“ਤੇਰਾ ਮੇਰਾ ਪਿਆਰ, ਨਾਲ ਮੁੜ ਚਰਚਾ ਵਿਚ ਆਇਆ ਗਾਇਕ ਹਰਪ੍ਰੀਤ ਰੰਧਾਵਾ

ss1

“ਤੇਰਾ ਮੇਰਾ ਪਿਆਰ, ਨਾਲ ਮੁੜ ਚਰਚਾ ਵਿਚ ਆਇਆ ਗਾਇਕ ਹਰਪ੍ਰੀਤ ਰੰਧਾਵਾ

ਨਿੳੂਯਾਰਕ, 18 ਮਈ ( ਰਾਜ  ਗੋਗਨਾ ) — ਕੋਈ ਦੋ ਦਹਾਕੇ ਪਹਿਲਾ ਕੈਸਿਟ ਯੁੱਗ ਨਾਲ ਗਾਇਕੀ ਦੀ ਸ਼ੁਰੂਆਤ ਕਰਨ ਵਾਲਾ ਲੋਕ ਗਾਇਕ ਹਰਪ੍ਰੀਤ ਰੰਧਾਵਾ ਸਿੰਗਲ ਟਰੈਕ ਦੌਰ ਵਿਚ ਆਪਣੀ ਗਾਇਕੀ ਦਾ ਲੋਹਾਂ ਮਨਾਉਦਾ ਹੋਇਆ ਪੂਰੀ ਤਰਾਂ ਪੱਕੇ ਪੈਰੀ ਹੋ ਗਿਆ ਹੈ ਵਿਸਾਖੀ ਮੌਕੇ ਰਿਲੀਜ਼ ਹੋਏ ਗੀਤ ਅੱਤਵਾਦੀ ਨੇ ਜਿੱਥੇ ਉਸਨੂੰ “ਅੱਤਵਾਦੀ, ਫੈਮਸ ਹੋਣ ਦਾ ਨਾਂ ਦਿੱਤਾ ਹੈ ਉਥੇ ਪਿਛਲੇ ਦਿਨੀ ਭਰਾਵਾਂ ਵਰਗੇ ਦੋਸਤ ਜੱਸ ਸੰਘਾ ਨਾਲ ਗਾਇਆ ਗੀਤ “ਰਾਜ ਦੀਆਂ ਗੱਲਾਂ, ਉਸਦੀ ਸਾਫ ਸੁਥਰੀ ਗਾਇਕੀ ਤੇ ਪੱਕੀ ਮੋਹਰ ਲਾ ਗਿਆ  ਹਰਪ੍ਰੀਤ ਨੇ ਆਪਣੇ ਸੁਭਾਅ ਮੁਤਾਬਿਕ ਜਲਦੀ ਕਰਦਿਆ ਇਕ ਹੋਰ ਗੀਤ ” ਤੇਰਾ ਮੇਰਾ ਪਿਆਰ, ਰਿਲੀਜ਼ ਕਰਵਾਇਆ ਹੈ ਜੋ ਉਦਾਸ ਸੁਰ ਵਿਚ ਡਾਲਰਾਂ ਵੱਟੇ ਤੁੱਲੇ ਪ੍ਰਦੇਸੀਆ ਦੇ ਪਿਆਰ ਦੀ ਕਹਾਣੀ ਬਿਆਨ ਕਰਦਾ ਹੈ ਅਮਰ ਆਡੀੳ ਵਲੋ ਗੁਰਸਾਹਿਬ ਢਿੱਲੋ ਦੀ ਕਲਮ ਤੋ ਲਿਖਿਆ, ਬਬਲੂ ਸਨਆਲ ਵਲੋ ਸੰਗੀਤਕ ਧੁੰਨਾਂ ਨਾਲ ਸ਼ਿਗਾਰੇ ਤੇ ਸੇਮ ਸੰਨੀ ਦੀ ਪੇਸ਼ਕਸ਼ ਗੀਤ ਨੂੰ ਸਰੋਤਿਆ ਵਲੋ ਖੂਬ ਸੁਣਿਆ ਜਾ ਰਿਹਾ ਹੈ।
Share Button

Leave a Reply

Your email address will not be published. Required fields are marked *