Mon. Sep 23rd, 2019

ਤੀਆਂ ਦੇ ਤਿਉਹਾਰ ਮੌਕੇ ਟੁਰਿਜਮ ਅਤੇ ਹਾਸ੍ਰਪਿਟੈਲਿਟੀ ਵਿਭਾਗ ਦੇ ਵਿਹੜੇ ਵਿਚ ਵਿਦਿਆਰਥਣਾਂ ਨੇ ਪਾਈ ਧਮਾਲ

ਤੀਆਂ ਦੇ ਤਿਉਹਾਰ ਮੌਕੇ ਟੁਰਿਜਮ ਅਤੇ ਹਾਸ੍ਰਪਿਟੈਲਿਟੀ ਵਿਭਾਗ ਦੇ ਵਿਹੜੇ ਵਿਚ ਵਿਦਿਆਰਥਣਾਂ ਨੇ ਪਾਈ ਧਮਾਲ

ਅੰਮ੍ਰਿਤਸਰ, 19 ਅਗਸਤ (ਪ.ਪ.): ਟੂਰਿਜਮ ਅਤੇ ਹਾਸ੍ਰਪਿਟੈਲਿਟੀ ਵਿਭਾਗ ਵੱਲੋਂ ਅਜ਼ਾਦੀ ਦਿਵਸ ਅਤੇ ਤੀਆਂ ਦਾ ਤਿਉਹਾਰ ਧੂਮ ਤਰਕੇ ਨਾਲ ਮਨਾਇਆ ਗਿਆ । ਇਸ ਵਿਚ ਵੱਡੀ ਗਿਣਤੀ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਗਿੱਧਾ ਅਤੇ ਭਗੜਾ ਦੀ ਧਮਾਲ ਬੋਲਿਆਂ ਪਾ ਕੇ ਜਸ਼ਨ ਮਨਾਇਆ।

ਮਿਆਸ ਵਿਭਾਗ ਦੀ ਮੁਖੀ ਪ੍ਰੋਫੈਸਰ ਸ਼ਵੇਤਾ ਸੇਨੋਏ ਨੇ ਇਸ ਸਮਗਾਮ ਦੀ ਪ੍ਰਧਾਨਗੀ ਕੀਤੀ ਅਤੇ ਅਜ਼ਾਦੀ ਦਿਵਸ ਅਤੇ ਤੀਆਂ ਦਾ ਤਿਉਹਾਰ ਦੀ ਵਧਾਈ ਦਿਦਿਆਂ ਹੋਇਆਂ ਵਿਦਿਆਰਥੀਆਂ ਇਹਨਾਂ ਦਿਵਸਾਂ ਦੀ ਮਹੱਤਤਾ ਦੱਸੀ ।ਉਨ੍ਹਾਂ ਕਿਹਾ ਕਿ ਅਪਣਾ ਪੁਰਖਾਂ ਦੀ ਕੁਰਬਾਨੀ ਸਦਕਾ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ।ਉਨ੍ਹਾਂ ਕਿਹਾ ਕਿ ਹੁਣ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਦੇ ਵਿਕਾਸ ਵਿਚ ਅਪਣਾ ਵੱਡਮੁੱਲਾ ਯੋਗਦਾਨ ਪਾਇਆ।ਉਨ੍ਹਾਂ ਕਿਹਾ ਕਿ ਤੀਆਂ ਹਰਿਆਲ ਦੀ ਆਮਾਦਾ ਦਾ ਤਿਉਹਾਰ ਹੈ ਅਤੇ ਕੁਦਰਤ ਦੀ ਖੂਬਸੂਰਤੀ ਪ੍ਰਤੀ ਸੁਚੇਤ ਕਰਦੇ ਹੈ।ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵੱਧ ਤੋਂ ਵੱਧ ਕਰਵਾਇਆ ਜਾਣਾ ਚਾਹੀਦਾ ਹਨ ਤਾਂ ਜੋ ਵਿਦਿਆਰਥੀ ਅਪਣੀ ਵੱਡਮੁਲੀ ਵਿਰਾਸਤ ਤੋਂ ਜਾਣੋ ਹੋ ਸਕਣ।

ਇਸ ਮੌਕੇ ਡੀਨ ਅਕਾਦਮਿਕ ਮਾਮਲਾ ਪ੍ਰੋਫੈਸਰ ਸਰਬਜੋਤ ਸਿਘ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਹਰਦੀਪ ਸਿਘ ਵੀ ਹਾਜ਼ਰ ਸਨ । ਵਿਭਾਗ ਦੀ ਮੁਖੀ ਮਨਦੀਪ ਕੌਰ ਨੇ ਧਨਵਾਦ ਕੀਤਾ । ਇਸ ਪ੍ਰੋਗਰਾਮ ਵਿਚ ਵਿਭਾਗ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਦੂਸਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੀ ਪੂਰੀ ਦਿਲਚਸਪੀ ਨਾਲ ਸ਼ਿਰਕਤ ਕੀਤੀ ਅਤੇ ਕੇਕ ਕ’ਟ ਅਜ਼ਾਦੀ ਦਿਵਾਸ ਅਤੇ ਤੀਆਂ ਦੇ ਤਿਉਹਾਰ ਦਾ ਆਨੰਦ ਮਾਣਿਆ।

Leave a Reply

Your email address will not be published. Required fields are marked *

%d bloggers like this: