Thu. Oct 17th, 2019

ਥਾਇਰਾਇਡ ਦੇ ਪੀੜਿਤ ਧਿਆਨ ਰੱਖਣ ਇਹ ਗੱਲਾਂ

ਥਾਇਰਾਇਡ ਦੇ ਪੀੜਿਤ ਧਿਆਨ ਰੱਖਣ ਇਹ ਗੱਲਾਂ

ਹਾਈਪੋਥਾਈਰਾਇਡਿਜ਼ਮ ਮਤਬਲ ਉਹ ਸਥਿਤੀ ਜਦੋਂ ਥਾਇਰੋਡ ਗ੍ਰੰਥੀ ਨਾਲ ਅਯੋਗ ਗਿਣਤੀ ਵਿਚ ਥਾਇਰੋ ਹਾਰਮੋਨ ਦਾ ਪ੍ਰੋਡਕਸ਼ਨ ਹੁੰਦਾ ਹੈ। ਇਸ ਸਥਿਤੀ ਵਿਚ ਭਾਰ ਵੱਧਣਾ ਆਮ ਗੱਲ ਹੈ। ਥਾਈਰਾਇਡ ਹਾਰਮੋਨ ਦੀ ਜ਼ਿਆਦਾ ਮਾਤਰਾ ਹੋਣ ਨਾਲ ਵੀ ਭਾਰ ਵੱਧਦਾ ਹੈ। ਭਾਰਤ ਵਿਚ ਰਹਿਣ ਵਾਲੇ ਕਰੀਬ 42 ਲੱਖ ਲੋਕ ਥਾਇਰਾਇਡ ਦੇ ਸ਼ਿਕਾਰ ਹਨ ਅਤੇ ਉਹਨਾਂ ਨੂੰ ਭਾਰ ਘਟਾਉਣ ਵਿਚ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੀੜਿਤ ਵਿਅਕਤੀ ਥਾਇਰਾਇਡ ਹਾਰਮੋਨ ਦੀ ਕਮੀ ਕਾਰਨ ਕੈਲਰੀ ਬਰਨ ਨਹੀਂ ਕਰ ਸਕਦਾ। ਜਿਸ ਕਾਰਨ ਉਸ ਦਾ ਭਾਰ ਵੱਧ ਜਾਂਦਾ ਹੈ। ਥਾਇਰਾਇਡ ਤੋਂ ਪੀੜਿਤ ਵਿਅਕਤੀ ਜੇਕਰ ਸਹੀ ਸਮੇਂ ਤੇ ਅਤੇ ਸਹੀ ਭੋਜਨ ਖਾਵੇ ਤਾਂ ਉਸ ਦਾ ਭਾਰ ਘੱਟ ਸਕਦਾ ਹੈ। ਹਾਲਾਂਕਿ ਇਸ ਦੌਰਾਨ ਕੁਝ ਗੱਲਾਂ ਕਰਨ ਧਿਆਨ ਰੱਖਣ ਦੀ ਜ਼ਰੂਰਤ ਹੈ।

ਇਸ ਵਾਸਤੇ ਵਧੀਆ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਥਾਇਰਾਇਡ ਦਾ ਪੱਧਰ ਵੱਧ ਹੋਵੇ ਜਾਂ ਘੱਟ ਭੋਜਨ ਹਮੇਸ਼ਾ ਸੰਤੁਲਿਤ ਭੋਜਨ ਹੀ ਖਾਣਾ ਚਾਹੀਦਾ ਹੈ। ਸੇਲੇਨਿਅਮ ਅਤੇ ਆਓਡੀਨ ਦੀ ਕਮੀ ਦੀ ਵਜਹ ਨਾਲ ਸ਼ਰੀਰ ਵਿਚ ਥਾਇਰਾਇਡ ਦੀ ਕਾਰਜ ਪ੍ਰਣਾਲੀ ਸ਼ਰੀਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ ਸਹੀ ਭੋਜਨ ਲੈਣਾ ਚਾਹੀਦਾ ਹੈ ਤਾਂ ਕਿ ਕਮੀ ਨੂੰ ਪੂਰਾ ਕੀਤਾ ਜਾ ਸਕੇ।

ਭੋਜਨ ਵਿਚ ਅਜਿਹੀਆਂ ਚੀਜਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਜੋ ਸੇਲੇਨਿਅਮ ਅਤੇ ਆਓਡੀਨ ਵਰਗੇ ਜ਼ਰੂਰੀ ਤੱਤਾਂ ਨਾਲ ਭਰਪੂਰ ਹੋਣ ਜਿਵੇਂ ਕਿ ਅੰਡੇ, ਸੈਲਮਾਨ ਮੱਛੀ, ਸੂਰਜਮੁਖੀ ਦੇ ਬੀਜ, ਸੀਫੂਡ ਆਦਿ। ਆਓਡੀਨ ਥਾਇਰਾਇਡ ਹਾਰਮੋਨ ਦੇ ਪ੍ਰਾਡਕਸ਼ਨ ਵਿਚ ਮੱਦਦ ਕਰਦਾ ਹੈ। ਜਦੋਂ ਕਿ ਸੇਲੇਨਿਅਮ ਸ਼ਰੀਰ ਵਿਚ ਆਓਡੀਨ ਦੀ ਰਿਸਾਈਕਲਿੰਗ ਵਿਚ ਮੱਦਦ ਕਰਦਾ ਹੈ।

ਕੰਪਲੈਕਸ ਕਾਰਬਜ਼ ਨੂੰ ਵੀ ਡਾਇਟ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਲੰਬੇ ਸਮੇਂ ਤੱਕ ਤੁਹਾਡੀ ਭੁੱਖ ਨੂੰ ਸ਼ਾਂਤ ਰੱਖ ਸਕਦਾ ਹੈ। ਅਨਾਜ ਸਬਜੀਆਂ ਅਤੇ ਦਾਲ ਵਰਗਾ ਸੰਤੁਲਿਤ ਭੋਜਨ ਖਾਣ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਭਰਿਆ ਮਹਿਸੂਸ ਹੋਵੇਗਾ ਅਤੇ ਇਸ ਨਾਲ ਜ਼ਿਆਦਾ ਭੋਜਨ ਖਾਣ ਤੋਂ ਵੀ ਬਚਿਆ ਜਾ ਸਕਦਾ ਹੈ।

Leave a Reply

Your email address will not be published. Required fields are marked *

%d bloggers like this: