ਤੀਆਂ ਦਾ ਤਿਉਹਾਰ ਮਨਾਇਆ

ss1

ਤੀਆਂ ਦਾ ਤਿਉਹਾਰ ਮਨਾਇਆ

23-4
ਮਲੇਰਕੋਟਲਾ, 23 ਅਗਸਤ (ਪ.ਪ.): ਹੈਲਥ ਐਂਡ ਐਜੁਕੇਸ਼ਨ ਲਾਇਫ ਆਰਗਨਾਇਜੇਸ਼ਨ ਵੱਲੋਂ ਚਲਾਏ ਜਾ ਰਹੇ ਕਟਾਈ ਸਿਲਾਈ ਸੈਂਟਰ ਵਿਚ ਤੀਆਂ ਦਾ ਤਿਉਹਾਰ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਸੈਂਟਰ ਦੀਆਂ ਵਿਦਿਆਰਥਣਾਂ ਨੇ ਮਹਿੰਦੀ ਲਗਾਉਣ ਅਤੇ ਗੀਤ ਗਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸੁਸਾਇਟੀ ਦੇ ਸਕੱਤਰ ਸ੍ਰੀ ਮੁਹੰਮਦ ਸ਼ਫੀਕ ਨੇ ਤੀਆਂ ਦੇ ਤਿਉਹਾਰ ਮੌਕੇ ਸਾਰੀਆਂ ਸੈਂਟਰ ਦੀਆਂ ਵਿਦਿਆਰਥਣਾਂ ਅਤੇ ਸੈਂਟਰ ਦੇ ਹੈਡ ਮੈਡਮ ਜਸਪਾਲ ਕੌਰ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੇ ਅੱਗੇ ਕਿਹਾ ਕਿ ਇਸ ਤਰਾਂ ਉਪਰਾਲੇ ਦੀ ਜੋ ਸਾਡੀ ਪੰਜਾਬੀਆਂ ਦੇ ਖਤਮ ਹੋ ਰਹੇ ਰਿਵਾਜਾਂ ਨੂੰ ਮੁੜ ਜਗਾਉਣ ਅਤੇ ਆਪਣੇ ਵਿਰਸੇ ਨੂੰ ਯਾਦ ਰੱਖਣ ਅਤੇ ਸੰਭਾਲਣ ਦੀ ਲੋੜ ਹੈ। ਇਸ ਨੂੰ ਅੱਜ ਦੇ ਇਸ ਸਮੇਂ ਵਿਚ ਬਚਾਈ ਰੱਖਣ ਲਈ ਇਸ ਤਰਾਂ ਦੇ ਉਪਰਾਲੇ ਸਾਡੇ ਸਮਾਜ ਨੂੰ ਅਤੇ ਸਰਕਾਰ ਨੂੰ ਸਮੇਂ ਸਮੇਂ ਤੇ ਜਾਰੀ ਰੱਖਣੇ ਚਾਹੀਦੇ ਹਨ। ਤਾਂ ਜੋ ਅਸੀਂ ਆਪਣੇ ਸੱਭਿਆਚਾਰ ਅਤੇ ਸਮਾਜ ਨਾਲ ਜੁੜੇ ਰਹਿ ਸਕੀਏ । ਸਕੱਤਰ ਸ੍ਰੀ ਮੁਹੰਮਦ ਸ਼ਫੀਕ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਰੰਗਾਂ ਰੰਗ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ । ਸੈਂਟਰ ਦੀ ਹੈੱਡ ਮੈਡਮ ਜਸਪਾਲ ਕੌਰ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਅਤੇ ਤੀਆਂ ਮਨਾਉਣ ਸੰਬੰਧੀ ਜਾਗਰੂਕਤਾ ਪੈਦਾ ਕੀਤੀ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਮੁਹੰਮਦ ਅਸ਼ਰਖ਼, ਸਲਾਹਕਾਰ ਐਡਵੋਕੇਟ ਲਿਆਕਤ ਅਲੀ, ਕੈਸ਼ੀਅਰ ਰੁਖਸਾਨਾ ਪਰਵੀਨ, ਮੈਂਬਰ ਉਮੇੇ ਹਬੀਬਾ, ਮਾਸਟਰ ਮੁਹੰਮਦ ਅਕਰਮ, ਮਾਸਟਰ ਮੁਹੰਮਦ ਸਮਸ਼ਾਦ, ਮੈਡਮ ਸਗੁਫਤਾ ਪਰਵੀਨ ਮੈਡਮ ਗੁਲਜਾਰਾ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *