….ਤੇ ਹੁਣ ਮੋਬਾਇਲ ਨੂੰ ਲੈ ਕੇ ਠਾਕੁਰ ਨੂੰ ਪਈਆਂ ਝਿੜਕਾਂ

ss1

….ਤੇ ਹੁਣ ਮੋਬਾਇਲ ਨੂੰ ਲੈ ਕੇ ਠਾਕੁਰ ਨੂੰ ਪਈਆਂ ਝਿੜਕਾਂ

ਲੋਕ ਸਭਾ ਦੀ ਕਾਰਵਾਈ ਦਾ ਮੋਬਾਇਲ ਵਿੱਚ ਵੀਡੀਓ ਬਣਾਏ ਜਾਣ ਨੂੰ ਲੈ ਕੇ ਅੱਜ ਭਾਜਪਾ ਸੰਸਦ ਮੈਂਬਰਾਂ ਅਨੁਰਾਗ ਠਾਕਰ ਨੂੰ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੀਆਂ ਝਿੜਕਾਂ ਦਾ ਸ਼ਿਕਾਰ ਹੋਣਾ ਪਿਆ। ਸੁਮਿਤਰਾ ਮਹਾਜਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਵੀ ਇਸੇ ਤਰ੍ਹਾਂ ਕੀਤਾ ਅਤੇ ਹੁਣ ਅਨੁਰਾਗ ਠਾਕਰ ਨੇ ਵੀ ਉਹੀ ਕੁੱਝ ਕੀਤਾ ਹੈ। ਮਹਾਜਨ ਨੇ ਕਿਹਾ ਕਿ ਸਦਨ ਵਿੱਚ ਮੋਬਾਇਲ ਫੋਨ ਦੀ ਵਰਤੋਂ ਅਨੁਸ਼ਾਸਨਹੀਣਤਾ ਹੈ। ਉਸ ਨੇ ਕਿਹਾ ਕਿ ਅਨੁਰਾਗ ਠਾਕਰ ਇਸ ਮਾਮਲੇ ਤੇ ਸੰਸਦ ਵਿੱਚ ਮਾਫੀ ਮੰਗੇ। ਇੱਥੇ ਜਿਕਰਯੋਗ ਹੈ ਕਿ ਅਨੁਰਾਗ ਠਾਕੁਰ ਵੱਲੋਂ ਸੰਸਦ ਵਿੱਚ ਹੰਗਾਮਾ ਕਰ ਰਹੇ ਕਾਂਗਰਸੀ ਸੰਸਦ ਮੈਂਬਰਾਂ ਦਾ ਵੀਡੀਓ ਬਣਾ ਲਿਆ ਸੀ। ਇਸ ਮਾਮਲੇ ਤੇ ਸਫਾਈ ਦਿੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਵੀਡੀਓ ਮੈਂ ਇਸ ਲਈ ਬਣਾਇਆ ਸੀ ਕਿ ਜਦੋਂ ਭਾਜਪਾ ਵਿਰੋਧੀ ਧਿਰ ਵਿੱਚ ਸੀ ਤਾਂ ਇਸ ਨੇ ਸੰਸਦੀ ਮਰਿਯਾਦਾ ਦੀ ਪਾਲਣਾ ਕੀਤੀ ਸੀ, ਪਰ ਕਾਂਗਰਸ ਹਰ ਮਰਿਯਾਦਾ ਦੀਆਂ ਧੱਜੀਆਂ ਉਡਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਇਸ ਮੋਬਾਇਲ ਵੀਡੀਓ ਤੋਂ ਸੰਸਦ ਦੇ ਕਿਸੇ ਨਿਯਮ ਦੀ ਉਲੰਘਣਾ ਹੋਈ ਹੈ ਤਾਂ ਮੈਂ ਇਸ ਮਾਮਲੇ ’ਤੇ ਮਾਫੀ ਮੰਗਦਾ ਹਾਂ। ਇਸੇ ਦੌਰਾਨ ਕਾਂਗਰਸੀ ਨੇਤਾ ਮਲਿਕਾ ਅਰਜਨ ਖੜਗੇ ਨੇ ਸਪੀਕਰ ਨੂੰ ਪੁੱੱਛਿਆ ਕਿ ਅਨੁਰਾਗ ਠਾਕਰ ਖਿਲਾਫ ਸਖਤ ਕਾਰਵਾਈ ਕਿਉਂ ਨਹੀਂ ਕੀਤਾ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਜਦੋਂ ਇਹੋ ਕੁੱਝ ਭਗਵੰਤ ਮਾਨ ਨੇ ਕੀਤਾ ਸੀ, ਤਾਂ ਉਸ ਨੂੰ ਦੋ ਸੈਸ਼ਨਾਂ ਲਈ ਸਦਨ ਵਿੱਚੋਂ ਮੁਲਤਵੀ ਕਰ ਦਿੱਤਾ ਗਿਆ ਸੀ। ਹਾਲਾਂਕਿ ਉਸ ਨੇ ਸੰਸਦ ਭਵਨ ਦੇ ਬਾਹਰ ਦਾ ਵੀਡੀਓ ਬਣਾਇਆ ਸੀ। ਉਨ੍ਹਾਂ ਕਿਹਾ ਕਿ ਅਨੁਰਾਗ ਠਾਕਰ ਖਿਲਾਫ ਵੀ ਇਸੇ ਤਰ੍ਹਾਂ ਹੀ ਕਾਰਵਾਈ ਹੋਣੀ ਚਾਹੀਦੀ ਹੈ।

Share Button

Leave a Reply

Your email address will not be published. Required fields are marked *