ਤੇਲ ਕੀਮਤਾਂ ਖਿਲਾਫ ਅੱਜ 1000 ਤੋਂ ਵੱਧ ਕਿਸਾਨ ਆਪਣੇ ਟਰੈਕਟਰ ਸਰਕਾਰ ਹਵਾਲੇ ਕਰਨਗੇ-ਰਾਜੇਵਾਲ

ss1

ਤੇਲ ਕੀਮਤਾਂ ਖਿਲਾਫ ਅੱਜ 1000 ਤੋਂ ਵੱਧ ਕਿਸਾਨ ਆਪਣੇ ਟਰੈਕਟਰ ਸਰਕਾਰ ਹਵਾਲੇ ਕਰਨਗੇ-ਰਾਜੇਵਾਲ

ਕੇਂਦਰ ਸਰਕਾਰ ਵਲੋਂ ਡੀਜ਼ਲ ਤੇ ਪੈਟਰੋਲ ਦੀ ਕੀਮਤ ‘ਚ ਕੀਤੇ ਵਾਧੇ ਨਾਲ ਜਿਥੇ ਮਹਿੰਗਾਈ ਵਧੀ ਹੈ ਉਥੇ ਕਿਸਾਨ ਵੀ ਪ੍ਰੇਸ਼ਾਨ ਹੋ ਰਿਹਾ ਹੈ | ਇਸ ਵਿਰੁੱਧ 29 ਮਈ ਮੰਗਲਵਾਰ ਨੂੰ 1 ਹਜ਼ਾਰ ਤੋਂ ਵੱਧ ਕਿਸਾਨ ਆਪਣੇ ਟਰੈਕਟਰ ਸਰਕਾਰ ਨੂੰ ਸੌਾਪਣਗੇ |

ਇਹ ਐਲਾਨ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਰਦਿਆਂ ਕਿਹਾ ਕਿ ਡੀਜ਼ਲ ਦਾ ਰੇਟ 70 ਰੁਪਏ ਲੀਟਰ ਦੇ ਕਰੀਬ ਪੁੱਜ ਗਿਆ ਹੈ ਤੇ ਝੋਨੇ ਦੀ ਲੁਆਈ ਸ਼ੁਰੂ ਹੋਣ ਵਾਲੀ ਹੈ |

ਸ. ਰਾਜੇਵਾਲ ਨੇ ਕਿਹਾ ਕਿ ਕੱਲ੍ਹ ਐਸ. ਡੀ. ਐਮ. ਸਮਰਾਲਾ ਰਾਹੀਂ ਪ੍ਰਧਾਨ ਮੰਤਰੀ ਤੱਕ ਆਪਣਾ ਰੋਸ ਪਹੁੰਚਾਉਣ ਲਈ ਪੰਜਾਬ ਦੇ 1000 ਤੋਂ ਵੱਧ ਕਿਸਾਨ ਆਪਣੇ ਟਰੈਕਟਰ ਸਰਕਾਰ ਦੇ ਹਵਾਲੇ ਕਰ ਦੇਣਗੇ |

ਜੇਕਰ ਫਿਰ ਵੀ ਸਰਕਾਰ ਨੇ ਛੇਤੀ ਫ਼ੈਸਲਾ ਲੈ ਕੇ ਵਿਕਸਤ ਦੇਸ਼ਾਂ ਵਾਂਗ ਖੇਤੀ ਲਈ ਟੈਕਸ ਮੁਕਤ ਡੀਜ਼ਲ ਸਪਲਾਈ ਨਾ ਸ਼ੁਰੂ ਕੀਤਾ ਤਾਂ ਕਿਸਾਨਾਂ ਦਾ ਰੋਹ ਕੋਈ ਵੀ ਰੁੱਖ ਅਖ਼ਤਿਆਰ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦਾ ਰੁੱਖ ਪਛਾਣ ਕੇ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ |

Share Button

Leave a Reply

Your email address will not be published. Required fields are marked *