Sat. Aug 24th, 2019

ਤੱਤੀ-ਤੱਤੀ ਅੱਗ ਵਰਗੀ ਖੀਰ, ਬੰਦਾ ਖਾਣ ਲਈ, ਮੂੰਹ ਫੂਕਣ ਤੋਂ ਵੀ ਨਹੀਂ ਡਰਦਾ 

ਤੱਤੀ-ਤੱਤੀ ਅੱਗ ਵਰਗੀ ਖੀਰ, ਬੰਦਾ ਖਾਣ ਲਈ, ਮੂੰਹ ਫੂਕਣ ਤੋਂ ਵੀ ਨਹੀਂ ਡਰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

ਬਲਵੀਰ ਨਿਰਮਲ ਦਾ ਗੁਆਂਢੀ ਸੀ। ਬਲਵੀਰ ਦਾ ਡੈਡੀ ਗੁਰਚਰਨ ਤੇ ਗੁਰਨਾਮ ਪੁਰਾਣੇ ਦੋਸਤ ਸਨ। ਇੱਕੋ ਪਿੰਡ ਦੇ ਸਨ। ਬਲਵੀਰ, ਨਿਰਮਲ ਤੇ ਇਸ ਦਾ ਭਤੀਜਾ ਸਿਮਰਨ ਦੋਸਤ ਸਨ। ਇੰਨਾ ਨੂੰ ਫਿਰਨਾ ਤੁਰਨ ਦਾ ਚਸਕਾ ਸੀ। ਬਲਵੀਰ ਤੇ ਉਸ ਦੇ ਡੈਡੀ ਗੁਰਚਰਨ ਵਿੱਚ ਜ਼ਮੀਨ, ਅਸਮਾਨ ਦਾ ਫ਼ਰਕ ਸੀ। ਬਲਵੀਰ ਦਾ ਡੈਡੀ ਬਹੁਤ ਸਾਊ ਬੰਦਾ ਸੀ। ਹਰ ਲੋੜ ਬੰਦ ਬੰਦੇ ਦੀ ਮਦਦ ਕਰਦਾ ਸੀ। ਬਲਵੀਰ ਸਿਰੇ ਦਾ ਵੈਲੀ ਸੀ। ਇਹ ਤਿੰਨੇ ਹਰ ਬਾਰ ਨਿਰਮਲ ਕੇ ਘਰ ਇਕੱਠੇ ਬੈਠਦੇ ਸਨ। ਸ਼ਰਾਬ ਪੀਂਦੇ ਸਨ। ਖਾਣ-ਪੀਣ ਦਾ ਪ੍ਰਬੰਧ ਸਿਮਰਨ ਦੇ ਘਰੋ ਹੋ ਜਾਂਦਾ ਸੀ। ਬਲਵੀਰ ਦਾ ਘਰ ਦਾ ਠੇਕਾ ਸੀ। ਨਿਰਮਲ ਤੇ ਸਿਮਰਨ ਉਸ ਦੇ ਗਾਹਕ ਵੀ ਸਨ। ਬਲਵੀਰ ਦੀ ਨਿਰਮਲ ਦੀ ਪਤਨੀ ਜੱਗੀ ਉੱਤੇ ਵੀ ਅੱਖ ਰੱਖਦਾ ਸੀ। ਪਹਿਲੀ ਬਾਰ ਜੱਗੀ ਕੇ ਘਰ ਜਾਣ ਕੇ, ਉਸ ਵਿੱਚ ਸਿੱਧਾ ਹੀ ਜਾ ਵੱਜਿਆ ਸੀ। ਅਚਾਨਕ ਜੱਗੀ ਦੀਆਂ ਚੀਕਾਂ ਨਿਕਲ ਗਈਆਂ ਸਨ। ਬਲਵੀਰ ਦੀ ਹਰਕਤ ਉੱਤੇ ਨਿਰਮਲ ਨੂੰ ਭੋਰਾ ਵੀ ਛੱਕ ਨਹੀਂ ਹੋਇਆ ਸੀ। ਨਿਰਮਲ ਨੇ ਜੱਗੀ ਨੂੰ ਕਿਹਾ ਸੀ, “ ਬਲਵੀਰ ਦੀ ਤਾਂ ਪੀਤੀ ਹੈ। ਖਾਦੀ-ਪੀਤੀ ਵਾਲਿਆਂ ਤੋਂ ਪਰੇ ਰਹੀਦਾ ਹੈ। ਤੂੰ ਤਾਂ ਸੋਫ਼ੀ ਹੈ। ਤੂੰ ਪੀਤੀ ਤੋਂ ਬਗੈਰ ਹੀ ਵਿੱਚ ਵੱਜਦੀ ਫਿਰਦੀ ਹੈ। ਹੋਸ਼ ਵਿੱਚ ਰਿਹਾ ਕਰ। “ ਨਿਰਮਲ ਗੱਲ ਕਹਿ ਕੇ, ਸ਼ਰਾਬੀ ਹੋਇਆ ਸੋਫ਼ੇ ਉੱਤੇ ਲਟਕ ਗਿਆ ਸੀ। ਜਦੋਂ ਵੀ ਨਿਰਮਲ ਘਰ ਹੁੰਦਾ ਸੀ। ਸ਼ਰਾਬੀ ਹੋਇਆਂ ਇਸੇ ਤਰਾਂ ਕਰਦਾ ਸੀ। ਨਿਰਮਲ, ਜੱਗੀ ਨਾਲ ਕਮਰੇ ਵਿਚ ਜਾਣ ਦੀ ਲੋੜ ਮਹਿਸੂਸ ਨਹੀਂ ਕਰਦਾ ਸੀ। ਇੱਧਰੋਂ-ਉਧਰੋਂ ਲੋਕਾਂ ਦੇ ਘਰਾਂ ਵਿੱਚੋਂ ਹੀ ਹਲਵਾਈ ਦੀ ਕੁੱਤੀ ਵਾਂਗ ਰੱਜ ਕੇ ਨਿਕਲਦਾ ਸੀ। ਸਿਮਰਨ ਬਾਹਰ ਸਿਗਰਟ ਪੀਣ ਗਿਆ ਸੀ। ਮੁੜ ਕੇ ਹੀ ਨਹੀਂ ਆਇਆ ਸੀ। ਕਿਤੇ ਚਲਾ ਗਿਆ ਸੀ। ਰਾਤ ਵੀ ਵੱਡੀ ਹੋ ਗਈ ਸੀ। ਗੁਰਨਾਮ, ਤਾਰੋਂ ਤੇ ਬੱਚੇ ਸੌਂ ਗਏ ਸਨ। ਨਿਰਮਲ ਦੀ ਇਹ ਗੱਲ ਬਲਵੀਰ ਨੇ ਵੀ ਸੁਣ ਲਈ ਸੀ। ਉਹ ਹੱਥ ਬੰਨ੍ਹ ਕੇ ਖੜ੍ਹ ਗਿਆ। ਉਸ ਨੇ ਕਿਹਾ,” ਮੈਂ ਮੁਆਫ਼ੀ ਮੰਗਦਾ ਹਾਂ। ਮੇਰੇ ਤੋਂ ਗੱਲ਼ਤੀ ਹੋਈ ਹੈ। ਹੋ ਸਕਦਾ ਹੈ। ਮੇਰਾ ਵੀ ਕਸੂਰ ਸੀ। “ ਜੱਗੀ ਕਿਚਨ ਵਿੱਚ ਕੰਮ ਕਰਨ ਜਾ ਲੱਗੀ ਸੀ। ਜੱਗੀ ਨੇ ਉਨ੍ਹਾਂ ਦੋਨਾਂ ਵੱਲ ਬਾਰੀ-ਬਾਰੀ ਦੇਖਿਆ। ਗੱਲ ਕਰਕੇ ਬਲਵੀਰ ਨੇ ਜੱਗੀ ਵੱਲ ਦੇਖਿਆ। ਜੱਗੀ ਨੂੰ ਆਪਦੇ ਵੱਲ ਦੇਖ਼ਦੀ ਦੇਖ ਕੇ, ਬਲਵੀਰ ਨੇ ਅੱਖ ਮਾਰੀ। ਬਲਵੀਰ ਦੇ ਜੱਗੀ ਵਿੱਚ ਸਿੱਧਾ ਵੱਜਣ ਨਾਲੋਂ ਅੱਖ ਦਾ ਤੀਰ ਵਾਰ ਕਰ ਗਿਆ ਸੀ। ਬਲਵੀਰ ਨੇ ਜੱਗੀ ਨੂੰ ਆਪਦੇ ਵੱਲ ਦੇਖਦੀ ਦੇਖ ਕੇ, ਉਸ ਦੇ ਪੈਰ ਫੜਨ ਦਾ ਬਹਾਨਾ ਕੀਤਾ। ਜੱਗੀ ਨੇ ਉਸ ਨੂੰ ਝੁਕੇ ਹੋਏ ਨੂੰ ਬਾਂਹਾਂ ਤੋਂ ਫੜ ਲਿਆ। ਉਸੇ ਸਮੇਂ ਬਲਵੀਰ ਆਪਦੀ ਖੇਡ-ਖੇਡ ਗਿਆ। ਉਸ ਨੇ ਜੱਗੀ ਨੂੰ ਝੱਟ ਜੱਫੀ ਪਾ ਲਈ। ਸ਼ਰਾਬ ਪੀਤੀ ਦਾ ਬਹਾਨਾ ਕਰਕੇ, ਬੰਦੇ ਉਹ ਕੰਮ ਕਰਦੇ ਹਨ। ਜਿਸ ਨੂੰ ਸੋਫ਼ੀ ਕਰਨ ਦਾ ਹੌਸਲਾ ਨਹੀਂ ਪੈਂਦਾ। ਕਰਦਾ, ਕਤਰਦਾ ਤਾਂ ਸਬ ਕੁੱਝ ਬੰਦਾ ਜਾਣ ਬੁੱਝ ਕੇ ਹੈ। ਨਾਮ ਸ਼ਰਾਬ ਦਾ ਲੱਗਦਾ ਹੈ। ਜ਼ਿਆਦਾ ਤਰ ਬੰਦੇ ਦਾਰੂ ਪੀ ਕੇ ਲੜਦੇ, ਗਾਲ਼ਾਂ ਕੱਢਦੇ ਹਨ। ਰੁੱਸਿਆਂ ਨੂੰ ਮਨਾਉਂਦੇ ਹਨ। ਕਈ ਜ਼ਨਾਨੀ ਉੱਤੋਂ ਦੀ ਹੱਥ ਫੇਰ ਕੇ, ਇਹ ਕੰਮ ਵੀ ਕਰ ਜਾਂਦੇ ਹਨ। ਕਈ ਤਾਂ ਹੱਥ ਲਵਾਉਣ ਨੂੰ ਜਾਣ ਕੇ ਤਿਆਰ ਬੈਠੀਆਂ ਹੁੰਦੀਆਂ ਹਨ। ਔਰਤ-ਮਰਦ ਮਾਪਿਆਂ, ਰਿਸ਼ਤੇਦਾਰਾਂ,ਵਿਚੋਲਿਆਂ ਦੀ ਮਰਜ਼ੀ ਦੇ ਔਰਤ-ਮਰਦ ਨਾਲ ਘਰ ਵਸਾ ਕੇ ਬੱਚੇ ਜੰਮ ਸਕਦੇ ਹਨ। ਜੇ ਔਰਤ-ਮਰਦ ਇੱਕ ਦੂਜੇ ਨੂੰ ਬਗੈਰ ਦੇਖੇ, ਇੱਕੋ ਝਟਕੇ ਨਾਲ ਪਹਿਲੀ ਰਾਤ ਹੀ ਸਰੀਰਕ ਸਬੰਧ ਕਰਕੇ, ਪਤੀ-ਪਤਨੀ ਦੀ ਉਪਾਧੀ, ਪਦਵੀ ਦੇ ਦਿੰਦੇ ਹਨ। ਐਸੇ ਲੋਕਾਂ ਨੂੰ ਕਿਸੇ ਹੋਰ ਤੋਂ ਵੀ ਓਪਰਾ ਨਹੀਂ ਮਹਿਸੂਸ ਹੋਣਾ ਚਾਹੀਦਾ। ਜੱਗੀ ਨੇ ਥੋੜ੍ਹਾ ਜਿਹਾ ਵਿਰੋਧ ਕੀਤਾ। ਫਿਰ ਉਸ ਨੂੰ ਵੀ ਬਲਵੀਰ ਦੇ ਸ਼ਰਾਬ ਪੀਤੀ ਦੇ ਸਾਹਾਂ ਵਿਚੋਂ ਨਸਾ ਹੋਣ ਲੱਗ ਗਿਆ। ਬਲਵੀਰ ਨਾਲ ਉਹ ਕਮਰੇ ਵਿੱਚ ਚਲੀ ਗਈ। ਜੱਗੀ ਨੂੰ ਬੱਤੀ ਬੰਦ ਵਿੱਚ ਬਲਵੀਰ ਤੇ ਨਿਰਮਲ ਦੇ ਸਾਥ ਦਾ ਬਹੁਤਾ ਫ਼ਰਕ ਨਹੀਂ ਲੱਗਾ। ਜੱਗੀ ਦੀ ਅੱਖ ਖੁੱਲ੍ਹੀ, ਬਲਵੀਰ ਮੂਧੇ-ਮੂੰਹ ਉਸ ਨਾਲ ਪਿਆ ਸੀ। ਜੱਗੀ ਨੇ ਸ਼ਰਾਬੀ ਬਲਵੀਰ ਨੂੰ ਮਸਾਂ ਧੱਕੇ ਮਾਰ ਕੇ ਉਠਾਲ਼ ਕੇ, ਘਰੋਂ ਬਾਹਰ ਕੀਤਾ। ਗੁਆਂਢ ਵਿੱਚ ਉਧਾਰ ਬਣਿਆਂ ਹੀ ਹੈ। ਸਿਆਣੇ ਕਹਿੰਦੇ ਹਨ, “ ਗੁਆਂਢ ਵਿੱਚ ਵਿਗਾੜਨੀ ਨਹੀਂ ਚਾਹੀਦੀ। ਕਿਸੇ ਵੀ ਸਮੇਂ ਕੋਈ ਵੀ ਲੋੜ, ਮੁਸੀਬਤ ਪੈ ਸਕਦੀ ਹੈ। ਬੰਦਾ ਹੀ ਬੰਦੇ ਦਾ ਦਾਰੂ ਹੈ। “ ਮਿੱਠੀ ਤੱਤੀ ਖੀਰ ਭਾਫਾਂ ਛੱਡਦੀ ਖਾਣ ਨੂੰ ਦੇਖ ਕੇ, ਭੁੱਖੇ ਬੰਦੇ ਦੀ ਜੀਭ ਮੂਤਣ ਲੱਗ ਜਾਂਦੀ ਹੈ। ਤੱਤੀ-ਤੱਤੀ ਅੱਗ ਵਰਗੀ ਖੀਰ, ਬੰਦਾ ਖਾਣ ਲਈ ਮੂੰਹ ਫੂਕਣ ਤੋਂ ਵੀ ਨਹੀਂ ਡਰਦਾ। ਉਵੇਂ ਇਸ਼ਕ-ਹਵਸ ਦਾ ਸਾੜਿਆ ਬੰਦਾ ਮੁਸੀਬਤਾਂ ਤੋਂ ਨਹੀਂ ਡਰਦਾ। ਤਾਂਹੀ ਤਾਂ ਪਤੀ-ਪਤਨੀ ਕੋਹਾਂ ਦੂਰ ਰਹਿਕੇ, ਕਿਸੇ ਹੋਰ ਔਰਤ-ਮਰਦ ਨਾਲ ਨਵੇਂ ਤੇ ਤਾਜ਼ੇ ਸਬੰਧ ਬਣਾਂ ਲੈਂਦੇ ਹਨ। ਕਈ ਤਾਂ ਥਾਂ-ਕੁਥਾਂ ਤੇ ਬੱਚੇ ਵੀ ਪੈਦਾ ਕਰੀ ਜਾਂਦੇ ਹਨ। ਕਈਆਂ ਔਰਤਾਂ ਨੇ, ਐਸੇ ਬੱਚੇ ਜੰਮ ਕੇ, ਪਾਲਨ ਦਾ ਘਰ ਹੀ ਆਸ਼ਰਮ ਖੋਲਿਆਂ ਹੁੰਦਾ ਹੈ। ਦਿਨ ਦੇ ਚਾਨਣ ਵਿੱਚ ਲੋਕਾਂ ਦੇ ਹੋਰ ਲੱਛਣ ਹੁੰਦੇ ਹਨ। ਹਨੇਰੇ ਵਿੱਚ ਤੇ ਲੁੱਕ ਛੁਪ ਕੇ, ਲੋਕ ਉਹੀ ਸਬ ਕੁੱਝ ਕਰਦੇ ਹਨ। ਜੋ ਕਿਸੇ ਹੋਰ ਸਾਹਮਣੇ ਕਰ ਹੀ ਨਹੀਂ ਸਕਦੇ। ਇੱਜ਼ਤ ਦੀ ਦੁਹਾਈ ਪਾਉਣ ਵਾਲੇ ਹੀ, ਇੱਜ਼ਤ ਦੇ ਵਪਾਰੀ ਹੁੰਦੇ ਹਨ। ਇੱਜ਼ਤ ਨੂੰ ਮੰਨੋਂਰੰਜ਼ਨ ਬਣਾਉਂਦੇ ਹਨ। ਤਾਂਹੀਂ ਤਾਂ ਸਕੇ ਭਰਾ ਦੀ ਵਿਧਵਾ ਨਾਲ ਦਿਉਰ, ਜੇਠ ਦੀ ਰਾਤ ਰੰਗੀਨ ਹੋ ਜਾਂਦੀ ਹੈ। ਜੋ ਭਰਾ ਦੀ ਵਿਧਵਾ ਨਾਲ ਰੰਗ ਰਲੀਆਂ ਜਾਇਜ਼ ਪਤਨੀ ਬਣਾਂ ਕੇ ਨਜਾਇਜ਼ ਜਾਂ ਲੁੱਕ ਕੇ ਮਨਾਉਂਦੇ ਹਨ। ਭਰਾ ਦੇ ਜਿਉਂਦੇ ਤੋਂ ਕੀ ਖ਼ੈਰ ਕਰਦੇ ਹੋਣਗੇ? ਕੁਛ-ਕੁਛ ਤੋਂ ਪਹਿਲੇ ਵੀ ਹੋਤਾਂ ਹੋਗਾ। ਦਿਉਰ, ਜੇਠ, ਭਰਜਾਈ ਮੇ ਹਾਸਾ ਠੱਡਾ, ਮਜਾਕ ਚਲਤਾ ਹੋਗਾ। ਜੇ ਸਕਾ ਭਰਾ, ਭਰਾ ਦੀ ਪਤਨੀ ਨੂੰ ਮੰਨੋਂਰੰਜ਼ਨ ਸਮਝ ਸਕਦਾ ਹੈ। ਬਲਵੀਰ ਵਰਗੇ ਯਾਰ, ਯਾਰ ਦੇ ਘਰ ਦੀਆਂ ਔਰਤਾਂ ਨਾਲ ਮਨ ਬਹਿਲਾਉਂਦੇ ਹਨ। ਕੋਈ ਹੈਰਾਨੀ ਦੀ ਗੱਲ ਨਹੀਂ ਹੈ? ਬਹੁਤੇ ਸਿਆਣੇ ਕਹਿੰਦੇ ਹਨ, “ ਔਰਤ ਦੇ ਥਾਂ-ਥਾਂ ਧੱਕੇ, ਖੇਹ ਖਾਣ ਨਾਲੋਂ ਘਰ ਦੀ ਇੱਜ਼ਤ ਨੂੰ ਘਰ ਵਿੱਚ ਸੰਭਾਲ ਲਵੋ। ਘਰ ਵਿੱਚ ਤਾਕਤ ਬਾਰ ਕੁਕੜ-ਮਰਦ ਹੈ। ਘਰ ਹੀ ਮੁਰਗੀ-ਔਰਤ ਦਬੋਚ ਲਵੋ। “

Leave a Reply

Your email address will not be published. Required fields are marked *

%d bloggers like this: