Sun. Sep 15th, 2019

ਥਾਣਾ ਛੇਹਰਟਾ ਦੀ ਪੁਲਿਸ ਪੱਤਰਕਾਰਾ ਨਾਲ ਗੁੰਡਾਗਰਦੀ ਬਰਦਾਸ਼ਤ ਯੋਗ ਨਹੀ- ਪ੍ਰਧਾਨ ਮਲਹੋਤਰਾ

ਥਾਣਾ ਛੇਹਰਟਾ ਦੀ ਪੁਲਿਸ ਪੱਤਰਕਾਰਾ ਨਾਲ ਗੁੰਡਾਗਰਦੀ ਬਰਦਾਸ਼ਤ ਯੋਗ ਨਹੀ- ਪ੍ਰਧਾਨ ਮਲਹੋਤਰਾ

ਜੰਡਿਆਲਾ ਗੁਰੂ 4 ਦਸੰਬਰ ਪੱਤਰ ਪ੍ਰੇਰਕ : ਪੰਜਾਬ ਦੀਆਂ ਸਾਰੀਆਂ ਸਰਕਾਰਾਂ ਚਾਹੇ ਉਹ ਅਕਾਲੀ ਦਲ ਭਾਜਪਾ ਦੀ ਹੋਵੇ ਜਾਂ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਹੋਵੇ , ਪੱਤਰਕਾਰਾਂ ਨੂੰ ਧਮਕੀਆ ਦੇ ਨਾਲ ਨਾਲ ਪੁਲਿਸ ਦੀ ਗੁੰਡਾਗਰਦੀ ਦਾ ਮਾਹੋਲ ਕਾਫੀ ਸਹਿਣਾ ਪੈ ਰਿਹਾ ਹੈ। ਭਾਰਤ ਦੇਸ਼ ਦਾ ਚੋਥਾ ਥੰਮ ਮੰਨੇ ਜਾਣਾ ਵਾਲਾ ਮੀਡੀਆ ਤੇ ਜਾਨਲੇਵਾ ਹਮਲੇ ਹੋਣ ਲੱਗ ਜਾਣ ਜਾ ਫਿਰ ਪੁਲਿਸ ਪੱਤਰਕਾਰਾ ਨਾਲ ਗੁੰਡਾਗਰਦੀ ਤੇ ਉਤਰ ਆਵੇ ਤਾ ਇਸ ਤੋ ਵੱਧ ਪੰਜਾਬ ਸਰਕਾਰ ਦੀ ਨਲਾਇਕੀ ਦਾ ਹੋਰ ਕੋਈ ਸਬੂਤ ਕੀ ਹੇਵੇਗਾ ? ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਜੰਡਿਆਲਾ ਪ੍ਰੈਸ ਕਲੱਬ (ਰਜਿ) ਦੇ ਪੰਜਾਬ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਅਤੇ ਚੇਅਰਮੈਨ ਸੁਨੀਲ ਦੇਵਗਨ ਤੋਂ ਇਲਾਵਾ ਕੁਲਦੀਪ ਸਿੰਘ ਭੁੱਲਰ ਮੀਤ ਪ੍ਰਧਾਨ ਨੇ ਅਮ੍ਰਿਤਸਰ ਥਾਣਾ ਛੇਹਰਟਾ ਦੀ ਪੁਲਿਸ ਵੱਲੋ ਪੱਤਰਕਾਰ ਤੇ ਗੁੰਡਾਗਰਦੀ ਦਿਖਾਉਂਦਿਆ ਅਤੇ ਉਸਨੂੰ ਪੁਲਿਸ ਬੰਧਕ ਬਣਾਉਣ ਦੇ ਨਾਲ ਨਾਲ ਉਸਦੀ ਮਾਰ ਕੁੱਟਾਈ ਕਰਨ ਤੇ ਕਾਫੀ ਨਿਰਾਸ਼ਾ ਪ੍ਰਗਟ ਕਰਦਿਆ ਉਹਨਾ ਨੇ ਕਿਹਾ ਕਿ ਅਮ੍ਰਿਤਸਰ ਤੋ ਇੱਕ ਪੱਤਰਕਾਰ ਆਪਣੀ ਖਬਰ ਸਬੰਧੀ ਪੀੜਤ ਪਰਿਵਾਰ ਨਾਲ ਥਾਣਾ ਛੇਹਰਟਾ ਦੀ ਪੁਲਿਸ ਕੋਲ ਗਿਆ ਤਾ ਪੁਲਿਸ ਵੱਲੋ ਉਸ ਨਾਲ ਬੜਾ ਬੁਰੀ ਤਰਾ ਵਰਤਾਅ ਕੀਤਾ ਗਿਆ ।
ਪੁਲਿਸ ਨੇ ਉਹਨਾ ਨਾਲ ਬਤਮੀਜੀ ਕੀਤੀ ਅਤੇ ਉਹਨਾ ਨਾਲ ਧੱਕਾਮੁਕੀ ਵੀ ਕੀਤੀ ਗਈ। ਥਾਣੇ ਦੇ ਇੰਸਪੈਕਟਰ ਅਤੇ ਮੁਨਸ਼ੀ ਨੇ ਪ੍ਰਧਾਨ ਰਣਜੀਤ ਸਿੰਘ ਨੂੰ ਗਲ ਤੋ ਫੜ ਕੇ ਥਾਣੇ ਅੰਦਰ ਧੂਹ ਕੇ ਲੇ ਗਏ।ਥਾਣੇ ਅੰਦਰ ਲੈ ਜਾਕੇ ਇਹਨਾ ਪੁਲਿਸ ਵਾਲਿਆ ਨੇ ਪੱਤਰਕਾਰ ਰਣਜੀਤ ਸਿੰਘ ਦੀ ਮਾਰ ਕੁੱਟਾਈ ਕੀਤੀ। ਇਸਦੇ ਨਾਲ ਹੀ ਜੰਡਿਆਲਾ ਪ੍ਰੈਸ ਕਲੱਬ ਦੇ ਸਕੱਤਰ ਵਰੁਣ ਸੋਨੀ ਨੇ ਕਿਹਾ ਕਿ ਅਗਰ ਪੰਜਾਬ ਪੁਲਿਸ ਦੇ ਉਚ ਅਧਿਕਾਰੀਆ ਨੇ ਇਹਨਾ ਗੁੰਡਾਗਰਦੀ ਦਿਖਾਉਣ ਵਾਲੇ ਇੰਨਪੈਕਟਰ ਹਰੀਸ਼ ਬਹਿਲ ਅਤੇ ਮੁਨਸ਼ੀ ਸਰਬਜੀਤ ਸਿੰਘ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਜਾਂ ਇਹਨਾ ਨੂੰ ਸਸਪੈਂਡ ਨਾ ਕੀਤਾ ਤਾ ਪੰਜਾਬ ਭਰ ਵਿਚ ਪੱਤਰਕਾਰਾ ਵੱਲੋ ਸੜਕਾ ਤੇ ਉਤਰਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਾਵੇਗਾ ਅਤੇ ਕਾਂਗਰਸ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਖਬਰਾ ਬਾਈਕਾਟ ਕਰਨ ਲਈ ਮਜਬੂਰ ਹੋਣਾ ਪਵੇਗਾ।

Leave a Reply

Your email address will not be published. Required fields are marked *

%d bloggers like this: