ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਵੱਲੋਂ ਇਕ ਨੌਜਵਾਨ ਦਾ ਕਤਲ, ਦੂਜਾ ਜ਼ਖ਼ਮੀ, ਧਮਕੀਆਂ ਦਿੰਦੇ ਹੋਏ ਫ਼ਰਾਰ

ss1

ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਵੱਲੋਂ ਇਕ ਨੌਜਵਾਨ ਦਾ ਕਤਲ, ਦੂਜਾ ਜ਼ਖ਼ਮੀ, ਧਮਕੀਆਂ ਦਿੰਦੇ ਹੋਏ ਫ਼ਰਾਰ

Manpreet-Singh-Murder-Jalandharਜ਼ਿਲ੍ਹਾ ਜਲੰਧਰ ਵਿਚ ਭੋਗਪੁਰ ਵਿਖੇ ਬੁੱਧਵਾਰ ਰਾਤ ਤੇਜ਼ ਧਾਰ ਹਥਿਆਰਾਂ ਨਾਲ ਲੈੇੱਸ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ।  ਦੋਸ਼ੀ ਮੁਹੱਲੇ ਦੇ ਵਿਚ ਘਟਨਾ ਨੂੰ ਸ਼ਰੇਆਮ ਅੰਜਾਮ ਦੇਣ ਮਗਰੋਂ ਗੁਆਂਢੀਆਂ ਅਤੇ ਹੋਰ ਮੌਕੇ ਦੇ ਗਵਾਹਾਂ ਨੂੰ ਧਮਕੀਆਂ ਦੇਂਦੇ ਹੋਏ ਫ਼ਰਾਰ ਹੋ ਗਏ।

ਮ੍ਰਿਤਕ ਦੀ ਪਹਿਚਾਨ 22 ਸਾਲਾ ਮਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਵਾਰਡ ਨੰ:6, ਗੁਰੂ ਨਾਨਕ ਮੁਹੱਲਾ, ਭੋਗਪੁਰ ਵਜੋਂ ਹੋਈ ਹੈ ਜਦਕਿ ਜ਼ਖ਼ਮੀ ਨੌਜਵਾਨ ਜਸ਼ਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਵੀ ਭੋਗਪੁਰ ਦਾ ਹੀ ਰਹਿਣ ਵਾਲਾ ਹੈ।

ਮਨਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਜਸ਼ਨ ਕੁਮਾਰ ਨੂੰ ਪਹਿਲਾਂ ਕਾਲਾ ਬੱਕਰਾ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਰੈਫ਼ਰ ਕੀਤਾ ਗਿਆ ਹੈ।

ਮਨਪ੍ਰੀਤ ਦੇ ਭਰਾ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਰਾਤ ਕਰੀਬ 12 ਵਜੇ ਵਾਪਰੀ ਜਦ 15 ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਉਸਦੇ ਭਰਾ ਅਤੇ ਜਸ਼ਨ ’ਤੇ ਹਮਲਾ ਕਰ ਦਿੱਤਾ।  ਦੋਸ਼ੀ ਜਾਂਦੇ ਸਮੇਂ ਲੋਕਾਂ ਨੂੰ ਚੇਤਾਵਨੀ ਦੇ ਗਏ ਕਿ ਜੇ ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ ਜਾਂ ਫ਼ਿਰ ਜ਼ਖ਼ਮੀਆਂ ਨੂੰ ਹਸਪਤਾਲ ਵੀ ਪੁਚਾਇਆ ਤਾਂ ਉਨ੍ਹਾਂ ਦਾ ਵੀ ਮਾੜਾ ਹਸ਼ਰ ਕੀਤਾ ਜਾਵੇਗਾ।   ਕਿਰਪਾਨਾਂਆਦਿ ਤੇ ਬੇਸਬਾਲ ਦੇ ਬੈਟਾਂ ਨਾਲ ਕੀਤੇ ਇਸ ਹਮਲੇ ਵਿਚ ਮਨਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਸਿਵਲ ਹਸਪਤਾਲ ਵਿਚ ਦਾਖ਼ਲ ਜਸ਼ਨ ਅਨੁਸਾਰ ਮਾਮਲਾ 2014 ਵਿਚ ਜੇਲ੍ਹ ਅੰਦਰ ਹੋਈ ਇਕ ਲੜਾਈ ਨਾਲ ਜੁੜਿਆ ਹੈ ਜਿਸ ਦਾ ਬਦਲਾ ਲੈਣ ਲਈ ਮਨਦੀਪ ਸਿੰਘ, ਵਿਕਰਮ ਵਿੱਕੀ, ਗੁਲਸ਼ਨ, ਗੁਰਪ੍ਰੀਤ ਸਿੰਘ ਗੋਪੀ ਆਦਿ ਨੇ ਆਪਣੇ ਸਾਥੀਆਂਨਾਲ ਮਿਲ ਕੇ ਹਮਲਾ ਕੀਤਾ ਹੈ।

ਭੋਗਪੁਰ ਥਾਣੇ ਦੇ ਐਸ.ਐਚ.ਉ. ਸ: ਸੁਰਜੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *