ਤਿੰਨ ਨੌਜਵਾਨਾਂ ਵਲੋਂ ਕਲੱਬ ਦੇ ਬਾਉਂਸਰ ਦੀ ਕੁੱਟਮਾਰ

ਤਿੰਨ ਨੌਜਵਾਨਾਂ ਵਲੋਂ ਕਲੱਬ ਦੇ ਬਾਉਂਸਰ ਦੀ ਕੁੱਟਮਾਰ

ਚੰਡੀਗੜ੍ਹ, 28 ਮਾਰਚ: ਦੇਰ ਰਾਤ ਚੰਡੀਗੜ੍ਹ ਦੇ ਸੈਕਟਰ 26 ਸਥਿਤ ਪਰਪਲ ਫਰੋਗ ਕਲੱਬ ਵਿਚ ਤਿੰਨ ਨੌਜਵਾਨਾਂ ਨੇ ਦਾਖਲ ਹੋ ਕੇ ਉਥੇ ਮੌਜੂਦ ਬਾਊਂਸਰ ਦੀ ਕੁੱਟਮਾਰ ਕੀਤੀ| ਇਸ ਮੌਕੇ ਕਿਰਪਾਨਾਂ ਵੀ ਚੱਲੀਆਂ| ਉਥੇ ਮੌਜੂਦ ਕਲੱਬ ਦੇ ਕਰਮਚਾਰੀਆਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿਤੀ| ਪੁਲੀਸ ਨੇ ਮੌਕੇ ਉਪਰ ਪਹੁੰਚ ਕੇ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ| ਪੀੜ੍ਹਤ ਬਾਊਂਸਰ ਨੇ ਦਸਿਆ ਕਿ ਕੱਲਬ ਵਿਚ ਐਂਟਰੀ ਨੂੰ ਲੈ ਕੇ ਪਹਿਲਾਂ ਤਾਂ ਇਹ ਨੌਜਵਾਨ ਬਹਿਸ ਕਰਨ ਲੱਗੇ ਅਤੇ ਫਿਰ ਇਹਨਾਂ ਦੇ ਹੋਰ ਸਾਥੀਆਂ ਦੇ ਆਉਣ ਤੋਂ ਬਾਅਦ ਹਥੋਪਾਈ ਕੀਤੀ| ਉਸਨੇ ਦਸਿਆ ਕਿ ਨੌਜਵਾਨਾਂ ਨੇ ਇਸ ਮੌਕੇ ਇੱਟਾਂ ਅਤੇ ਤਲਵਾਰਾਂ ਵੀ ਚਲਾਈਆਂ| ਪੁਲੀਸ ਅਨੁਸਾਰ ਇਹ ਤਿੰਨੇ ਨੌਜਵਾਨ ਮੋਲੀ ਜੱਗਰਾਂ ਦੇ ਰਹਿਣ ਵਾਲੇ ਹਨ| ਥਾਣਾ ਸੈਕਟਰ 26 ਦੀ ਪੁਲੀਸ ਨੇ ਉਥੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਅਤੇ ਤਿੰਨੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ|

Share Button

Leave a Reply

Your email address will not be published. Required fields are marked *

%d bloggers like this: