Sun. Apr 21st, 2019

ਤ੍ਰਾਸਦੀ

ਤ੍ਰਾਸਦੀ

ਜਦ ਅਸੀਂ ਲੜੇ ਸਾਂ
ਦੁਸ਼ਮਣਾਂ ਨਾਲ
ਤੇ ਸਾਰੀ ਦੁਨੀਅਾਂ
ਅਾਖਦੀ ਸੀ
“ਕਿੰਨੀ ਬਹਾਦਰ ਕੌਮ ਅੈਂ!”
ੲੀਨ ਨੲੀਂ ਮੰਨਦੀ!
ਲਹੌਰ ਮੁਲਤਾਨ ਅਫਗਾਨ ਤਿੱਬਤ
ਸਭ ਜਿੱਤ ਰਹੇ ਨੇ!
ਤੇ ਅੱਜ ਅਸੀਂ
ਅਾਪੋ ਵਿੱਚ ਸ਼ਮਸ਼ੀਰ-ਵਾਰ
ਕਰਦੇ ਨਹੀਂ ਥੱਕਦੇ!
ਤੇ ਹੁਣ ਦੁਨੀਅਾਂ ਅਾਖਦੀ ਹੈ
ਕਿੰਨੇ ਮੂਰਖ ਨੇ ੲੇਹੇ?
ਜੇ ੲੇਸ ਤਰ੍ਹਾਂ ਹੀ ਲੜ੍ਹਦੇ ਰਹੇ
ਤੇ ਸਾਡੀ ਬਹਾਦਰੀ
ਮੂਰਖਤਾ’ਚ ਬਦਲੇਗੀ
ਪੁਰਾਣਾ ੲਿਤਿਹਾਸ ਤੇ ਨਹੀਂ ਬਦਲੇਗਾ
ਪਰ ਨਵਾਂ ਕੁਝ ਵੀ ਰਹਿਣਾ
ਲਿਖਣਯੋਗ ਤੇ ਦੱਸਣਯੋਗ।
ਵੇਖੋ! ਅਸੀਂ ਕਿੰਨੀ ਹੀ
ਤਰੱਕੀ ਕਰ ਲੲੀ ਹੈ
ਤੇ ਹਰ ਰੋਜ਼ ਦੁਨੀਅਾਂ ਸਾਹਵੇਂ
ਕੌਮ ਦਾ ਨਵਾਂ ਤਮਾਸ਼ਾ
ਪੇਸ਼ ਕਰ ਦਿੰਦੇ ਹਾਂ।
ਤੇ ਅੱਜ
ਬੀਰ!
ਸ਼ਮਸ਼ੀਰ!
ਕੌਮ !
ਦੇ ਸੱਭੇ ਅਰਥ
ਹੋਰ ਦੇ ਹੋਰ ਬਣ ਰਹੇ ਨੇ!
ਹੀਰਾ ਸਿੰਘ ਤੂਤ
Share Button

Leave a Reply

Your email address will not be published. Required fields are marked *

%d bloggers like this: