ਤੂਫਾਨ ਦੇ ਫਿਲੀਪੀਨ ਵੱਲ ਵਧਣ ਤੇ ਕਈ ਲੋਕ ਗਏ ਸੁਰੱਖਿਅਤ ਸਥਾਨਾਂ ਤੇ

ss1

ਤੂਫਾਨ ਦੇ ਫਿਲੀਪੀਨ ਵੱਲ ਵਧਣ ਤੇ ਕਈ ਲੋਕ ਗਏ ਸੁਰੱਖਿਅਤ ਸਥਾਨਾਂ ਤੇ

ਮਨੀਲਾ, 16 ਦਸੰਬਰ: ਤੇਜ਼ ਤੂਫਾਨ ਕਾਈ-ਤਾਕ ਹੋਲੀ-ਹੋਲੀ ਫਿਲੀਪੀਨ ਦੇ ਪੂਰਬੀ ਹਿੱਸੇ ਵੱਲ ਵਧ ਰਿਹਾ ਹੈ, ਜਿਸ ਵਜ੍ਹਾ ਨਾਲ ਆਏ ਹੜ੍ਹ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸੁਰੱਖਿਅਤ ਸਥਾਨਾਂ ਤੇ ਚਲੇ ਗਏ| ਨਾਲ ਹੀ 3 ਮਛੇਰੇ ਵੀ ਲਾਪਤਾ ਹਨ| ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ|
ਦੇਸ਼ ਦੇ ਮੌਸਮ ਵਿਭਾਗ ਨੇ ਦੱਸਿਆ ਕਾਈ-ਤਾਕ ਤੂਫਾਨ ਦੀ ਵਜ੍ਹਾ ਨਾਲ ਹਵਾਵਾਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਹਨ| ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਦੀ ਵਜ੍ਹਾ ਨਾਲ ਦੇਸ਼ ਦੇ ਤੀਜੇ ਸਭ ਤੋਂ ਵੱਡੇ ਟਾਪੂ ਸਾਮ ਅਤੇ ਸਰਹੱਦੀ ਲਾਇਤੇ ਟਾਪੂ ਵਿਚ ਭਾਰੀ ਬਾਰਿਸ਼ ਹੋਈ, ਜਿਸ ਨਾਲ ਹੜ੍ਹ ਆ ਗਿਆ ਅਤੇ ਜਗ੍ਹਾ-ਜਗ੍ਹਾ ਜ਼ਮੀਨ ਵੀ ਖਿਸਕ ਗਈ| ਕੁਦਰਤੀ ਆਫਤ ਦੀ ਵਜ੍ਹਾ ਨਾਲ 38,000 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਲਿਜਾਇਆ ਗਿਆ ਹੈ| 4 ਸਾਲ ਪਹਿਲਾਂ ਕਰੀਬ 45 ਲੱਖ ਦੀ ਆਬਾਦੀ ਵਾਲੇ ਇਨ੍ਹਾਂ ਟਾਪੂਆਂ ਵਿਚ ਹੈਯਾਨ ਤੂਫਾਨ ਦਾ ਕਹਿਰ ਟੁੱਟਿਆ ਸੀ, ਜਿਸ ਵਿਚ 7,350 ਵਿਅਕਤੀ ਜਾਂ ਤਾਂ ਮਾਰੇ ਗਏ ਜਾਂ ਲਾਪਤਾ ਹੋ ਗਏ|

Share Button

Leave a Reply

Your email address will not be published. Required fields are marked *