ਤੂੰ ਕਿਵੇਂ ਮਿਲੇਗਾ ਮੈਨੂੰ

ss1

ਤੂੰ ਕਿਵੇਂ ਮਿਲੇਗਾ ਮੈਨੂੰ

ਮੈਂ ਰੋ ਰੋ ਨੀਰ ਵਹਾਵਾ ,,
ਜਾਂ ਦਸ ਪੈਰੀ ਝਾਂਜਰ ਪਾਵਾ ?
ਤੂੰ ਕਿਵੇਂ ਮਿਲੇਗਾ ਮੈਨੂੰ ?
ਮੈਨੂੰ ਦਸ ਦੇ ਸਿਰ ਦਿਆਂ ਸਾਂਈਆ ,,

ਮੈਂ ਤਪ ਤਪ ਸਾਧਨ ਹੋਵਾ ,,
ਜਾ ਬਣ ਭਿਖਾਰਨ ਜਾਵਾ ?
ਤੂੰ ਕਿਵੇਂ ਮਿਲੇਗਾ ਮੈਨੂੰ ?
ਮੈਨੂੰ ਦਸ ਦੇ ਸਿਰ ਦਿਆਂ ਸਾਂਈਆ ,,

ਮੈਂ ਮਿੰਨਤਾਂ ਤਰਲੇ ਪਾਵਾ ,,
ਜਾਂ ਦਾਸ ਤੇਰੀ ਬਣ ਜਾਵਾ ?
ਤੂੰ ਕਿਵੇਂ ਮਿਲੇਗਾ ਮੈਨੂੰ ?
ਮੈਨੂੰ ਦਸ ਦੇ ਸਿਰ ਦਿਆਂ ਸਾਂਈਆ ,,

ਮੈਂ ਕੋਈ ਪੇ੍ਮ ਦੀ ਹੇਕ ਲਗਾਵਾ ,,
ਜਾਂ ਕਿਤੇ ਕੰਨਾਂ ਨੂੰ ਪੜ੍ਹਵਾਵਾ?
ਤੂੰ ਕਿਵੇਂ ਮਿਲੇਗਾ ਮੈਨੂੰ ?
ਮੈਨੂੰ ਦਸ ਦੇ ਸਿਰ ਦਿਆਂ ਸਾਂਈਆ ,,

ਮੈਂ ਹਾਰ ਸ਼ਿੰਗਾਰ ਲਗਾਵਾ ,,
ਜਾਂ ਕਿਸੇ ਪਰੀ ਰੂਪ ਵਿਚ ਆਵਾ ?
ਤੂੰ ਕਿਵੇਂ ਮਿਲੇਗਾ ਮੈਨੂੰ ?
ਮੈਨੂੰ ਦਸ ਦੇ ਸਿਰ ਦਿਆਂ ਸਾਂਈਆ ,,

ਕਿਰਨਪ੍ਰੀਤ ਕੌਰ
004368864013133

Share Button

Leave a Reply

Your email address will not be published. Required fields are marked *