Sun. Sep 22nd, 2019

ਤਿੰਨ ਰੌਜ਼ਾ ਕਾਰਜਸ਼ਾਲਾ ਤੇ ਕਵੀ ਦਰਬਾਰ ਦੀ ਜੈਕਾਰਿਆਂ ਦੀ ਗੂੰਜ ਨਾਲ ਹੋਈ ਆਰੰਭਤਾ

ਤਿੰਨ ਰੌਜ਼ਾ ਕਾਰਜਸ਼ਾਲਾ ਤੇ ਕਵੀ ਦਰਬਾਰ ਦੀ ਜੈਕਾਰਿਆਂ ਦੀ ਗੂੰਜ ਨਾਲ ਹੋਈ ਆਰੰਭਤਾ
ਕਵੀ ਕੌਮ ਦਾ ਕੀਮਤੀ ਸਰਮਾਇਆ ਹਨ: ਸਿੰਘ ਸਾਹਿਬ ਗਿ: ਰਘਬੀਰ ਸਿੰਘ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਅਤੇ ਸਿਖਿਆਵਾਂ ਨੂੰ ਕਵੀ ਆਪਣੀ ਕਲਮ ਨਾਲ ਸਾਰੀ ਦੁਨੀਆਂ ਵਿੱਚ ਪਹੁੰਚਾਉਣ: ਡਾ:ਚੀਮਾ

ਸ੍ਰੀ ਅਨੰਦਪੁਰ ਸਾਹਿਬ : 9 ਜੁਲਾਈ (ਦਵਿੰਦਰਪਾਲ ਸਿੰਘ/ ਅੰਕੁਸ਼): ਤਖ਼ਤ ਸ੍ਰੀ ਕੇਸਗੜ ਸਾਹਿਬ ਜੀ ਦੀ ਛਤਰ ਛਾਇਆ ਹੇਠ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸਹਿਯੋਗ ਨਾਲ ਭਾਸ਼ਾਵਾਂ, ਸਾਹਿਤ ਅਤੇ ਸਭਿਆਚਾਰਕ ਮਾਮਲੇ ਕੌਸਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਾਰਜਸ਼ਾਲਾ ਤੇ ਕਵੀ ਦਰਬਾਰ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਅੱਜ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ ਜੋ ਕਿ ਅੱਜ 9 ਜੁਲਾਈ ਤੋਂ 11 ਜੁਲਾਈ ਤੱਕ ਚੱਲਦਾ ਰਹੇਗਾ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਾਰਜਸ਼ਾਲਾ ਤੇ ਕਵੀ ਦਰਬਾਰ ਦੀ ਆਰੰਭਤਾ ਕਰਦਿਆਂ ਕਿਹਾ ਕਿ ਕਵੀ ਕੌਮ ਦਾ ਕੀਮਤੀ ਸਰਮਾਇਆ ਹਨ ਇਨਾਂ ਨੂੰ ਉਤਸ਼ਾਹਿਤ ਕਰਨਾ ਸਾਡੇ ਜਰੂਰੀ ਫਰਜਾਂ ਵਿਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਅਤੇ ਸਿਖਿਆਵਾਂ ਨੂੰ ਕਵੀ ਆਪਣੀ ਕਲਮ ਦੇ ਨਾਲ ਸਾਰੀ ਦੁਨੀਆਂ ਵਿੱਚ ਪਹੁੰਚਾਉਣਚੋਂ ਅਹਿਮ ਹੈ। ਸਿੰਘ ਸਾਹਿਬ ਜੀ ਨੇ ਭਾਈ ਨੰਦ ਲਾਲ ਜੀ ਦਾ ਜਿਕਰ ਕਰਦਿਆਂ ਕਿਹਾ ਕਿ ਕਲਮ ਦੀ ਤਾਕਤ ਬਹੁਤ ਵੱਡੀ ਤਾਕਤ ਹੈ। ਕਵੀ ਜਨ ਕਲਮ ਦੇ ਜੋਰ ਨਾਲ ਬਹੁਤ ਕੁਝ ਕਰ ਸਕਦੇ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਡਾ. ਦਲਜੀਤ ਸਿੰਘ ਚੀਮਾਂ, ਸਾਬਕਾ ਸਿਖਿਆ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਅਤੇ ਸਿਖਿਆਵਾਂ ਨੂੰ ਕਵੀ ਆਪਣੀ ਕਲਮ ਦੇ ਨਾਲ ਸਾਰੀ ਦੁਨੀਆਂ ਵਿੱਚ ਪਹੁੰਚਾਉਣ। ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਵੀ ਦਰਬਾਰ ਪ੍ਰੰਪਰਾ ਦੀ ਪ੍ਰਫੁੱਲਤਾ ਲਈ ਹੋਰ ਜਿਆਦਾ ਉਪਰਾਲੇ ਕਰਨ ਦੀ ਲੋੜ ਤੇ ਜੋਰ ਦਿੱਤਾ। ਡਾ. ਹਰੀ ਸਿੰਘ ਜਾਚਕ, ਕੋਆਰਡੀਨੇਟਰ ਅਤੇ ਐਡੀ. ਚੀਫ ਸੈਕਟਰੀ ਨੇ ਕਾਰਜਸ਼ਾਲਾ ਦੀ ਨਿਯਮਾਂਵਲੀ ਅਤੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਬਾਖੁੱਬੀ ਮੰਚ ਸੰਚਾਲਨ ਦੀ ਸੇਵਾ ਵੀ ਨਿਭਾਈ। ਆਰੰਭਤਾ ਸ਼ੈਸ਼ਨ ਦੇ ਵਿੱਚ ਇੰਦਰਪਾਲ ਸਿੰਘ ਡਾਇਰੈਕਟਰ, ਓਵਰਸੀਜ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਾਰੇ ਪਤਵੰਤਿਆਂ ਦਾ ਜੀ ਆਇਆਂ ਨੂੰ ਕਹਿ ਕੇ ਸਵਾਗਤ ਕੀਤਾ। ਬੀਬੀ ਜਲਨਿੱਧ ਕੌਰ ਜੋ ਕਿ ਆਕਸਫੋਰਡ ਯੂਨੀਵਰਸਿਟੀ ਅਮਰੀਕਾ ਵਿੱਚ ਪੀ.ਐਚ.ਡੀ. ਕਰ ਰਹੇ ਹਨ, ਉਹ ਉਚੇਚੇ ਤੌਰ ਤੇ ਕਵੀ ਕਾਰਜਸ਼ਾਲਾ ਦੀ ਆਰੰਭਤਾ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ। ਉਨਾਂ ਨੇ ਸਾਰੀ ਦੁਨੀਆਂ ਦੇ ਵਿੱਚ ਕਵਿਤਾ ਰਾਹੀਂ ਸਿੱਖ ਫਿਲਾਸਫੀ ਨੂੰ ਪਹੁੰਚਾਉਣ ਲਈ ਯੂ-ਟਿਊਬ ਤੇ ਆਪਣਾ ਇੱਕ ਵੱਖਰਾ ਚੈਨਲ ਚਲਾਉਣ ਦਾ ਸੁਝਾਓ ਪੇਸ਼ ਕੀਤਾ। ਦੀਪ ਲੁਧਿਆਣਵੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਵਿਤਾ ਸੁਣਾ ਕੇ ਹਾਜਰੀ ਲਗਵਾਈ। ਜਤਿੰਦਰਪਾਲ ਸਿੰਘ ਚੇਅਰਮੈਨ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਗਤੀਵਿਧੀਆਂ ਤੋਂ ਜਾਣੂੰ ਕਰਵਾਉਂਦਿਆਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।
ਦੂਜੇ ਸ਼ੈਸ਼ਨ ਦੌਰਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਗੁਰਮਤਿ ਪ੍ਰੰਪਰਾ ਨੂੰ ਸਮਰਪਿਤ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਉੱਭਰਦੇ ਨੌਜਵਾਨ ਕਵੀ ਅਤੇ ਕਵਿਤਰੀਆਂ ਤਿਆਰ ਕਰਨ ਦੀ ਜੋ ਸੇਵਾ ਇਸ ਜਥੇਬੰਦੀ ਵਲੋਂ ਆਰੰਭ ਕੀਤੀ ਗਈ ਹੈ ਇਹ ਅਤਿ ਸ਼ਲਾਘਾਯੋਗ ਹੈ। ਹਰਮੋਹਿੰਦਰ ਸਿੰਘ ਸਟੇਟ ਸਕੱਤਰ ਪੰਜਾਬ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਦੂਸਰੇ ਸ਼ੈਸ਼ਨ ਦੌਰਾਨ ਸਟੇਜ ਦੀ ਬਾਖੁੱਬੀ ਸੇਵਾ ਨਿਭਾਈ। ਸz. ਗੁਰਦਿਆਲ ਸਿੰਘ ਯਮੁਨਾਨਗਰ, ਸz. ਅਮਰ ਸਿੰਘ ਸੂਫੀ ਮੋਗਾ, ਸz. ਨਿਰਵੈਰ ਸਿੰਘ ਅਰਸ਼ੀ ਅਤੇ ਇੰਜ. ਕਰਮਜੀਤ ਸਿੰਘ ਨੂਰ ਨੇ ਅਰੂਜ਼ ਤੇ ਪਿੰਗਲ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਉਭਰਦੇ ਕਵੀਆਂ ਦੇ ਸੁਆਲਾਂ ਦੇ ਜੁਆਬ ਵੀ ਦਿੱਤੇ। ਤੀਜੇ ਸ਼ੈਸ਼ਨ ਵਿੱਚ ਪੰਜਾਬੀ ਪਿੰਗਲ ਦੇ ਮਾਹਿਰ ਅਤੇ ਕਵਿਤਾ ਵਿੱਚ ਪੈਂਤੀ ਅੱਖਰੀਆਂ ਲਿਖ ਕੇ ਸੁਰਖੀਆਂ ਵਿੱਚ ਆਉਣ ਵਾਲੇ ਸz. ਸੁਖਵਿੰਦਰ ਸਿੰਘ ਰਟੌਲ ਨੇ ਉਭਰਦੇ ਕਵੀਆਂ ਨੂੰ ਪੰਜਾਬੀ ਕਵਿਤਾ ਦੇ ਛੰਦ ਪ੍ਰਬੰਧ ਬਾਰੇ ਸੰਖੇਪ ਪਰ ਗਿਆਨ ਭਰਪੂਰ ਜਾਣਕਾਰੀ ਦਿੱਤੀ।
ਤੀੇਜੇ ਸ਼ੈਸ਼ਨ ਦੀ ਸਟੇਜ ਦੀ ਸੇਵਾ ਡਾ. ਰਮਨਦੀਪ ਸਿੰਘ, ਮਨਦੀਪ ਕੌਰ ਪ੍ਰੀਤ ਅਤੇ ਭਵਨੀਤ ਕੌਰ ਨੇ ਨਿਭਾਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਫੂਲਾ ਸਿੰਘ, ਜਸਵੀਰ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ ਸਾਹਿਬ, ਬਾਬਾ ਜਰਨੈਲ ਸਿੰਘ ਕਿਲਾ ਅਨੰਦਗੜ ਸਾਹਿਬ, ਸਾਬਕਾ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਿੰਦਰ ਸਿੰਘ ਗੋਗੀ ਅਤੇ ਜਸਪਾਲ ਸਿੰਘ ਪਿੰਕੀ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: