Mon. May 27th, 2019

ਤੋਤਾ ਰੱਖਣ ਦੀ ਸ਼ੌਕੀਨ ਮਹਿਲਾ ਨੂੰ ਲੱਗਾ 71 ਹਜ਼ਾਰ ਦਾ ਚੂਨਾ

ਤੋਤਾ ਰੱਖਣ ਦੀ ਸ਼ੌਕੀਨ ਮਹਿਲਾ ਨੂੰ ਲੱਗਾ 71 ਹਜ਼ਾਰ ਦਾ ਚੂਨਾ

ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਇੱਕ ਔਰਤ ਦੇ ਉਸ ਵੇਲ਼ੇ ਤੋਤੇ ਉੱਡ ਗਏ ਜਦੋਂ ਉਸ ਨੂੰ ਪਤਾ ਲੱਗਾ ਕਿ ਜਿਸ ਤੋਤੇ ਲਈ ਉਸ ਨੇ 71,500 ਰੁਪਏ ਆਨਲਾਈਨ ਖ਼ਰਚ ਕੀਤੇ ਹਨ, ਉਹ ਅਸਲ ਵਿੱਚ ਇੱਕ ਧੋਖੇਬਾਜ਼ ਹੈ। ਦਰਅਸਲ, ਸਰਜਾਪੁਰ ਰੋਡ ਦੀ ਰਹਿਣ ਵਾਲੀ ਮਹਿਲਾ ਨੇ ਤੋਤਾ ਖਰੀਦਣ ਲਈ 71,500 ਰੁਪਏ ਆਨਲਾਈਨ ਟਰਾਂਸਫਰ ਕੀਤੇ ਸਨ, ਪਰ ਨਾ ਹੀ ਉਸ ਨੂੰ ਤੋਤਾ ਮਿਲਿਆ ਤੇ ਨਾ ਹੀ ਪੈਸੇ। ਤੋਤੇ ਦੀ ਸ਼ੌਕੀਨ ਔਰਤ ਨੇ ਠੱਗੀ ਦੇ ਸਬੰਧ ਵਿੱਚ ਸਾਈਬਰ ਕਰਾਈਮ ਨੂੰ ਸ਼ਿਕਾਇਤ ਦਰਜ ਕਰਾਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਟਰਾਂਸਫਰ ਕੀਤੇ ਗਏ ਬੈਂਕ ਖਾਤਿਆਂ ਦਾ ਜਾਂਚ ਕੀਤੀ ਜਾ ਰਹੀ ਹੈ।

ਸ਼੍ਰੀਜਾ ਨਾਂਅ ਦੀ ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਤੋਤਾ ਖਰੀਦਣ ਲਈ ਉਹ ਕਈ ਦਿਨਾਂ ਤੋਂ ਆਨਲਾਈਨ ਸਰਚ ਕਰ ਰਹੀ ਸੀ। ਇਸੇ ਦੌਰਾਨ ਬੌਬੀ ਨਾਂ ਦਾ ਵਿਅਕਤੀ ਉਸ ਦੇ ਸੰਪਰਕ ’ਚ ਆਇਆ ਜਿਸ ਨੇ ਸ੍ਰੀਜਾ ਨੂੰ ਕਿਹਾ ਕਿ ਉਹ ਪੰਛੀਆਂ ਦਾ ਕਾਰੋਬਾਰ ਕਰਦਾ ਹੈ। ਸ਼੍ਰੀਜਾ ਨੇ ਉਸ ਨੂੰ ਆਪਣਾ ਵ੍ਹੱਟਸਐਪ ਨੰਬਰ ਵੀ ਦੇ ਦਿੱਤਾ। ਤੋਤੇ ਦੀ ਡੀਲ ਹੋ ਗਈ। ਮਹਿਲਾ ਨੇ ਦੱਸਿਆ ਕਿ 21 ਤੋਂ 23 ਜੂਨ ਦੇ ਵਿਚਾਲੇ ਉਸ ਨੇ ਬੌਬੀ ਦੇ ਕਈ ਬੈਂਕ ਖ਼ਾਤਿਆਂ ਵਿੱਚ ਨੈੱਟ ਬੈਂਕਿੰਗ ਰਾਹੀਂ ਟਰਾਂਸਫਰ ਕੀਤੇ। ਪਰ ਕੁਝ ਦਿਨ ਬੀਚ ਜਾਣ ਬਾਅਦ ਵੀ ਬੌਬੀ ਨੇ ਮਹਿਲਾ ਨੂੰ ਤੋਤਾ ਨਹੀਂ ਦਿੱਤਾ।

ਇਸ ਪਿੱਛੋਂ ਜਦੋਂ ਸ਼੍ਰੀਜਾ ਨੇ ਬੌਬੀ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਕੋਈ ਜਵਾਬ ਨਹੀਂ ਆਇਆ। ਉਸ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਉਸ਼ ਨੂੰ ਬੌਬੀ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਜਿਸ ਦੇ ਬਾਅਦ 25 ਜੂਨ ਨੂੰ ਉਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ।

Leave a Reply

Your email address will not be published. Required fields are marked *

%d bloggers like this: