ਥਾਈਲੈਂਡ ਗੁਫਾ ਵਿੱਚ ਬਚਾਅ ਮੁਹਿੰਮ ਦੌਰਾਨ ਗੋਤਾਖੋਰ ਦੀ ਮੌਤ

ss1

ਥਾਈਲੈਂਡ ਗੁਫਾ ਵਿੱਚ ਬਚਾਅ ਮੁਹਿੰਮ ਦੌਰਾਨ ਗੋਤਾਖੋਰ ਦੀ ਮੌਤ

ਬੈਂਕਾਕ, 6 ਜੁਲਾਈ: ਥਾਈਲੈਂਡ ਵਿਚ ਇਕ ਗੁਫਾ ਅੰਦਰ ਫਸੇ 12 ਫੁੱਟਬਾਲ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਚਾਉਣ ਵਿਚ ਮਦਦ ਕਰਦਿਆਂ ਆਕਸੀਜਨ ਦੀ ਕਮੀ ਕਾਰਨ ਫੌਜ ਦੇ ਇਕ ਸਾਬਕਾ ਗੋਤਾਖੋਰ ਦੀ ਮੌਤ ਹੋ ਗਈ| ਇਹ ਹਾਦਸਾ ਪਾਣੀ ਨਾਲ ਭਰੀ ਡੂੰਘੀ ਗੁਫਾ ਅੰਦਰ ਟੀਮ ਨੂੰ ਕੱਢਣ ਦੀ ਮੁਹਿੰਮ ਦੇ ਖਤਰਿਆਂ ਦੇ ਬਾਰੇ ਵਿਚ ਸੰਕੇਤ ਦਿੰਦਾ ਹੈ| ਇਸ ਹਾਦਸੇ ਮਗਰੋਂ ਇਸ ਰਸਤੇ ਜ਼ਰੀਏ ਬੱਚਿਆਂ ਨੂੰ ਕੱਢਣ ਸੰਬੰਧੀ ਫੈਸਲੇ ਤੇ ਸਵਾਲ ਖੜ੍ਹੇ ਹੋਣ ਲੱਗੇ ਹਨ| ਚਿਆਂਗ ਰਾਏ ਦੇ ਡਿਪਟੀ ਗਵਰਨਰ ਪਾਸਾਕੋਰਨ ਬੂਨਯਾਲਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਆਪਣੀ ਇੱਛਾ ਨਾਲ ਮਦਦ ਕਰਨ ਵਾਲੇ ਇਕ ਸਾਬਕਾ ਸੀਲ ਗੋਤਾਖੋਰ ਦੀ ਕੱਲ ਰਾਤ ਕਰੀਬ 2 ਵਜੇ ਮੌਤ ਹੋ ਗਈ| ਉਨ੍ਹਾਂ ਨੇ ਇਸ ਘਟਨਾ ਨੂੰ ”ਬੁਰੀ ਖਬਰ” ਦੱਸਿਆ|
ਗੋਤਾਖੋਰ ਦੀ ਪਛਾਣ ਸਮਨ ਕੁਨੋਂਤ ਦੇ ਰੂਪ ਵਿਚ ਹੋਈ ਹੈ| ਕੁਨੋਂਤ ਥਾਮ ਲੁਆਂਗ ਗੁਫਾ ਦੇ ਅੰਦਰ ਇਕ ਜਗ੍ਹਾ ਤੋਂ ਵਾਪਸ ਆ ਰਹੇ ਸਨ ਕਿ ਅਚਾਨਕ ਉਨ੍ਹਾਂ ਨੂੰ ਆਕਸੀਜਨ ਦੀ ਕਮੀ ਹੋ ਗਈ| ਥਾਈਲੈਂਡ ਸੀਲ ਦੇ ਕਮਾਂਡਰ ਐਪਾਕੋਰਨ ਯੂਕੋਂਗਕਾਵ ਨੇ ਕਿਹਾ ਕਿ ਵਾਪਸ ਪਰਤਦੇ ਸਮੇਂ ਉਹ ਬੇਹੋਸ਼ ਹੋ ਗਿਆ| ਉਨ੍ਹਾਂ ਨੇ ਦੱਸਿਆ ਕਿ ਇਕ ਦੋਸਤ ਨੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ| ਇਹ ਪੁੱਛੇ ਜਾਣ ਤੇ ਕਿ ਜੇ ਇਕ ਅਨੁਭਵੀ ਗੋਤਾਖੋਰ ਬਾਹਰ ਨਹੀਂ ਨਿਕਲ ਪਾਇਆ ਤਾਂ ਬੱਚੇ ਕਿਵੇਂ ਸੁਰੱਖਿਅਤ ਬਾਹਰ ਨਿਕਲ ਆਉਣਗੇ| ਇਸ ਤੇ ਐਪਾਕੋਰਨ ਨੇ ਕਿਹਾ ਕਿ ਬੱਚਿਆਂ ਨਾਲ ਜ਼ਿਆਦਾ ਸਾਵਧਾਨੀ ਵਰਤੀ ਜਾਵੇਗੀ| ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਸੀਂ ਇਕ ਵਿਅਕਤੀ ਨੂੰ ਗਵਾ ਦਿੱਤਾ ਪਰ ਸਾਡਾ ਹਾਲੇ ਵੀ ਕੰਮ ਜਾਰੀ ਰੱਖਣ ਵਿਚ ਵਿਸ਼ਵਾਸ ਹੈ|

Share Button

Leave a Reply

Your email address will not be published. Required fields are marked *