ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਥਾਈਲੈਂਡ ‘ਚ ਹੋਏ ਇੰਟਰਨੈਸ਼ਨਲ ਯੋਗਾ ਫੈਸਟੀਵਲ ‘ਚ ਭੁਪਿੰਦਰ ਯੋਗ ਸੈਂਟਰ ਪਟਿਆਲਾ ਨੇ ਮਾਰੀਆਂ ਮੱਲ੍ਹਾਂ

ਥਾਈਲੈਂਡ ‘ਚ ਹੋਏ ਇੰਟਰਨੈਸ਼ਨਲ ਯੋਗਾ ਫੈਸਟੀਵਲ ‘ਚ ਭੁਪਿੰਦਰ ਯੋਗ ਸੈਂਟਰ ਪਟਿਆਲਾ ਨੇ ਮਾਰੀਆਂ ਮੱਲ੍ਹਾਂ
ਭੁਪਿੰਦਰ ਯੋਗ ਸੈਂਟਰ ਨੇ ਭਾਰਤ ਵਲੋਂ ਲਿਆ ਸੀ ਇੰਟਰਨੈਸ਼ਨਲ ਯੋਗਾ ਫੈਸਟੀਵਲ ਭਾਗ
ਫੈਸਫੀਵਲ ‘ਚ ਕੋਚ ਭੁਪਿੰਦਰ ਸਿੰਘ ਨੇ ਵੀ ਕੀਤਾ ਅੰਤਰਰਾਸ਼ਟਰੀ ਪੱਧਰ ਦੇ ਰੈਫਰੀ ਕੌਂਸਲ ਦਾ ਇਮਤਿਹਾਨ ਪਾਸ

ਪਟਿਆਲਾ, 8 ਜੂਨ (ਜਗਜੀਤ ਸਿੰਘ ਪੰਜੋਲੀ): ਪਿਛਲੇ ਦਿਨੀਂ ਥਾਈਲੈਂਡ ਵਿਖੇ ਸੱਤਵਾਂ ਇੰਟਰਨੈਸ਼ਨਲ ਯੋਗਾ ਫੈਸਟੀਵਲ ਐੱਸ.ਜੀ.ਐਸ ਇੰਟਰਨੈਸ਼ਨਲ ਯੋਗਾ ਫਾਊਂਡੇਸ਼ਨ ਕਾਲਜ ਐਂਡ ਰਿਸਰਚਸੈਂਟਰ ਬੈਂਗਲੌਰ ਇੰਡੀਆ ਅਤੇ ਮਨਿਸਟਰੀ ਆਫ਼ ਟੂਰਿਜ਼ਮ ਐਂਡ ਸਪੋਰਟਸ ਡਿਪਾਰਟਮੈਂਟ ਥਾਈਲੈਂਡ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਵੱਖ -ਵੱਖ ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਭਾਰਤ, ਚਾਈਨਾ, ਇੰਡੋਨੇਸ਼ੀਆ, ਥਾਈਲੈਂਡ, ਪਾਕਿਸਤਾਨ, ਮਲੇਸ਼ੀਆ, ਹਾਂਗਕਾਂਗ, ਵਿਅਤਨਾਮ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਦੀਆਂ ਟੀਮਾਂ ਸ਼ਾਮਿਲ ਸਨ। ਭਾਰਤ ਦੀ ਟੀਮ ਵਿੱਚ ਜਿੱਥੇ ਵੱਖ-ਵੱਖ ਪ੍ਰਾਂਤਾਂ ਤੋਂ ਖਿਡਾਰੀ ਚੁਣ ਕੇ ਉਥੇ ਪਟਿਆਲਾ ਦੇ ਛੇ ਖਿਡਾਰੀਆਂ ਨੇ ਭਾਰਤੀ ਟੀਮ ਵਿੱਚ ਆਪਣਾ ਥਾਂ ਬਣਾਕੇ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਅਤੇ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈ ਇਨ੍ਹਾਂ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਡਲ ਪ੍ਰਾਪਤ ਕੀਤੇ। ਜਿਨ੍ਹਾਂ ਵਿੱਚ ਬੱਬਨਪ੍ਰੀਤ ਸਿੰਘ ਨੇ 8-12 ਸਾਲ ਵਿੱਚ (ਚੁਆਇਸ ਆਸਣ) ਵਿੱਚ ਪਹਿਲਾ ਸਥਾਨ ਹਾਸਲ ਕਰ ਭਾਰਤ ਦੀ ਝੋਲੀ ਗੋਲਡ ਮੈਡਲ ਪਾਇਆ ਅਤੇ ਅਥਲੈਟਿਕ ਯੋਗਾ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਉਮਰ ਵਰਗ ਵਿੱਚ ਮਾਧਵ ਮਹਿਤਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਨਵਦੀਪ ਕੌਰ ਲੜਕੀਆਂ ਦੇ ਵਰਗ ਵਿੱਚ ਚੌਥੇ ਰੈਂਕ ਤੇ ਰਹੀ ਜਸ਼ਨਪ੍ਰੀਤ ਕੌਰ ਪੰਜਵੇਂ ਰੈਂਕ, ਬਲਜੀਤ ਸਿੰਘ ਚੌਥੇ ਰੈਂਕ ਤੇ ਅਤੇ ਪ੍ਰਥਮ ਕੁਮਾਰ ਛੇਵੇ ਵੇਂ ਰੈਂਕ ਤੇ ਰਿਹਾ।ਖਿਡਾਰੀਆਂ ਦੀ ਇਸ ਜਿੱਤ ਦੇ ਨਾਲ-ਨਾਲ ਇਸ ਫੈਸਟੀਵਲ ਵਿੱਚ ਟੀਮ ਦੇ ਕੋਚ ਭੁਪਿੰਦਰ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਦਾ ਰੈਫਰੀ ਕੌਂਸਲ ਦਾ ਇਮਤਿਹਾਨ ਪਾਸ ਕੀਤਾ ਜਿਸ ਸਦਕਾ ਉਹ ਭਵਿੱਖ ਵਿੱਚ ਹੋਣ ਵਾਲੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਤਾਵਾਂ ਵਿੱਚ ਬਤੌਰ ਜੱਜ ਨਿਯੁਕਤ ਹੋ ਸਕਣਗੇ।
ਜ਼ਿਕਰਯੋਗ ਹੈ ਕਿ ਇਸ ਯੋਗ ਚੈਪੀਅਨਸ਼ਿਪ ‘ਚ ਭਾਗ ਲੈਣ ਵਾਲੇ ਬੱਚੇ ਭੁਪਿੰਦਰ ਯੋਗਾ ਸੈਂਟਰ ਸਨੌਰ, ਪਟਿਆਲਾ ‘ਚ ਯੋਗ ਦੀ ਟਰ੍ਰੇਨਿੰਗ ਕੋਚ ਭੁਪਿੰਦਰ ਸਿੰਘ ਪਾਸੋਂ ਲੈਂਦੇ ਹਨ।ਇਸ ਪ੍ਰਤੀਯੋਗਤਾ ਵਿੱਚ ਖਿਡਾਰੀਆਂ ਦੀ ਅਗਵਾਈ ਕੋਚ ਭੁਪਿੰਦਰ ਸਿੰਘ, ਤਲਵਿੰਦਰ ਸਿੰਘ ਤੇ ਮੈਡਮ ਕਾਮਿਆਂ ਜੋਸ਼ੀ ਵੱਲੋਂ ਕੀਤੀ ਗਈ। ਖਿਡਾਰੀਆਂ ਦੇ ਵਾਪਸ ਪਰਤਣ ਤੇ ਇਲਾਕਾ ਨਿਵਾਸੀਆਂ ਵੱਲੋਂ ਅਤੇ ਖਿਡਾਰੀਆਂ ਦੇ ਮਾਪਿਆਂ ਵੱਲੋਂ ਬਹੁਤ ਧੂਮਧਾਮ ਨਾਲ ਇਨ੍ਹਾਂ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ। ਜਿੱਤ ਦੇ ਜਸ਼ਨ ਵਿੱਚ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਹਾਰ ਪਹਿਨਾ ਕੇ ਤੇ ਇਲਾਕੇ ਵਿੱਚ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਕੋਚ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਯੋਗ ਦਾ ਸਾਡੀ ਜਿੰਦਗੀ ‘ਚ ਬੜਾ ਭਾਰੀ ਮਹੱਤਵ ਹੈ, ਆਧੁਨਿਕ ਭਾਰਤ ਨੂੰ ਪ੍ਰਾਚੀਨ ਭਾਰਤ ਦੀ ਬਹੁਮੁੱਲੀ ਭੇਂਟ ਹੈ। ਯੋਗ ਇੱਕ ਤਰ੍ਹਾਂ ਦੀ ਅਧਿਆਤਮਕ ਪ੍ਰਕਿਰਿਆ ਹੈ ਜੋ ਸਾਡੇ ਮਨ, ਸਰੀਰ ਅਤੇ ਆਤਮਾ ਨੂੰ ਇਕੱਠੇ ਲਿਆ ਕੇ ਜੀਵਨ ਨੂੰ ਖ਼ੁਸ਼ਨੁਮਾ ਬਣਾ ਦੇਂਦਾ ਹੈ। ਭਾਰਤ ਦੀ ਦੇਣ ਯੋਗ ਨੂੰ ਹੌਲੀ-ਹੌਲੀ ਸਾਰੀ ਦੁਨੀਆਂ ਨੇ ਅਪਣਾ ਲਿਆ ਹੈ।

Leave a Reply

Your email address will not be published. Required fields are marked *

%d bloggers like this: