ਤੇਜ਼ ਰਫ਼ਤਾਰ ਕਾਰ ਦੀ ਟਰੱਕ ਨਾਲ ਟੱਕਰ, ਤਿੰਨ ਨੌਜਵਾਨਾਂ ਦੀ ਮੌਤ

ਤੇਜ਼ ਰਫ਼ਤਾਰ ਕਾਰ ਦੀ ਟਰੱਕ ਨਾਲ ਟੱਕਰ, ਤਿੰਨ ਨੌਜਵਾਨਾਂ ਦੀ ਮੌਤ

ਸ਼੍ਰੀ ਮੁਕਤਸਰ ਸਾਹਿਬ: ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਵੱਡੇ ਵੱਡੇ ਸ਼ਹਿਰਾਂ ਵਿੱਚ ਹਰ ਰੋਜ਼ ਤੇਜ਼ ਰਫਤਾਰ ਆਦਿ ਹੋਣ ਦੇ ਕਾਰਨ ਅਜਿਹੇ ਹਾਦਸਿਆਂ ਬਾਰੇ ਪਤਾ ਲੱਗਦਾ ਹੈ। ਅਜਿਹਾ ਹੀ ਇੱਕ ਹਾਦਸਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਬਹੁਤ ਹੀ ਭਿਆਨਕ ਸੜਕ ਹਾਦਸਾ ਦੇਖਣ ਨੂੰ ਮਿਲਿਆ ਹੈ।
ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਦੇ ਕੋਲ ਅੱਜ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਨੂੰ ਜਾ ਰਹੀ ਤੇਜ਼ ਰਫ਼ਤਾਰ ਕਰੂਜ਼ ਕਾਰ ਨੰਬਰ ਡੀ ਐੱਲ 5 ਈ 2710 ਆਪਣਾ ਸਨਟੂਲਾਂ ਖੋਹ ਬੈਠੀ। ਜਿਸ ਕਾਰਨ ਇਹ ਕਾਰ ਬਠਿੰਡਾ ਤੋਂ ਮੁਕਤਸਰ ਸਾਹਿਬ ਨੂੰ ਆ ਰਹੇ ਤੇਲ ਵਾਲੇ ਟੈਂਕਰ ਨੰਬਰ ਪੀ ਬੀ ਜੇ ਵੀ 9841 ਦੇ ਨਾਲ ਟਕਰਾ ਗਈ ਤੇ ਉਸਦੇ ਨੀਚੇ ਧੱਸ ਗਈ।
ਇਹ ਹਾਦਸਾ ਇਨਾ ਜ਼ਿਆਦਾ ਭਿਆਨਕ ਸੀ ਕਿ ਟਰੱਕ ਨੀਚੇ ਵੜੀ ਕਾਰ ਨੂੰ ਟਰੱਕ ਦੇ ਥੱਲਿਓਂ ਪਿੰਡ ਦੇ ਲੋਕਾਂ ਨੇ ਟ੍ਰੈਕਟਰ ਦੀ ਮਦਦ ਨਾਲ ਵੀ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਹੇ। ਇਸ ਲਈ ਕਾਰ ਨੂੰ ਟਰੱਕ ਦੇ ਥੱਲਿਓਂ ਕਢਵਾਉਣ ਦੇ ਲਈ ਜੇਸੀਬੀ ਮਸ਼ੀਨ ਨੂੰ ਮੰਗਵਾਉਣਾ ਪਿਆ। ਜਿਸ ਤੋਂ ਬਾਅਦ ਕਾਰ ਦੇ ਵਿੱਚੋਂ ਲਾਸ਼ਾਂ ਨੂੰ ਕੱਢਿਆ ਗਿਆ। ਤੇਲ ਨਾਲ ਭਰੇ ਹੋਏ ਟੈਂਕਰ ਦੇ ਨਾਲ ਟੱਕਰ ਹੋਣ ਦੇ ਕਾਰਨ ਅੱਗ ਪੈਣ ਦਾ ਖਤਰਾ ਸੀ, ਇਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਵੱਲੋਂ ਮੌਕੇ ‘ਤੇ ਹੀ ਫ਼ਾਇਰ ਬ੍ਰਿਗੇਡ ਦੇ ਵੱਲੋਂ ਭੇਜਿਆ ਗਿਆ ਤਾਂ ਜੋ ਵੱਡੇ ਹਾਦਸੇ ਨੂੰ ਹੋਣ ਤੋਂ ਰੋਕਿਆ ਜਾ ਸਕੇ।
ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਜੈਤੋਂ ਨਿਵਾਸੀ ਜਸ਼ਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਜਿਸਦੀ ਪਹਿਚਾਣ ਮਨਪ੍ਰੀਤ ਸਿੰਘ ਪੁੱਤਰ ਰਜਿੰਦਰ ਨਿਵਾਸੀ ਚੈਨਾ ਫਰੀਦਕੋਟ ਦੇ ਤੌਰ ਤੇ ਹੋਈ ਹੈ। ਜਦੋਂ ਉਸਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋ ਦੋਸਤ ਇਕੱਠੇ ਪੜ੍ਹਦੇ ਸੀ। ਮਿਲੀ ਜਾਣਕਾਰੀ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਮਨਪ੍ਰੀਤ ਸਿੰਘ ਆਪਣੇ ਪਰਿਵਾਰ ਦਾ ਇਕਲੋਤਾ ਪੁੱਤਰ ਸੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *

%d bloggers like this: