ਤਾਰਿਆਂ ਦੀ ਲੋਅ

ss1

ਤਾਰਿਆਂ ਦੀ ਲੋਅ

ਤਾਰਿਆਂ ਦੀ ਲੋਅ ਵੀ ਪੈਜੇ ਫਿੱਕੀ ਉਹਦੇ ਸਾਹਮਣੇ,
ਖਲਕਤ ਦੀ ਹਰ ਸ਼ੈਅ ਨਿੱਕੀ ਉਹਦੇ ਸਾਹਮਣੇ।

ਵੇਖ ਚਾਨਣਾਂ ਦਾ ਚਾਨਣ ਵੀ ਮੱਧਮ ਜਾ ਪੈ ਜਾਵੇ,
ਫਿਰ ਕੀ ਏ ਭਲਾਂ ਛਿਪਦੇ ਦੀ ਟਿੱਕੀ ਉਹਦੇ ਸਾਹਮਣੇ।

ਸੁਣੇ ਟਿੱਲਿਓਂ ਜਿਓਂ ਹੂਕ ਰੱਬੀ ਰੂਹ ਨੂੰ ਮਿਲਾਉਣ ਵਾਲੀ,
ਮੈਨੂੰ ਜਮਾਂ ਉਹੀ ਰੂਹ ਬਹਿ ਕੇ ਦਿਖੀ ਉਹਦੇ ਸਾਹਮਣੇ।

ਅਹਿਸਾਸ, ਦਿਲ ਰਾਸ ਕੈਦ ਲਫ਼ਜ਼ਾਂ ‘ਚ ਹੋਣ ਨਾ,
ਤਾਹੀਂ ਲੇਖਣੀ ਅਧੂਰੀ ਜਾਪੇ ਲਿਖੀ ਉਹਦੇ ਸਾਹਮਣੇ।

ਹਰਪ੍ਰੀਤ ਕੌਰ ਘੁੰਨਸ 

Share Button

Leave a Reply

Your email address will not be published. Required fields are marked *