” ਤੂੰ ਚੁੱਪ ਕਰ ਟੋਨੀ ਰਹਿਣ ਦੇ “

ss1

” ਤੂੰ ਚੁੱਪ ਕਰ ਟੋਨੀ ਰਹਿਣ ਦੇ “

ਆਖਿਰ ਹਾਸਿਲ ਕੁਝ ਨਈ ਹੋਣਾ ਜੋ ਸਭ ਕਹਿੰਦੇ ਨੇ ਕਹਿਣ ਦੇ,
ਤੂੰ  ਚੁੱਪ  ਕਰ ਟੋਨੀ  ਰਹਿਣ  ਦੇ, ਤੂੰ  ਚੁੱਪ ਕਰ ਟੋਨੀ ਰਹਿਣ ਦੇ |

ਵੇਖ਼  ਗੁਲਾਬਾਂ  ਵਾਂਗਰ  ਖਿੜਦੇ  ਗੈਰਾਂ  ਸੰਗ  ਇਕਾਂਤ ਚ ਉਹ,
ਜੇਕਰ  ਬੈਠੇ   ਤਾਂ  ਬਹਿਣ  ਦੇ, ਤੂੰ  ਚੁੱਪ  ਕਰ  ਟੋਨੀ ਰਹਿਣ ਦੇ |

ਇਹ  ਗ਼ਮ, ਸ਼ਿਕਵੇ, ਹੌਕੇ  ਤਕਲੀਫਾਂ  ਬਹੁਤ  ਮੁਸੀਬਤ  ਨਾਲ,
ਮੈਂ  ਆਦੀ  ਹੋਇਆਂ ਸਹਿਣ  ਦੇ, ਤੂੰ ਚੁੱਪ ਕਰ ਟੋਨੀ ਰਹਿਣ ਦੇ |

ਉਹ  ਤਾਂ  ਪਿੱਠ  ਦੇ  ਪਿੱਛੇ  ਕਰਦੇ   ਮੂੰਹ  ਚਿੜਾ  ਕੇ  ਬਦਖੋਈ,
ਸ਼ਾਇਦ ਲਹਿੰਦਾ ਬੋਝ ਲਹਿਣ ਦੇ,ਤੂੰ ਚੁੱਪ ਕਰ ਟੋਨੀ ਰਹਿਣ ਦੇ|

ਇਹ ਨਫ਼ਰਤ ਦਾ ਪਰਬਤ ਮਨ ਚੋਂ ਡਿੱਗਿਆ ਅੱਖ਼ਾਂ ਖੁੱਲਣੀਆਂ,
ਤੂੰ  ਸਬਰ  ਕਰ  ਜਰਾ ਢਹਿਣ ਦੇ,ਤੂੰ ਚੁੱਪ ਕਰ ਟੋਨੀ ਰਹਿਣ ਦੇ |

ਸੱਜਣ  ਅੱਖ਼ੀਆਂ  ਸਾਂਵੇ  ਤੁਰ  ਗਏ  ਲੈਣ  ਨਜ਼ਾਰੇ   ਸ਼ਿਮਲੇ ਦੇ,
ਜੇ  ਲੈਂਦੇ  ਨੇ  ਤਾਂ  ਲੈਣ  ਦੇ,   ਤੂੰ   ਚੁੱਪ  ਕਰ  ਟੋਨੀ  ਰਹਿਣ ਦੇ |

ਉਸਦੀ ਅੱਖ  ਦੇ ਹੰਝੂ  ਦੱਸਦੇ  ਗਲਤੀ  ਦਾ ਅਹਿਸਾਸ  ਬਹਤ,
ਪਰ  ਵਹਿੰਦੇ  ਹੁਣ  ਵਹਿਣ  ਦੇ, ਤੂੰ  ਚੁੱਪ ਕਰ ਟੋਨੀ ਰਹਿਣ ਦੇ |

ਯਸ਼ਪਾਲ “ਟੋਨੀ “
9876498603

Share Button

Leave a Reply

Your email address will not be published. Required fields are marked *