ਤੜਪਦੀਆਂ ਗਰਭਵਤੀ ਔਰਤਾਂ ਨੂੰ ਛੱਡ ਚੱਲਦੇ ਬਣੇ ਡਾਕਟਰ !

ss1

ਤੜਪਦੀਆਂ ਗਰਭਵਤੀ ਔਰਤਾਂ ਨੂੰ ਛੱਡ ਚੱਲਦੇ ਬਣੇ ਡਾਕਟਰ !

ਖੰਨਾ: ਸਿਵਲ ਹਸਪਤਾਲ ਵਿੱਚ ਸ਼ੁੱਕਰਵਾਰ ਨੂੰ ਡਾਕਟਰਾਂ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਹਸਪਤਾਲ ਦੇ ਡਾਕਟਰ ਆਪ੍ਰੇਸ਼ਨ ਥਿਏਟਰ ਤੋਂ ਬਾਹਰ ਤੜਪ ਰਹੀਆਂ ਗਰਭਵਤੀ ਔਰਤਾਂ ਨੂੰ ਬਿਨਾ ਇਲਾਜ ਛੱਡਕੇ ਚੱਲਦੇ ਬਣੇ। ਪੀੜਾਂ ਨਾਲ ਤੜਪ ਰਹੀਆਂ ਔਰਤਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਪੀੜਤਾਂ ਦੇ ਪਰਿਵਾਰਾਂ ਨੇ ਹਸਪਤਾਲ ਨੂੰ ਬੁੱਚੜਖਾਨਾ ਦੱਸਦੇ ਹੋਏ ਡਾਕਟਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸ਼ੁੱਕਰਵਾਰ ਨੂੰ ਮਨਜੀਤ ਕੌਰ ਨਿਵਾਸੀ ਸਲੌਦੀ, ਗੁਰਦੀਪ ਕੌਰ ਨਿਵਾਸੀ ਜਰਗੜੀ, ਪਰਮਜੀਤ ਕੌਰ ਨਿਵਾਸੀ ਕੰਮੂਕਲਾਂ, ਮੀਨੂੰ ਨਿਵਾਸੀ ਬਦੀਨਪੁਰ, ਪਵਨਦੀਪ ਕੌਰ ਨਿਵਾਸੀ ਚੜੀ ਦੀ ਡਿਲਿਵਰੀ ਹੋਣੀ ਸੀ। ਇਨ੍ਹਾਂ ਨੂੰ ਆਪ੍ਰੇਸ਼ਨ ਥਿਏਟਰ ਵਿੱਚ ਬੁਲਾਇਆ ਗਿਆ ਸੀ। ਡਿਲਿਵਰੀ ਡਾ. ਮਨਜੀਤ ਸਿੰਘ ਬਾਜਵਾ ਨੇ ਕਰਨੀ ਸੀ। ਉਨ੍ਹਾਂ ਦੇ ਨਾਲ ਐਨਸਥੀਸੀਆ ਡਾਕਟਰ ਸੀ।

ਪਹਿਲੀ ਡਿਲਿਵਰੀ ਪਵਨਦੀਪ ਕੌਰ ਦੀ ਸੀ। ਜਨਮ ਤੋਂ ਬਾਅਦ ਉਸ ਦੇ ਬੱਚੇ ਦੀ ਮੌਤ ਹੋ ਗਈ। ਘਬਰਾ ਕੇ ਡਾਕਟਰਾਂ ਨੇ ਬਾਕੀ ਔਰਤਾਂ ਦੇ ਆਪ੍ਰੇਸ਼ਨ ਹੀ ਨਹੀਂ ਕੀਤੇ ਤੇ ਉਨ੍ਹਾਂ ਦੇ ਇਲਾਜ ਤੋਂ ਇਨਕਾਰ ਕਰਦੇ ਹੋਏ ਚੱਲਦੇ ਬਣੇ। ਪਰਿਵਾਰ ਵਾਲਿਆਂ ਨੇ 104 ਤੇ ਕਦੇ 108 ‘ਤੇ ਫੋਨ ਲਾਉਂਦੇ ਰਹੇ ਜਦੋਂਕਿ ਐਂਬੂਲੈਂਸ 10 ਕਦਮਾਂ ‘ਤੇ ਖੜ੍ਹੀ ਸੀ। ਕਿਸੇ ਵੀ ਐਂਬੂਲੈਂਸ ਮੁਲਾਜ਼ਮ ਨੇ ਔਰਤਾਂ ਦੀ ਸਾਰ ਨਹੀਂ ਲਈ।

ਦੂਜੇ ਪਾਸੇ ਡਾਕਟਰ ਬਾਜਵਾ ਦਾ ਕਹਿਣਾ ਸੀ ਕਿ ਡਿਊਟੀ ਪੂਰੀ ਕਰਕੇ ਹਸਪਤਾਲ ਤੋਂ ਗਏ ਹਨ। ਐਨੇਸਥੀਸੀਆ ਵਾਲੀ ਡਾਕਟਰ ਨੇ ਕਿਹਾ ਸੀ ਕਿ ਹੋਰ ਆਪ੍ਰੇਸਨ ਕਰਨ ਦੀ ਮਨ ਨਹੀਂ। ਹੋਰ ਐਨੇਸਥੀਸੀਆ ਡਾਕਟਰ ਉਨ੍ਹਾਂ ਦੇ ਕੋਲ ਨਹੀਂ ਸੀ।

Share Button

Leave a Reply

Your email address will not be published. Required fields are marked *