ਤਿੰਨ ਮਹੀਨੇ ਬਾਅਦ ਵੀ ਕੈਪਟਨ ਮੰਤਰੀ ਮੰਡਲ ਅਧੂਰਾ

ss1

ਪੰਜਾਬ ਦੀ ਸੱਤਾ ”ਤੇ ਕਾਬਿਜ਼ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਤਿੰਨ ਮਹੀਨੇ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਤਕ ਉਹ ਆਪਣੇ ਮੰਤਰੀ ਮੰਡਲ ਨੂੰ ਪੂਰਾ ਨਹੀਂ ਬਣਾ ਸਕੇ ਹਨ। ਜਿਨ੍ਹਾਂ ਵਿਭਾਗਾਂ ”ਚ ਫਿਲਹਾਲ ਕੋਈ ਮੰਤਰੀ ਜਾਂ ਰਾਜ ਮੰਤਰੀ ਨਹੀਂ ਹੈ ਉਨ੍ਹਾਂ ਵਿਭਾਗਾਂ ”ਚ ਅੱਜਕਲ ਅਫਸਰਸ਼ਾਹੀ ਦੀ ਮੌਜ ਲੱਗੀ ਹੋਈ ਹੈ। ਉਂਝ ਤਾਂ ਜ਼ਿਆਦਾਤਰ ਵਿਭਾਗਾਂ ”ਚ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਪਰ ਸਭ ਤੋਂ ਵੱਧ ਅਸਰ ਪੰਜਾਬ ਦੇ ਚੌਲ ਉਦਯੋਗ ”ਤੇ ਪੈ ਰਿਹਾ ਹੈ ਜਿੱਥੇ ਰਾਈਸ ਮਿੱਲਰਜ਼ ਦੇ ਕਰੋੜਾਂ ਰੁਪਏ ਦੀ ਰਾਸ਼ੀ ਸੀ-ਕਲਾਸ ਬਾਰਦਾਨੇ ਦੇ ਰੂਪ ”ਚ ਏਜੰਸੀਆਂ ਵੱਲ ਰੁਕ ਗਈ ਹੈ ਅਤੇ ਅਫਸਰ ਵੀ ਕੁਝ ਸੁਣਨ ਨੂੰ ਤਿਆਰ ਨਹੀਂ ਹਨ। ਓਧਰ ਰਾਜਨੀਤਕ ਪੰਡਿਤਾਂ ਦਾ ਕਹਿਣਾ ਹੈ ਕਿ ਪੰਜਾਬ ”ਚ ਇਸ ਸਮੇਂ ਜਿਹੋ ਜਿਹਾ ਮਾਹੌਲ ਚਲ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨ ”ਚ ਅਜੇ ਕੁੱਝ ਹੋਰ ਸਮਾਂ ਲੱਗ ਸਕਦਾ ਹੈ। 

ਰਾਈਸ ਮਿੱਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਦੱਸਿਆ ਕਿ ਮਿੱਲਰਜ਼ ਨੇ ਕਰੋੜਾਂ ਰੁਪਇਆ ਸਰਕਾਰੀ ਏਜੰਸੀਆਂ ਤੋਂ ਲੈਣਾ ਹੈ ਪਰ ਉਹ ਬੈਂਕਾਂ ”ਚ ਲੱਖਾਂ ਰੁਪਏ ਦਾ ਵਿਆਜ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ 2016-17 ਦੀ ਝੋਨੇ ਦੀ ਮਿਲਿੰਗ ਦਾ ਜੋ ਸਰਕਾਰੀ ਭਰਤੀ ਦਾ ਬਾਰਦਾਨਾ ਮਿੱਲਰਜ਼ ਕੋਲ ਪਿਆ ਹੋਇਆ ਹੈ ਉਸ ਦਾ ਵੀ ਪੱਤਰ ਅਜੇ ਪੰਜਾਬ ਸਰਕਾਰ ਨੇ ਰਿਲੀਜ਼ ਨਹੀਂ ਕੀਤਾ ਹੈ ਜਿਸ ਕਾਰਨ 2016-17 ਦੇ ਬਿੱਲ ਵੀ ਫਾਈਨਲ ਨਹੀਂ ਹੋ ਰਹੇ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਜੂਨ ਦੇ ਪਹਿਲੇ ਹਫਤੇ ਹੀ ਬਾਰਦਾਨਾ ਅਗਲੀ ਫਸਲ ਨੂੰ ਲਗਾਉਣ ਦਾ ਪੱਤਰ ਰਿਲੀਜ਼ ਕਰ ਦਿੱਤਾ ਜਾਂਦਾ ਸੀ ਪਰ ਇਸ ਵਾਰ ਵਿਭਾਗ ਦਾ ਮੰਤਰੀ ਨਾ ਹੋਣ ਕਾਰਨ ਅਜਿਹਾ ਨਹੀਂ ਹੋ ਰਿਹਾ। ਉਨ੍ਹਾਂ ਮੁੱਖ ਮੰਤਰੀ ਤੋਂ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ 2017-18 ਲਈ ਇਕ ਭਰਤੀ ਦਾ ਬਾਰਦਾਨਾ ਲਗਾਉਣ ਲਈ ਏਜੰਸੀਆਂ ਨੂੰ ਹੁਕਮ ਜਾਰੀ ਕਰੇ। ਨਵੀਂ ਮਿਲਿੰਗ ਪਾਲਿਸੀ ਬਾਰੇ ਵੀ ਸਮਾਂ ਰਹਿੰਦਿਆਂ ਰਾਈਸ ਮਿੱਲਰਜ਼ ਨੂੰ ਸੂਚਿਤ ਕਰ ਦਿੱਤਾ ਜਾਵੇ ਤਾਂ ਕਿ ਉਹ ਤਿਆਰੀ ਕਰ ਸਕਣ।

Share Button

Leave a Reply

Your email address will not be published. Required fields are marked *