Fri. Apr 19th, 2019

ਤੀਹ ਹਜਾਰ ਨਕਦ ਤੇ ਸੋਨੇ ਦੇ ਗਹਿਣੇ ਲੈ ਕੇ ਚੋਰ ਫਰਾਰ

ਤੀਹ ਹਜਾਰ ਨਕਦ ਤੇ ਸੋਨੇ ਦੇ ਗਹਿਣੇ ਲੈ ਕੇ ਚੋਰ ਫਰਾਰ

11-7
ਭਿੱਖੀਵਿੰਡ 10 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਬੀਤੀ ਰਾਤ ਕਸਬਾ ਭਿੱਖੀਵਿੰਡ ਦੇ ਪੂਹਲਾ ਰੋਡ ਵਿਖੇ ਚੋਰਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ 30 ਹਜਾਰ ਰੁਪਏ ਨਕਦ, ਇੱਕ ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦਿੱਤੀ ਦਰਖਾਸਤ ਵਿੱਚ ਘਰ ਦੇ ਮਾਲਕ ਅਸ਼ੋਕ ਕੁਮਾਰ ਪੁੱਤਰ ਸੁੰਦਰ ਲਾਲ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਰਾਤ ਸਮੇਂ ਅਸੀ ਸਾਰਾ ਪਰਿਵਾਰ ਘਰ ਦੇ ਵਿਹੜੇ ਵਿੱਚ ਸੁੱਤੇ ਪਏ ਸੀ ਤਾਂ 1-2 ਦੇ ਦਰਮਿਆਨ ਦੋ ਚੋਰ ਗਲੀ ਵਾਲੇ ਪਾਸਿਉ ਸਾਡੇ ਘਰ ਵਿੱਚ ਦਾਖਲ ਹੋਏ ਤੇ ਸਾਡੇ ਕਮਰੇ ਵਿੱਚ ਵੜ ਕੇ ਅੰਦਰ ਪਏ ਟਰੰਕ ਵਿਚੋਂ 30 ਹਜਾਰ ਰੁਪਏ ਨਕਦ, ਇੱਕ ਸੋਨੇ ਦੀ ਮੁੰਦਰੀ, ਕਾਂਟਿਆਂ ਦਾ ਜੋੜਾ, ਇੱਕ ਝਾਂਜਰ ਦਾ ਜੋੜਾ ਚੋਰੀ ਕਰਕੇ ਫਰਾਰ ਹੋਣ ਲੱਗੇ ਤਾਂ ਮੇਰੀ ਅੱਖ ਖੁੱਲ ਗਈ ਤਾਂ ਮੈਂ ਰੋਲਾ ਪਾ ਦਿੱਤਾ, ਪਰ ਚੋਰੀ ਕੰਧ ਟੱਪ ਕੇ ਭੱਜਣ ਵਿੱਚ ਸਫਲ ਹੋ ਗਏ। ਚੋਰੀ ਸੰਬੰਧੀ ਮੌਕੇ ‘ਤੇ ਪਹੁੰਚੇਂ ਏ.ਐਸ.ਆਈ ਚਰਨ ਸਿੰਘ ਨੇ ਚੋਰੀ ਸੰਬੰਧੀ ਘਰ ਵਾਲਿਆਂ ਤੋਂ ਜਾਣਕਾਰੀ ਹਾਸਲ ਕੀਤੀ ਤੇ ਆਖਿਆ ਕਿ ਚੋਰਾਂ ਦਾ ਜਲਦੀ ਹੀ ਪਤਾ ਲਗਾਇਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: