਾਵਾ ਪਿੰਡਾ ਦੇ ਹੋਰ ਵੀ ਸਰਪੰਚ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: