Thu. Oct 17th, 2019

ਤੰਦਰੁਸਤ ਦਿਮਾਗ ਲਈ ਜ਼ਰੂਰੀ ਹਨ ਇਹ ਬੀ ਕੰਪਲੈਕਸ, ਵਿਟਾਮਿਨ ਬੀ1,ਬੀ5, ਬੀ6, ਸੀ

ਤੰਦਰੁਸਤ ਦਿਮਾਗ ਲਈ ਜ਼ਰੂਰੀ ਹਨ ਇਹ ਬੀ ਕੰਪਲੈਕਸ, ਵਿਟਾਮਿਨ ਬੀ1,ਬੀ5, ਬੀ6, ਸੀ

ਵਿਟਾਮਿਨ ਬੀ ਕੰਪਲੈਕਸ: ਵਿਅਕਤੀ ਨੂੰ ਭਾਵਨਾਤਮਕ ਅਤੇ ਮਾਨਸਿਕ ਰੂਪ ਤੋਂ ਫਿੱਟ ਰੱਖਣ ਲਈ ਵਿਟਾਮਿਨ ਬੀ ਕੰਪਲੈਕਸ ਜ਼ਰੂਰੀ ਹੁੰਦਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਵਿਟਾਮਿਨ ਪਾਣੀ ਵਿਚ ਘੁਲ ਜਾਂਦਾ ਹੈ। ਸ਼ਰਾਬ ਜਾਂ ਕੈਫਿਨ ਦਾ ਜ਼ਿਆਦਾ ਸੇਵਨ ਕਰਨ ਵਾਲਿਆਂ ਵਿਚ ਇਸ ਵਿਟਾਮਿਨ ਦੀ ਕਮੀ ਜ਼ਿਆਦਾ ਹੁੰਦੀ ਹੈ।

ਵਿਟਾਮਿਨ ਬੀ 1: ਇਹ ਵਿਟਾਮਿਨ ਸਰੀਰ ਦੀ ਊਰਜਾ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਵਿਟਾਮਿਨ ਦਿਮਾਗ ਨੂੰ ਵੀ ਕੰਟਰੋਲ ਕਰਦਾ ਹੈ।

ਵਿਟਾਮਿਨ ਬੀ 5: ਵਿਟਾਮਿਨ ਬੀ 5 ਦੀ ਕਮੀ ਨਾਲ ਵਿਅਕਤੀ ਡਿਪਰੈਸ਼ਨ ਵਿਚ ਜਾ ਸਕਦਾ ਹੈ ਅਤੇ ਸਰੀਰ ਵਿਚ ਥਕਾਨ ਅਤੇ ਸੁਸਤੀ ਵਰਗੀਆਂ ਸਮੱਸਿਆਵਾਂ ਮਹਿਸੂਸ ਹੋਣ ਲੱਗਦੀਆਂ ਹਨ।

ਵਿਟਾਮਿਨ ਬੀ 6: ਵਿਟਾਮਿਨ ਬੀ 6 ਸਰੀਰ ਵਿਚ ਪ੍ਰੋਟੀਨ ਅਤੇ ਹਾਰਮੋਨ ਲਈ ਅਮੀਨੋ ਐਸਿਡ ਦਾ ਉਤਪਾਦ ਕਰਨ ਵਿਚ ਮਦਦ ਕਰਦਾ ਹੈ। ਵਿਟਾਮਿਨ ਬੀ 6 ਦੀ ਕਮੀ ਨਾਲ ਮਾਨਸਿਕ ਸਥਿਤੀ ਕਮਜ਼ੋਰ ਹੁੰਦੀ ਹੈ।

ਵਿਟਾਮਿਨ ਸੀ: ਤਣਾਅ ਨੂੰ ਘੱਟ ਕਰਨ ਲਈ ਵਿਟਾਮਿਨ ਸੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਚਮੜੀ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਵਿਟਾਮਿਨ ਸੀ ਦਾ ਸੇਵਨ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *

%d bloggers like this: