Sat. Sep 21st, 2019

ਤੇਜ਼ ਚੱਲਣ ਵਾਲੇ ਲੋਕਾਂ ਦੀ ਉਮਰ ਹੁੰਦੀ ਹੈ ਲੰਬੀ

ਤੇਜ਼ ਚੱਲਣ ਵਾਲੇ ਲੋਕਾਂ ਦੀ ਉਮਰ ਹੁੰਦੀ ਹੈ ਲੰਬੀ

ਆਮ ਤੌਰ ‘ਤੇ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਲੋਕ ਹੋਰ ਲੋਕਾਂ ਦੀ ਤੁਲਨਾ ‘ਚ ਜ਼ਿਆਦਾ ਸਮੇਂ ਤਕ ਜ਼ਿੰਦਾ ਰਹਿੰਦੇ ਹਨ। ਬਰਤਾਨੀਆ ਦੇ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਦੇ ਖੋਜਕਰਤਾਵਾਂ ਨੇ ਇਹ ਗੱਲ ਕਹੀ ਹੈ। ਖੋਜਕਰਤਾਵਾਂ ਨੇ 4,74,919 ਲੋਕਾਂ ਨਾਲ ਜੁੜੇ ਅੰਕੜਿਆਂ ਦਾ ਅਧਿਐਨ ਕੀਤਾ। ਅਧਿਐਨ ‘ਚ ਇਹ ਗੱਲ ਵੀ ਸਾਹਮਣੇ ਆਈ ਕਿ ਤੇਜ਼ ਚਾਲ ਦਾ ਫ਼ਾਇਦਾ ਹਰ ਵਿਅਕਤੀ ਨੂੰ ਹੁੰਦਾ ਹੈ ਭਾਵੇਂ ਉਸ ਦਾ ਵਜ਼ਨ ਜ਼ਿਆਦਾ ਹੋਵੇ। ਘੱਟ ਵਜ਼ਨ ਵਾਲੇ ਲੋਕ ਜਿਹੜੇ ਹੌਲੀ ਚੱਲਦੇ ਹਨ ਉਨ੍ਹਾਂ ਦੀ ਔਸਤ ਉਮਰ ਸਭ ਤੋਂ ਘੱਟ ਰਹਿੰਦੀ ਹੈ।
ਅਜਿਹੇ ਮਰਦਾਂ ਦੀ ਔਸਤ ਉਮਰ 64.8 ਸਾਲ ਅਤੇ ਔਰਤਾਂ ਦੀ ਔਸਤ ਉਮਰ 72.4 ਸਾਲ ਆਂਕੀ ਗਈ। ਇਹ ਆਪਣੀ ਤਰ੍ਹਾਂ ਦਾ ਪਹਿਲਾ ਅਧਿਐਨ ਹੈ। ਪ੍ਰੋਫੈਸਰ ਟੌਮ ਯੇਟਸ ਨੇ ਕਿਹਾ, ‘ਸਾਡੀ ਖੋਜ ਨਾਲ ਇਨਸਾਨ ਦੀ ਉਮਰ ‘ਤੇ ਉਸ ਦੇ ਵਜ਼ਨ ਅਤੇ ਉਸ ਦੀ ਫਿਟਨੈੱਸ ਕਾਰਨ ਪੈਣ ਵਾਲੇ ਅਸਰ ਨੂੰ ਸਮਝਣਾ ਆਸਾਨ ਹੋਵੇਗਾ। ਨਤੀਜੇ ਦੱਸਦੇ ਹਨ ਕਿ ਵਿਅਕਤੀ ਦੀ ਉਮਰ ‘ਤੇ ਉਸ ਦੇ ਵਜ਼ਨ ਤੋਂ ਜ਼ਿਆਦਾ ਉਸ ਦੀ ਫਿਟਨੈੱਸ ਦਾ ਅਸਰ ਹੁੰਦਾ ਹੈ।’ ਜ਼ਿਆਦਾ ਵਜ਼ਨ ਵਾਲਾ ਵਿਅਕਤੀ ਵੀ ਫਿੱਟ ਰਹਿ ਕੇ ਆਪਣੀ ਉਮਰ ਲੰਬੀ ਕਰ ਸਕਦਾ ਹੈ।

Leave a Reply

Your email address will not be published. Required fields are marked *

%d bloggers like this: