ਤੇਰੇ ਠੇਕੇਦਾਰ

ss1

ਤੇਰੇ ਠੇਕੇਦਾਰ


ਕਿਥੇ ਸੀ…?
ਕਿਥੇ ਸੀ…? ਤੂੰ

ਕੋਈ ਮੰਦਰ
ਕੋਈ ਮਸਜਿਦ
ਕਿਸੇ ਗੁਰੂਦੁਆਰੇ
ਕਿਸੇ ਚਰਚ ਨਹੀ ਮਿਲਿਆ

ਤੇਰੇ ਧਰਮ ਦੇ ਠੇਕੇਦਾਰ
ਬੋਲੀ ਲਾ
ਨੀਲਾਮ ਕਰ ਰਹੇ ਸੀ
ਤੈਨੂੰ

ਤੇਰਾ ਮੁੱਲ
ਪੈਸਿਆਂ ਤੋ ਲੈ ਡਾਲਰਾਂ ਤੱਕ ਪੈਂਦਾ।

ਪਰ…

ਅਜੇ
ਤੈਨੂੰ ਵੀ
ਤੇਰੇ ਵਿਚਾਰਾਂ ਦੀ ਕੀਮਤ
ਪਤਾ ਨੀ।

ਤੂੰ
ਇਹਨਾਂ ਠੇਕੇਦਾਰਾਂ ਦੇ
ਅਹਿਸਾਨਾਂ ‘ਤੇ
ਦਿਨ ਕੱਟ ਰਿਹਾ।

ਤੇਰੀ ਹੋਂਦ
ਤਾਂ ਇੱਕ ਦਿਖਾਵਾ
ਤੇਰੇ ਨਾਮ ‘ਤੇ
ਤੇਰੇ ਪੈਰੋਕਾਰਾਂ ਦੀ

ਰਾਜਨੀਤੀ,ਕਾਰੋਬਾਰ ਤੇ
ਪਰਿਵਾਰ ਚੱਲਦੇ ਨੇ…

ਪ੍ਰਦੀਪ ਗੁਰੂ
95924-38581

Share Button

Leave a Reply

Your email address will not be published. Required fields are marked *