Mon. Sep 23rd, 2019

ਤਿੰਨ-ਰੋਜ਼ਾਂ ਅੰਤਰਰਾਸ਼ਟਰੀ ਸਿੱਖਯੂਥ ਸਿਮਪੋਜ਼ੀਅਮ 2019 ਦਾ ਆਯੋਜਨ

ਤਿੰਨ-ਰੋਜ਼ਾਂ ਅੰਤਰਰਾਸ਼ਟਰੀ ਸਿੱਖਯੂਥ ਸਿਮਪੋਜ਼ੀਅਮ 2019 ਦਾ ਆਯੋਜਨ

ਡੇਟਨ, ਓਹਾਇਓ 19 ਅਗਸਤ ( ਰਾਜ ਗੋਗਨਾ )— ਬੀਤੇ ਦਿਨੀਂ ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ (ਸਿਆਨਾ) ਵਲੋਂ ਕਰਵਾਏ ਜਾਂਦੇ ਸਾਲਾਨਾ ਤਿੰਨ ਦਿਨਾਂ ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ 2019 ਸੰਬੰਧੀ ਮੁਕਾਬਲੇ ਸਾਂਝੇ ਤੌਰ ‘ਤੇ ਡੇਟਨ ਅਤੇ ਸਿਨਸਿਨਾਟੀ ਵਿਖੇ ਕਰਵਾਏ ਗਏ । ਸਿੱਖ ਸੋਸਾਇਟੀ ਆਫ਼ ਡੇਟਨ ਅਤੇ ਸਿੱਖ ਰਿਲਿਜਿਅਸ ਸੈਂਟਰ ਆਫ਼ ਡੇਟਨ ਗੁਰਦੂਆਰਾਸਾਹਿਬਾਨ ਵਿਖੇ ਹੋਏ ਪ੍ਰੋਗਰਾਮਾਂ ਵਿਚ 6 ਸਾਲ ਤੋਂ ਲੈ ਕੇ 22 ਸਾਲਾਂ ਤੱਕ ਦੇ 56 ਬੱਚਿਆਂ ਤੇਨੌਜਵਾਨਾਂ ਨੇ ਭਾਗ ਲਿਆ।

ਸਿਮਪੋਜ਼ੀਅਮ ਅਤੇ ਸੰਸਥਾ ਦੇ ਨੈਸ਼ਨਲ ਕਨਵੀਨਰ ਸ. ਕੁਲਦੀਪ ਸਿੰਘ ਨੇ ਦੱਸਿਆ ਕਿਸਿਆਨਾ ਸੰਸਥਾ ਵਲੋਂ ਸੰਨ 2000 ਤੋਂ ਹਰ ਸਾਲ ਮਾਰਚ-ਅਪਰੈਲ ਦੇ ਮਹੀਨੇ ਵਿਚ ਇਹ ਮੁਕਾਬਲੇਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕਰਵਾਏ ਜਾਂਦੇ ਹਨ, ਫਿਰ ਰਾਜ ਪੱਧਰੀਤੇ ਅੰਤ ਵਿਚ ਅਗਸਤ ਦੇ ਮਹੀਨੇ ਵਿਚ ਅੰਤਰ-ਰਾਸ਼ਰਟੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇਹਨ।ਇਸ ਵਿਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਭਾਗ ਲੈਦੇ ਹਨ। ਰਾਜ ਪੱਧਰੀਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਹਰਖਿੱਤੇ ਤੋਂ ਜੇਤੂ ਬੱਚੇ ਫਾਈਨਲ ਮੁਕਾਬਲਿਆਂ ਵਿਚ ਜਾਂਦੇ ਹਨ।

ਭਾਗ ਲੈਣ ਵਾਲੇ ਬੱਚਿਆ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ। ਹਰੇਕਗਰੁੱਪ ਨੂੰ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿਚੋਂ ਤਿੰਨ ਸਵਾਲਾਂ ਦੇ ਜਵਾਬ 6 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। ਸਿਮਪੋਜ਼ੀਅਮ ਦੇ ਪਹਿਲੇ ਦਿਨ ਇਸ ਸਾਲਪਹਿਲੇ ਗਰੁੱਪ ਨੇ ਸਾਕਾ ਚਮਕੌਰ, ਦੂਜੇ ਨੇ ਬਹਾਦਰ ਸਿੱਖ ਬੀਬੀਆਂ, ਤੀਜੇ ਨੇ ਦਸਤਾਰ, ਚੌਥੇ ਨੇਗੁਰਬਾਣੀ ਦੇ ਸੰਦੇਸ਼ ਸੰਬੰਧੀ ਭਾਸ਼ਨ ਦਿੱਤੇ।

ਪਹਿਲੇ ਦਿਨ ਚਾਰ ਗਰੁੱਪਾਂ ਦੇ ਫਾਈਨਲ ਵਿਚ ਪਹੁੰਚੇ ਬੱਚਿਆਂ ਦੇ ਭਾਸ਼ਨ ਹੋਏ। ਭਾਗ ਲੈਣਵਾਲੇ ਬੱਚਿਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਡੇਟਨ ਸਥਿਤ ਅਮਰੀਕਾ ਦੇ ਸਭ ਤੋਂ ਵੱਡੇਰਾਈਟ ਪੈਟਰਸਨ ਏਅਰ ਫੋਰਸ ਮੁਜ਼ੀਅਮ ਵੀ ਦਿਖਾਇਆਂ ਗਿਆ। ਸ਼ਾਮ ਨੂੰ ਉਹਨਾਂ ਨੇ ਖੇਡਾਂਵਿਚ ਵੀ ਭਾਗ ਲਿਆ। ਦੂਜੇ ਦਿਨ ਪੰਜਵੇਂ ਗਰੁੱਪ ਵਿਚ ਭਾਗ ਲੈਣ ਵਾਲੇ 16 ਤੋਂ 22 ਸਾਲਾਂ ਦੇ 7 ਨੌਜਵਾਨਾਂ ਨੇ 1984 ਦੇ ਘਲੂਘਾਰੇ ਸੰਬੰਧੀ ਡਿਬੇਟ ਵਿਚ ਭਾਗ ਲਿਆ ਅਤੇ ਲਗਭਗ 4 ਘੰਟਿਆਂਲਈ ਪ੍ਰਸ਼ਨਾਂ ਅਤੇ ਜੁਆਬਾਂ ਨਾਲ ਸੰਬੰਧਤ ਮੁੱਦਿਆਂ ਤੇ ਵਿਚਾਰ ਵਟਾਂਦਰੇ ਕੀਤੇ ਜਿਸ ਵਿੱਚਉਦਘਾਟਨੀ ਬਿਆਨ ਅਤੇ ਅੰਤ ਵਾਲੇ ਬਿਆਨ ਵੀ ਸ਼ਾਮਲ ਹਨ।

ਡਿਬੇਟ ਦੇ ਸੰਚਾਲਕ ਵਿੰਡਸਰ, ਓਟਾਰੀਓ ਤੋਂ ਸ. ਹਰਜਿੰਦਰ ਸਿੰਘ ਸਨ, ਜਿਨ੍ਹਾਂ ਨੇ ਵਿਚਾਰ ਵਟਾਂਦਰੇ ਨੂੰ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ। ਡਿਬੇਟ ਵਿੱਚ ਹਿੱਸਾ ਲੈਣ ਵਾਲੇਨੌਜਵਾਨਾਂ ਨੇ ਘੱਲੂਘਾਰੇ ਨੂੰ ਪਹਿਲਾਂ ਹੀ ਸੋਚੀ ਸਮਝੀ ਸਾਜਿਸ਼ ਕਰਾਰ ਦਿੱਤਾ। ਇਸ ਦੀ ਵਿਉਂਤ13 ਮਹੀਨੇ ਪਹਿਲਾਂ ਘੜੀ ਗਈ ਸੀ ,ਜਿਵੇਂ ਕਿ ਸਾਕਾ ਨੀਲਾ ਸਬੰਧੀ ਛਪੀਆਂ ਪੁਸਤਕਾਂ ਤੋਂ ਪਤਾਲੱਗਦਾ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਇਹ ਵਾਕਿਆ ਤਾਂ ਕੇਵਲ ਅੰਮ੍ਰਿਤਸਰ ਵਿਚ ਹੋਇਆ ਪਰ ਭਾਰਤੀ ਫ਼ੌਜ ਨੇ 37 ਹੋਰ ਗੁਰਦੁਆਰਿਆਂ ਦੀ ਤਲਾਸ਼ੀ ਵੀ ਲਈ।

ਡਿਬੇਟ ਉਪਰੰਤ ਕਨਵੀਨਰ ਸ. ਕੁਲਦੀਪ ਸਿੰਘ ਨੇ ਸੰਗਤ ਨਾਲ ਸਾਕਾ ਨੀਲਾ ਤਾਰਾ ਅਤੇ ਉਪਰੰਤ ਪੰਜਾਬ ਵਿਚ ਜੋ ਵਾਪਰਿਆ, ਉਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਭਾਰਤ ਦੇ ਸਾਬਕਾਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਸਾਕਾ ਨੀਲਾ ਤਾਰਾ ਬਾਰੇ ਬਤੌਰ ਪ੍ਰਧਾਨ ਮੰਤਰੀ ਮੁਆਫ਼ੀਮੰਗਣ ਸਬੰਧੀ ਉਹਨਾਂ ਦਾ ਕਹਿਣਾ ਸੀ ਕਿ ਜੋ ਸ਼ਬਦਾਵਲੀ ਇਸ ਵਿਚ ਵਰਤੀ ਗਈ ਹੈ ਉਹਸਿਰਫ਼ ਖ਼ਾਨਾਪੂਰਤੀ ਹੈ ਤੇ ਇਸ ਨੂੰ ਮੁਆਫ਼ੀ ਨਹੀਂ ਕਿਹਾ ਜਾ ਸਕਦਾ।

ਦੂਜੇ ਦਿਨ ਦੀ ਸ਼ਾਮ ਨੂੰ ਸਿਨਸਿਨਾਟੀ ਦੇ ਹੋਲੀਡੇ ਇਨ ਵਿਖੇ ਇਹਨਾਂ ਫਾਈਨਲ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮਕੀਤਾ ਗਿਆ। ਇਸ ਵਿਚ ਸਾਰੇ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ, ਸਿੱਖ ਇਤਿਹਾਸ ਦੀਆਂਸ਼ਹੀਦੀਆਂ ਬਾਰੇ ਇਕ ਕਵਿਤਾ ਅਤੇ ਵਿਸ਼ੇਸ਼ ਡਿਨਰ ਸ਼ਾਮਲ ਸਨ। ਵਰਲਡ ਸਿੱਖਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਬਾਨੀ ਪ੍ਰਧਾਨ ਸ. ਗਿਆਨ ਸਿੰਘ ਸੰਧੂ ਤੇ ਮਰਹੂਮ ਮਨੁਖੀਅਧਿਕਾਰਾਂ ਦੇ ਅਲੰਬਰਦਾਰ ਸ. ਜਸਵੰਤ ਸਿੰਘ ਖਾਲੜਾ ਦੀ ਬੇਟੀ ਨਵਕਿਰਨ ਕੌਰ ਖਾਲੜਾ ਅਤੇਸਿਆਨਾ ਸੰਸਥਾ ਦੇ ਕਨਵੀਨਰ ਕੁਲਦੀਪ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਸਿਮਪੋਜ਼ੀਅਮ ਦੇ ਅਖੀਰਲੇ ਦਿਨ ਗੁਰਦੂਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਉਪਰੰਤ ਨਤੀਜਿਆਂ ਦਾ ਐਲਾਨ ਕੀਤਾ ਗਿਆ। ਭਾਸ਼ਨ ਪ੍ਰਤੀਯੋਗਤਾ ਵਿਚ ਪਹਿਲੇ ਗਰੁੱਪ ਵਿਚ ਟੈਕਸਸ ਤੋ ਪਾਹੁਲ ਕੌਰ, ਦੂਜੇ ਵਿਚ ਸ਼ਿਕਾਗੋ ਤੋਂ ਮੁਸਕਾਨ ਕੌਰ, ਤੀਜੇ ਵਿਚ ਓਨਟਾਰੀਓ ਤੋ ਅਨੇਲ ਕੌਰ, ਚੌਥੇਵਿਚ ਓਹਾਇਓ ਤੋਂ ਜਸਜੀਵ ਸਿੰਘ ਅਤੇ ਪੰਜਵੇਂ ਗਰੁੱਪ ਵਿਚ ਟੈਕਸਾਸ ਤੋਂ ਸਹਿਜ ਸਿੰਘ ਪਹਿਲੇ ਸਥਾਨ ‘ਤੇ ਰਹੇ। ਜੇਤੂਆਂ ਤੋਂ ਇਲਾਵਾ ਬਾਕੀ ਦੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਸਰਟੀਫਿਕੇਟ ਦਿੱਤੇ ਗਏ। ਭਾਸ਼ਨ ਪ੍ਰਤੀਯੋਗਤਾ ਵਿਚ ਜੇਤੂਆਂ ਤੋਂ ਇਲਾਵਾ ਬਾਕੀ ਦੇ ਭਾਗ ਲੈਣਵਾਲੇ ਸਾਰੇ ਬੱਚਿਆਂ ਨੂੰ ਵਿਸ਼ੇਸ਼ ਪੁਰਸਕਾਰ ਡਿਸਟਿਗਯੂਟਿਸ਼ਡ ਸਪੀਕਰ ਅਵਾਰਡ ਦਿੱਤਾ ਜਾਂਦਾਹੈ।

​ਸ. ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆ ਨੂੰ ਜਿੱਥੇ ਸਿੱਖ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਤੇਬੋਲਣ ਦਾ ਵੀ ਪਤਾ ਲਗਦਾ ਹੈ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਬੱਚਿਆਂ ਨੇ ਇਸ ਸਮਾਗਮ ਵਿਚ ਭਾਗ ਲੈਂਦੇ ਹੋਏ ਆਪਣੇ ਵਲੋਂ ਵਧੀਆ ਤੋਂ ਵਧੀਆ ਭਾਸ਼ਣ ਤਿਆਰ ਕੀਤੇ ਅਤੇ ਇਹਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਪ੍ਰਤੀਯੋਗਤਾ ਵਿਚ ਭਾਗ ਲੈ ਰਹੇ ਹਨ।

ਕਨਵੀਨਰ ਸ.ਕੁਲਦੀਪ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਦਰਸ਼ਨ ਸਿੰਘ ਨੇ ਇਸ ਸਮਾਗਮ ਨੂੰ ਸਫਲਤਾਪੂਰਵਕ ਆਯੋਜਤ ਕਰਨ ਲਈ ਸਾਰੇ ਵਲੰਟੀਅਰਾਂ, ਬੱਚਿਆਂ, ਸੰਗਤ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

%d bloggers like this: