ਤੂਫਾਨ ਇਰਮਾ ਦੇ ਆਉਣ ਤੋਂ ਪਹਿਲਾਂ ਯਾਤਰੀਆਂ ਨੂੰ ਘਰ ਪਹੁੰਚਾਉਣ ਲਈ ਕੈਨੇਡੀਅਨ ਏਅਰਲਾਈਨਜ ਨੇ ਕਮਰ ਕੱਸੀ

ss1

ਤੂਫਾਨ ਇਰਮਾ ਦੇ ਆਉਣ ਤੋਂ ਪਹਿਲਾਂ ਯਾਤਰੀਆਂ ਨੂੰ ਘਰ ਪਹੁੰਚਾਉਣ ਲਈ ਕੈਨੇਡੀਅਨ ਏਅਰਲਾਈਨਜ ਨੇ ਕਮਰ ਕੱਸੀ

ਟੋਰਾਂਟੋ – ਕੈਰੇਬੀਅਨ ਇਲਾਕੇ ਤੋਂ ਹੋ ਕੇ ਤੂਫਾਨ ਇਰਮਾ ਦੇ ਫਲੋਰਿਡਾ ਪਹੁੰਚਣ ਤੋਂ ਪਹਿਲਾਂ ਕਈ ਕੈਨੇਡੀਅਨ ਏਅਰਲਾਈਨਜ਼ ਆਪਣੇ ਕਸਟਮਰਜ਼ ਨੂੰ ਸੁਰੱਖਿਅਤ ਟਿਕਾਣਿਆਂ ਉੱਤੇ ਪਹੁੰਚਾਉਣ ਵਿੱਚ ਮਦਦ ਕਰ ਰਹੀਆਂ ਹਨ। ਅੱਜ ਤੱਕ ਦਰਜ ਇਤਿਹਾਸ ਵਿੱਚ ਤੂਫਾਨ ਇਰਮਾ ਨੂੰ ਸੱਭ ਤੋਂ ਸ਼ਕਤੀਸ਼ਾਲੀ ਮੰਨਿਆ ਜਾ ਰਿਹਾ ਹੈ। ਬੁੱਧਵਾਰ ਸਵੇਰੇ ਇਹ ਤੂਫਾਨ ਐਂਟੀਗੁਆ ਤੇ ਬਾਰਬੂਡਾ ਪਹੁੰਚ ਗਿਆ। ਇੱਥੇ ਪਹੁੰਚਣ ਉੱਤੇ ਹਵਾ ਦੀ ਰਫਤਾਰ 295 ਕਿਲੋਮੀਟਰ ਪ੍ਰਤੀ ਘੰਟਾ ਸੀ। ਕੁੱਝ ਇਲਾਕਿਆਂ ਵਿੱਚ ਇਸ ਤੂਫਾਨ ਵੱਲੋਂ ਜ਼ਬਰਦਸਤ ਤਬਹੀ ਮਚਾਏ ਜਾਣ ਦੀ ਸੰਭਾਵਨਾ ਹੈ। ਕੈਨੇਡਾ ਦੀ ਸਰਕਾਰ ਨੇ ਵੀ ਇਸ ਦੇ ਸੰਭਾਵੀ ਰਾਹ ਨੂੰ ਵੇਖਦਿਆਂ ਹੋਇਆਂ ਲੋਕਾਂ ਲਈ ਟਰੈਵਲ ਸਬੰਧੀ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਹਨ। ਏਅਰ ਟਰਾਂਜ਼ੈਟ, ਸਨਵਿੰਗ ਤੇ ਏਅਰ ਕੈਨੇਡਾ ਨੇ ਕਈ ਖਾਲੀ ਜਹਾਜ਼ ਪ੍ਰਭਾਵਿਤ ਇਲਾਕਿਆਂ ਵਿੱਚ ਭੇਜੇ ਹਨ ਤਾਂ ਕਿ ਤੂਫਾਨ ਦੇ ਆਉਣ ਤੋਂ ਪਹਿਲਾਂ ਹੀ ਟਰੈਵਲਰਜ਼ ਨੂੰ ਉੱਥੋਂ ਬਾਹਰ ਕੱਢਿਆ ਜਾ ਸਕੇ। ਏਅਰ ਟਰਾਂਜ਼ੈਟ ਨੇ ਆਖਿਆ ਕਿ ਬੁੱਧਵਾਰ ਸਵੇਰੇ ਦਸ ਜਹਾਜ਼ ਡੌਮਨਿਕਨ ਰਿਪਬਲਿਕ ਭੇਜੇ ਗਏ ਸਨ ਤਾਂ ਕਿ ਯਾਤਰੀਆਂ ਨੂੰ ਸੁਰੱਖਿਅਤ ਕੱਢ ਕੇ ਲਿਆਂਦਾ ਜਾ ਸਕੇ। ਦੁਪਹਿਰ ਤੱਕ ਸੱਤ ਜਹਾਜ਼ ਪੁੰਟਾ ਕਾਨਾ ਤੋਂ, ਦੋ ਪਿਓਰਟੋ ਪਲਾਟਾ ਤੇ ਇੱਕ ਸਾਮਾਨਾ ਤੋਂ ਯਾਤਰੀਆਂ ਨੂੰ ਲੈ ਕੇ ਕੈਨੇਡਾ ਰਵਾਨਾ ਹੋ ਗਏ ਸਨ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਇਸ ਹਫਤੇ ਦੇ ਅੰਤ ਤੱਕ ਉਨ੍ਹਾਂ ਕਈ ਉਡਾਨਾਂ ਰੱਦ ਕਰ ਦਿੱਤੀਆਂ। ਇਨ੍ਹਾਂ ਜਹਾਜ਼ਾਂ ਨੂੰ ਤੂਫਾਨ ਤੋਂ ਪਹਿਲਾਂ ਆਪਣੇ ਉਨ੍ਹਾਂ ਕਸਟਮਰਜ਼ ਨੂੰ ਲਿਆਉਣ ਲਈ ਲਾਇਆ ਜਾਵੇਗਾ, ਜਿਹੜੇ ਆਪਣੀਆਂ ਟਿਕਟਾਂ ਬਦਲਣੀਆਂ ਚਾਹੁੰਦੇ ਹਨ। ਏਅਰ ਕੈਨੇਡਾ ਦੇ ਮੀਡੀਆ ਰਿਲੇਸ਼ਨਜ਼ ਅਧਿਕਾਰੀ ਪੀਟਰ ਫਿਟਜ਼ਪੈਟਰਿੱਕ ਨੇ ਦੱਸਿਆ ਕਿ ਅਸੀਂ ਪ੍ਰਭਾਵਿਤ ਇਲਾਕਿਆਂ, ਜਿਵੇਂ ਕਿ ਐਂਟੀਗੁਆ ਤੇ ਪ੍ਰੋਵਿਨਡੈਨਸ਼ੀਅਲਜ਼ ਤੋਂ ਲੋਕਾਂ ਨੂੰ ਲਿਆਉਣ ਲਈ ਕੁੱਝ ਵਾਧੂ ਜਹਾਜ਼ ਵੀ ਲਗਾਏ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਤੂਫਾਨ ਦੇ ਰਾਹ ਵਿੱਚ ਆਉਣ ਵਾਲੇ ਕਿਊਬਾ ਤੇ ਫਲੋਰਿਡਾ ਤੇ ਹੋਰਨਾਂ ਇਲਾਕਿਆਂ ਤੋਂ ਲੋਕਾਂ ਨੂੰ ਕੱਢ ਕੇ ਲਿਆਉਣ ਲਈ ਵੀ ਵੱਡੇ ਜਹਾਜ਼ ਲਾਏ ਗਏ ਹਨ। ਸਨਵਿੰਗ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤੂਫਾਨ ਦੇ ਰਾਹ ਵਿੱਚ ਆਉਣ ਵਾਲੇ ਲੋਕਾਂ ਨੂੰ ਕੱਢਣ ਲਈ ਕਈ ਜਹਾਜ਼ਾਂ ਨੂੰ ਭੇਜਿਆ ਜਾ ਰਿਹਾ ਹੈ। ਪਰ ਸਨਵਿੰਗ ਦੇ ਕੁੱਝ ਗਾਹਕਾਂ ਦਾ ਕਹਿਣਾ ਹੈ ਕਿ ਏਅਰਲਾਈਨ ਉਨ੍ਹਾਂ ਦੇ ਫੋਨ ਹੀ ਨਹੀਂ ਚੁੱਕ ਰਹੀ।

Share Button

Leave a Reply

Your email address will not be published. Required fields are marked *