ਤਿੰਨ ਲੱਖ ਦੀ ਇਨਾਮੀ ਔਰਤ ਨਕਸਲੀ ਨੇ ਕੀਤਾ ਆਤਮ-ਸਮਰਪਣ

ss1

ਤਿੰਨ ਲੱਖ ਦੀ ਇਨਾਮੀ ਔਰਤ ਨਕਸਲੀ ਨੇ ਕੀਤਾ ਆਤਮ-ਸਮਰਪਣ

11-9

ਛੱਤੀਸਗੜ੍ਹ ਦੇ ਕੋਂਡਾਗਾਓਂ ਵਿੱਚ ਇੱਕ ਔਰਤ ਨਕਸਲੀ ਨੇ ਮੰਗਲਵਾਰ ਨੂੰ ਪੁਲਿਸ ਸੁਪਰਡੈਂਟ ਦੇ ਸਾਹਮਣੇ ਆਪਣੇ ਹਥਿਆਰ ਰੱਖ ਦਿੱਤੇ ਹਨ। ਉਹ ਬਿਆਨਾਰ, ਐਲ.ਜੀ.ਐਸ, ਐਲ.ਓ.ਐਸ ਅਤੇ ਏ.ਸੀ.ਐਮ. ਦੀ ਮੈਂਬਰ ਰਹੀ ਹੈ। ਨਕਸਲੀ ਔਰਤ ‘ਤੇ ਤਿੰਨ ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਸੀ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਜਿਲ੍ਹਾਂ ਪੁਲਿਸ, ਡੀ.ਆਰ.ਜੀ, ਐੱਸ.ਟੀ.ਐੱਫ, ਆਈ.ਟੀ.ਬੀ.ਪੀ 41ਵੀਂ ਸੈਨਾ ਦੇ ਲਗਾਤਾਰ ਚਲਾਏ ਜਾ ਰਹੇ ਨਕਸਲ ਵਿਰੋਧੀ ਅਭਿਆਨ ਦੇ ਦਬਾਅ ਵਿੱਚ ਆ ਕੇ ਇਸ ਔਰਤ ਨੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋਣਾ ਦੀ ਇਛਾ ਜਤਾਈ ਸੀ। ਉਨ੍ਹਾਂ ਨੇ ਕਿਹਾ ਕਿ ਹੋਰ ਪੁਲਿਸ ਸੁਪਰਡੈਂਟ ਮਹੇਸ਼ਵਰ ਨਾਗ ਦੇ ਨਿਗਰਾਨੀ ਵਿੱਚ ਬਸਤਰ ਰੇਂਜ ਵਿੱਚ ਲਗਾਤਾਰ ਚੱਲ ਰਹੇ ਨਕਸਲ ਵਿਰੋਧੀ ਅਭਿਆਨ ਦੇ ਤਹਿਤ ਵੱਡੀ ਸਫਲਤਾ ਮਿਲੀ ਹੈ। ਨਕਸਲੀ ਬਿਆਨਾਰ ਐਲ.ਜੀ.ਐਸ ਮੈਂਬਰ ਬਿਸਾਂਤੀ ਨੇਤਾਮ ( 25 ) ਆਤਮ ਸਮਰਪਣ ਕਰ ਦਿੱਤਾ।
ਉਹ ਨਾਰਾਇਣ ਪੁਰ ਜਿਲ੍ਹੇ ਦੇ ਥਾਣਾ ਧੌੜਾਈ ਖੇਤਰ ਦੇ ਗਰਾਮ ਛੋਟੇ ਟੈਮਰੂਗਾਂਵ ਜਿਲ੍ਹੇ ਦੀ ਰਹਿਣ ਵਾਲੀ ਹੈ। ਬਿਸਾਂਤੀ ਨੇਤਾਮ ਸਾਲ 2017 ‘ਚ ਗਦਰਾਪਾਲ ਵਿੱਚ ਪੁਲਿਸ ਪਾਰਟੀ ਤੇ ਹਮਲਾ, ਕੋਂਡਾਗਾਓਂ ਦੀ ਹੱਦ ਤੇ ਪੁੰਗਾਰਪਾਲ ਚ ਮੁਠਭੇੜ ਮਾਮਲੇ ਦੀ ਆਰੋਪੀ ਹੈ।

Share Button

Leave a Reply

Your email address will not be published. Required fields are marked *