ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

‘ਤੂਫਾਨ’ ਦੇ ਰਿਲੀਜ਼ ਹੋਣ ਤੋਂ ਬਾਅਦ ਹੋਵੇਗਾ ਫਰਹਾਨ ਤੇ ਸ਼ਿਬਾਨੀ ਦਾ ਵਿਆਹ: ਜਾਵੇਦ ਅਖ਼ਤਰ

‘ਤੂਫਾਨ’ ਦੇ ਰਿਲੀਜ਼ ਹੋਣ ਤੋਂ ਬਾਅਦ ਹੋਵੇਗਾ ਫਰਹਾਨ ਤੇ ਸ਼ਿਬਾਨੀ ਦਾ ਵਿਆਹ: ਜਾਵੇਦ ਅਖ਼ਤਰ

 ਫਰਹਾਨ ਦੇ ਪਿਤਾ ਜਾਵੇਦ ਅਖ਼ਤਰ ਦੇ ਹਾਲ ਹੀ ਵਿੱਚ ਇੱਕ ਇੰਟਰਵਿਉ ‘ਚ ਇਸ ‘ਤੇ ਇੱਕ ਗੱਲ ਕਹੀ, ਜਿਸ ਨੂੰ ਉਨ੍ਹਾਂ ਦੇ ਵਿਆਹ ਦਾ ਇੱਕ ਇਸ਼ਾਰਾ ਸਮਝਿਆ ਜਾ ਸਕਦਾ ਹੈ।ਫਰਹਾਨ ਅਖ਼ਤਰ ਦੇ ਪਿਤਾ ਤੇ ਮਹਾਨ ਗੀਤਕਾਰ ਜਾਵੇਦ ਅਖਤਰ ਤੋਂ ਇਕ ਇੰਟਰਵਿਉ ‘ਚ ਜਦੋਂ ਸ਼ਿਬਾਨੀ ਤੇ ਫਰਹਾਨ ਦੇ ਵਿਆਹ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, “ਮੈਂ ਵੀ ਹੁਣੀ ਤੁਹਾਡੇ ਤੋਂ ਸੁਣ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਇਕ ਦਿਨ ਪਹਿਲਾਂ ਫਰਹਾਨ ਦੇ ਜਨਮਦਿਨ ‘ਤੇ ਉਸ ਦੇ ਨਾਲ ਸੀ। ਫਰਹਾਨ ਨੇ ਮੈਨੂੰ ਇਸ ਬਾਰੇ ਕੁਝ ਨਹੀਂ ਦੱਸਿਆ।” ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਤੁਸੀਂ ਜਾਣਦੇ ਹੋ ਬੱਚੇ ਮਾਂ ਬਾਪ ਤੋਂ ਬਹੁਤ ਕੁਝ ਲੁਕਾਉਂਦੇ ਹਨ।ਜਾਵੇਦ ਅਖ਼ਤਰ ਨੇ ਕਿਹਾ ਕਿ ਸ਼ਿਬਾਨੀ ਬਹੁਤ ਹੀ ਪਿਆਰੀ ਕੁੜੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਬਾਨੀ ਨਾਲ ਕਈ ਵਾਰ ਮੇਰੀ ਮੁਲਾਕਤ ਵੀ ਹੋਈ ਹੈ।ਬਾਲੀਵੁ਼ੱਡ ਦੀਆਂ ਗਲੀਆਂ ‘ਚ ਇਹ ਖ਼ਬਰ ਸੁਰਖੀਆਂ ‘ਤੇ ਹੈ ਕਿ ਫਰਹਾਨ ਤੇ ਸ਼ਿਬਾਨੀ ਇਸ ਸਾਲ ਦੇ ਅਖਿਰ ‘ਚ ਵਿਆਹ ਕਰਨਗੇ। ਫਰਹਾਨ ਦੀ ਫਿਲਮ ‘ਤੁਫਾਨ’ ਦੇ ਰਿਲੀਜ਼ ਹੋਣ ਤੋਂ ਬਾਅਦ ਦੋਨੋ ਵਿਆਹ ਕਰ ਲੈਣਗੇ। ਤੁਫਾਨ 2 ਅਕਤੂਬਰ ਨੂੰ ਰਿਲੀਜ਼ ਹੋਣੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਵੀ ਉਹ ਵਿਆਹ ਕਰਵਾ ਸਕਦੇ ਹਨ। ਫਿਲਹਾਲ ਵਿਆਹ ਦੀ ਤਰੀਕ ਅਜੇ ਪੱਕੀ ਨਹੀਂ ਕੀਤੀ ਪਰ ਫਰਹਾਨ ਤੇ ਸ਼ਬਾਨੀ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਜ਼ਿਕਰਯੋਗ ਹੈ ਕਿ ਫਰਹਾਨ ਨੇ ਪਹਿਲਾਂ ਵੀ ਮਸ਼ਹੂਰ ਹੇਅਰ ਸਟਾਈਲਿਸਟ ਅਧੁਨਾ ਭਬਾਨੀ ਨਾਲ ਵਿਆਹ ਕੀਤਾ ਸੀ ਤੇ ਉਨ੍ਹਾਂ ਦੀਆਂ 2 ਕੁੜੀਆਂ ਸ਼ਕਿਆ ਅਤੇ ਅਕੀਰਾ ਹਨ।

Leave a Reply

Your email address will not be published. Required fields are marked *

%d bloggers like this: