‘ਤੇ ਹੁਣ ਫ਼ਰੀਦਕੋਟ ਵਿੱਚ ‘ਆਪ’ ਆਗੂ ਉੱਪਰ ਲੱਗੇ ਠੱਗੀ ਮਾਰਨ ਦੇ ਦੋਸ਼, ਪਰਚਾ ਦਰਜ

ss1

‘ਤੇ ਹੁਣ ਫ਼ਰੀਦਕੋਟ ਵਿੱਚ ‘ਆਪ’ ਆਗੂ ਉੱਪਰ ਲੱਗੇ ਠੱਗੀ ਮਾਰਨ ਦੇ ਦੋਸ਼, ਪਰਚਾ ਦਰਜ
ਪੁਲਿਸ ਨਾਲ ਬੁੱਕਲਖੁੱਲੀ ਹੋਣ ਦਾ ਕਹਿ ਕੇ ਪੀੜਤ ਲੜਕੀ ਨਾਲ ਮਾਰੀ ਠੱਗੀ

ਫ਼ਰੀਦਕੋਟ 7 ਦਸੰਬਰ ( ਜਗਦੀਸ਼ ਬਾਂਬਾ ) ਬੀਤੇਂ ਦਿਨੀਂ ਫਰੀਦਕੋਟ ਵਿੱਚ ਆਮ ਆਦਮੀਂ ਪਾਰਟੀ ਦੇ ਇਕ ਆਗੂ ‘ਤੇ ਇਕ ਔਰਤ ਨੇ 3 ਲੱਖ ਰੁਪੈ ਦੀ ਠੱਗੀ ਮਾਰਨ ਦੇ ਦੋਸ ਲਗਾਏ ਹਨ,ਰਜਨੀ ਗਿੱਲ ਨਾਂਮ ਦੀ ਲੜਕੀ ਨੇ ਐਸਐਸਪੀ ਫਰੀਦਕੋਟ ਨੁੰ ਦਰਖਾਸਤ ਦੇ ਕੇ ਆਮ ਆਦਮੀਂ ਪਾਰਟੀ ਦੇ ਆਗੂ ਸਵਰਨ ਸਿੰਘ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਪੁਲਿਸ ਪ੍ਰਸ਼ਾਸ਼ਨ ਨੇ ਤਰੁੰਤ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ । ਦੱਸਣਯੋਗ ਹੈ ਕਿ ਆਮ ਆਦਮੀਂ ਪਾਰਟੀ ਦੇ ਫਰੀਦਕੋਟ ਤੋਂ ਇਕ ਆਗੂ ਤੇ ਫਰੀਦਕੋਟ ਪੁਲਿਸ ਨੇ ਗੁੜਗਾਂਵ ਵਾਸੀ ਇਕ ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਧੋਖਾ ਧੜੀ ਦਾ ਮਾਮਲਾ ਦਰਜ ਕੀਤਾ ਹੈ,ਦਰਖਾਸਤ ਕਰਤਾ ਲੜਕੀ ਰਜਨੀ ਗਿੱਲ ਨੇ ਜਿਲਾ ਪੁਲਿਸ ਮੁਖੀ ਪਾਸ ਪੇਸ ਹੋ ਕੇ ਬਿਆਨ ਦਿੱਤਾ ਸੀ ਕਿ ਉਸ ਦਾ ਭਰਾ ਅਤੇ ਭਰਜਾਈ ਫਰੀਦਕੋਟ ਪੁਲਿਸ ਵੱਲੋਂ ਐਨਡੀਪੀਐਸ ਐਕਟ ਤਹਿਤ ਨਾਮਜਦ ਕੀਤੇ ਗਏ ਸਨ,ਜਿੰਨਾਂ ਨੁੰ ਕੇਸ ਵਿਚੋਂ ਬਾਹਰ ਕਢਵਾਉਣ ਦੇ ਨਾਮ ਤੇ ਅਤੇ ਪੁਲਿਸ ਦੇ ਵੱਡੇ ਅਫਸਰਾਂ ਨਾਲ ਬੁੱਕਲ ਖੁੱਲੀ ਹੋਣ ਦਾ ਕਹਿ ਕਿ ਫਰੀਦਕੋਟ ਦੇ ਆਪ ਆਗੂ ਸਵਰਨ ਸਿੰਘ ਨੇ ਉਹਨਾਂ ਪਾਸੋਂ 5 ਲੱਖ ਰੁਪੈ ਦੀ ਮੰਗ ਕੀਤੀ,ਜਿਸ ਤਹਿਤ ਉਸ ਨੇ 3 ਲੱਖ ਰੁਪੈ ਪਹਿਲਾਂ ਅਤੇ ਬਾਕੀ ਰਕਮ ਕੰਮ ਹੋਣ ਤੇ ਲੈਣੇ ਕੀਤੇ ਸਨ,ਜਿਲਾ ਪੁਲਿਸ ਮੁੱਖੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਸਿਟੀ ਫਰੀਦਕੋਟ ਦੀ ਪੁਲਿਸ ਵੱਲੋਂ ਸਵਰਨ ਸਿੰਘ ਖਿਲਾਫ ਆਈਪੀਸੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ। ਉਕਤ ਮੌਕੇ ਚੌਣਵੇਂ ਪੱਤਰਕਾਰਾ ਨਾਲ ਗੱਲ ਕਰਦਿਆ ਪੀੜਤ ਔਰਤ ਰਜਨੀ ਗਿੱਲ ਨੇ ਦੱਸਿਆ ਕਿ ਉਹ ਗੁੜਗਾਂਵਾਂ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪੇਕਾ ਪਰਿਵਾਰ ਫਰੀਦਕੋਟ ਵਿਖੇ ਡੋਗਰ ਬਸਤੀ ਵਿਚ ਰਹਿੰਦੇ ਹਨ,ਉਸ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਅਤੇ ਭਰਜਾਈ ਤੇ ਫਰੀਦਕੋਟ ਪੁਲਿਸ ਵੱਲੋਂ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ,ਜਿਸ ਵਿਚ ਉਹਨਾਂ ਨੂੰ ਛੁਡਵਾਉਣ ਦਾ ਕਹਿ ਕਿ ਫਰੀਦਕੋਟ ਤੋਂ ਆਮ ਆਦਮੀਂ ਪਾਰਟੀ ਦੇ ਸਵਰਨ ਸਿੰਘ ਨੇ ਉਹਨਾਂ ਤੋਂ 5 ਲੱਖ ਰੁਪੈ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਸਵਰਨ ਸਿੰਗ ਪੱਪੂ ਨੇ ਉਹਨਾਂ ਨੁੰ ਇਹ ਵਿਸ਼ਵਾਸ ਦੁਆਇਆ ਕਿ ਪੁਲਿਸ ਦੇ ਵੱਡੇ ਅਫਸਰਾਂ ਨਾਲ ਉਸ ਦੀ ਬੁਕਲਖੁੱਲੀ ਹੈ ਅਤੇ ਲੈ ਦੇਕੇ ਮਾਮਲਾ ਰਫਾ ਦਫਾ ਕਰਵਾ ਸਕਦਾ ਹੈ,ਉਹਨਾਂ ਦੱਸਿਆ ਕਿ ਸਵਰਨ ਸਿੰਘ ਦੀਆ ਗੱਲਾਂ ਵਿਚ ਆਕੇ ਉਹਨਾ ਨੇ ਸਵਰਨ ਸਿੰਘ ਨੁੰ ਤਿੰਨ ਲੱਖ ਰੁਪੈ ਦੇ ਦਿੱਤੇ ਅਤੇ ਬਾਕੀ ਰਹਿੰਦੇ 2 ਲੱਖ ਕੰਮ ਹੋਣ ਤੋਂ ਬਾਅਦ ਦੇਣੇ ਤਹਿ ਹੋਏ,ਉਹਨਾ ਦੱਸਿਆ ਕਿ ਜਦ ਸਵਰਨ ਸਿੰਘ ਉਹਨਾ ਨੁੰ ਲਾਰੇ ਲਗਾਉਂਦਾ ਰਿਹਾ ਤਾਂ ਉਹਨਾ ਐਸਐਸਪੀ ਫਰੀਦਕੋਟ ਪਾਸ ਦਰਖਾਸਤ ਦੇ ਕੇ ਉਕਤ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਉਕਤ ਮਾਮਲੇ ਸਬੰਧੀ ਜਦ ਸਵਰਨ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਸਪਰੰਕ ਨਹੀ ਹੋ ਸਕਿਆ।

Share Button