Sun. Jul 21st, 2019

ਤੁਹਾਡੇ ਫੋਨ ‘ਚ ਕਿਤੇ ਇਹ 6 ਐਪਸ ਤਾਂ ਨਹੀਂ, ਚੁਰਾ ਰਹੇ ਵ੍ਹੱਟਸਐਪ ਤੇ ਫੇਸਬੁਕ ਦਾ ਡੇਟਾ

ਤੁਹਾਡੇ ਫੋਨ ‘ਚ ਕਿਤੇ ਇਹ 6 ਐਪਸ ਤਾਂ ਨਹੀਂ, ਚੁਰਾ ਰਹੇ ਵ੍ਹੱਟਸਐਪ ਤੇ ਫੇਸਬੁਕ ਦਾ ਡੇਟਾ

ਜਾਪਾਨੀ ਸਾਈਬਰ ਸਿਕਿਉਰਟੀ ਕੰਪਨੀ ਟ੍ਰੈਂਡ ਮਾਈਕਰੋ ਨੇ ਅਜਿਹੇ ਸਪਾਈਵੇਅਰ ਦਾ ਪਤਾ ਲਾਇਆ ਹੈ ਜਿਸ ਦੀ ਮਦਦ ਨਾਲ 6 ਐਂਡ੍ਰਾਇਡ ਯੂਜ਼ਰਸ ਦੇ ਫੇਸਬੁੱਕ, ਵ੍ਹੱਟਸਐਪ ਤੇ ਸਨੈਪਚੈਟ ਦਾ ਡੇਟਾ ਅਕਸੈਸ ਕਰ ਰਹੇ ਸੀ। ਇਸ ਸਪਾਈਵੇਅਰ ਐਪ ਦਾ ਨਾਂ ‘ANDROIDS_MOBSTSPY’ ਹੈ। ਇਹ ਦੀ ਰਿਪੋਰਟ ਆਉਣ ਤੋਂ ਬਾਅਦ ਗੂਗਲ ਪਲੇਅ ਸਟੋਰ ਨੇ ਇਨ੍ਹਾਂ ਐਪਸ ਨੂੰ ਹਟਾ ਦਿੱਤਾ ਹੈ।
ਟ੍ਰੈਂਡ ਮਾਈਕਰੋ ਦਾ ਕਹਿਣਾ ਹੈ ਕਿ ਜਿਵੇਂ ਹੀ ਕੋਈ ਯੂਜ਼ਰ ਇਨ੍ਹਾਂ ਐਪਸ ਨੂੰ ਆਪਣੇ ਫੋਨ ‘ਚ ਡਾਊਨਲੋਡ ਕਰਦਾ ਸੀ ਤਾਂ ਸਪਾਈਵੇਅਰ ਡਿਵਾਇਸ ਨੂੰ ਹੈਕ ਕਰ ਆਪਣੇ ਕਮਾਂਡ ਤੇ ਕੰਟ੍ਰੋਲ ਸਰਵਰ ਨਾਲ ਜੋੜਦਾ ਸੀ। ਇਸ ਤੋਂ ਬਾਅਦ ਬੇਕਿਸ ਜਾਣਕਾਰੀ ਨੂੰ ਹੈਕ ਕਰ ਲਿਆ ਜਾਂਦਾ ਸੀ।
ਕੰਪਨੀ ਦੇ ਖੋਜੀਆਂ ਮੁਤਾਬਕ ਇਹ ਸਪਾਈਵੇਅਰ ਸਾਰੀ ਜਾਣਕਾਰੀ ਨੂੰ ਹੈਕ ਕਰਨ ਦੀ ਤਾਕਤ ਰੱਖਦਾ ਸੀ। ਇਸ ਰਾਹੀਂ ਨਿੱਜੀ ਜਾਣਕਾਰੀ ਨਾਲ ਵ੍ਹੱਟਸਐਪ, ਫੇਸਬੁਕ ਤੇ ਸਨੈਪਚੈਟ ਤੋਂ ਵੀ ਜਾਣਕਾਰੀ ਅਕਸੈਸ ਕੀਤੀ ਜਾ ਸਕਦੀ ਸੀ।
ਸਾਈਬਰ ਸਿਕਿਊਟਰੀ ਰਿਸਰਚ ਕੰਪਨੀ ਨੇ ਆਪਣੀ ਰਿਸਰਚ ‘ਚ ਪਾਇਆ ਕਿ ਇਸ ‘ਚ ਦੁਨੀਆ ਦੇ 196 ਦੇਸ਼ਾਂ ਦੇ ਯੂਜ਼ਰਸ ਦਾ ਡੇਟਾ ਹੈਕ ਕੀਤਾ ਗਿਆ ਜਿਸ ‘ਚ ਸਭ ਤੋਂ ਜ਼ਿਆਦਾ ਭਾਰਤੀ ਯੂਜ਼ਰਸ ਪ੍ਰਭਾਵਤ ਹਨ। ਇਸ ‘ਚ 31.77 % ਡੇਟਾ ਭਾਰਤੀਆਂ ਦਾ ਚੋਰੀ ਕੀਤਾ ਗਿਆ ਹੈ ਜਦਕਿ ਦੂਜੇ ਨੰਬਰ ‘ਤੇ ਰੂਸ 7.54%, ਪਾਕਿਸਤਾਨ 4.81%, ਬੰਗਲਾਦੇਸ਼ 4.71% ਦੇ ਨਾਲ ਹੋਣ ਵੀ ਕਈ ਦੇਸ਼ ਸ਼ਾਮਲ ਹਨ।

Leave a Reply

Your email address will not be published. Required fields are marked *

%d bloggers like this: