Fri. Apr 19th, 2019

‘ਤਾਰਿਆਂ ਦੀ ਭਾਸ਼ਾ ਸਮਝਣ ਵਾਲਾ ਨੌਜਵਾਨ ਲੇਖਕ ਹਰਵਿੰਦਰ ਭਖੜਿਆਲ’

‘ਤਾਰਿਆਂ ਦੀ ਭਾਸ਼ਾ ਸਮਝਣ ਵਾਲਾ ਨੌਜਵਾਨ ਲੇਖਕ ਹਰਵਿੰਦਰ ਭਖੜਿਆਲ’

ਪ੍ਰ: ਹਰਵਿੰਦਰ ਜੀ ਆਪਣੀ ਪਹਿਲੀ ਪੁਸਤਕ ਤਾਰੇ ਵੀ ਬੋਲਦੇ ਨੇ ਬਾਰੇ ਦੱਸੋ ਤੇ ਕਿਵੇ ਸਾਹਿਤ ਚ ਆਉਣ ਦਾ ਵਿਚਾਰ ਬਣਿਆ?20160820_135430-1-1_resized

ਉੱਤਰ: ਮੈਂ ਕੋਈ  ਲੇਖਕ  ਜਾਂ ਸ਼ਾਇਰ ਨਹੀ ਸਮਝਦਾ ਆਪਣੇ ਆਪ ਨੂੰ, ਬਸ ਲਿਖਣ ਦੀ ਆਦਤ ਸੀ ਜੋ ਯਾਰਾਂ ਦੋਸਤਾਂ ਦੀ ਮਿਹਨਤ ਤੇ ਦੁਆਵਾ ਸਦਕਾਂ ਅੱਜ ਕਿਤਾਬੀ ਰੂਪ ਲੈ ਗਈ ਕਿਤਾਬ ਘੁਮਾਣ ਪਬਲੀਕੇਸ਼ਨ ਸੰਘਰੇੜੀ  ਵੱਡੇ ਵੀਰ ਗੀਤਕਾਰ ਪ੍ਰੀਤ ਸੰਘਰੇੜੀ ( ਲਵਲੀ vsਪੀ ਯੂ) ਜੀ ਦੀ ਨਿਗਰਾਨੀ ਹੇਠ ਤੇ ਵੀਰ ਪਰਗਟ ਸਿੰਘ ਸਤੌਜ ( ਤੀਵੀਆਂ  ਭਾਰਤੀ ਸਾਹਿਤ ਅਕਾਦਮੀ ਪਰਸਕਾਰ ਜੇਤੂ ਨਾਵਲ) ਜੀ ਦੇ ਪਿਆਰ ਸਦਕਾ ਤੁਹਾਡੀ ਕਚਹਿਰੀ ਚ ਹਾਜ਼ਿਰ ਹੋਈ ਹੈ ਜੀ।

ਪ੍: ਕਦੋ ਤੋ ਲਿਖਦੇ ਹੋ ਤੇ ਆਪਣੇ ਬਚਪਨ ਤੇ ਜਿੰਦਗੀ ਬਾਰੇ ਦੱਸੋ?

ਉੱਤਰ:  ਮੇਰਾ ਜਨਮ ਪਿੰਡ ਭਖੜਿਆਲ ਜਿਲ੍ਹਾ ਮਾਨਸਾ (ਪੰਜਾਬ) ਵਿਖੇ ਹੋਇਆ ਹੈ ਮੇਰੇ ਪਰਿਵਾਰ ਵਿੱਚ ਮੇਰੇ ਦਾਦੀ ਜੀ ,ਤਾਇਆ ਜੀ, ਮਾਸੀ ਜੀ ,ਮੇਰੇ ਪਿਤਾ ਜੀ ਮਾਤਾ ਜੀ ਤੇ ਭਰਾ ਗੁਰਵਿੰਦਰ ਸਿੰਘ ਜਗਸੀਰ ਸਿੰਘ ਤੇ ਜਗਰਾਜ ਸਿੰਘ ਜੋ ਭਾਰਤੀ ਫੌਜ  ਚ ਸੇਵਾ ਕਰਦੇ ਨੇ। ਗੱਲ ਮੇਰੀ ਜਿੰਦਗੀ ਦੀ ਮੈ ਬਹੁਤਾ ਪੜਿਆ ਨਹੀ ਜਿਵੇ ਮੇਰੀ ਕਵਿਤਾ:

ਅੱਖਰਾਂ ਦਾ ਹੀ ਸਿਆਣੂ ਹਾਂ ਬਹੁਤਾ ਨਹੀਉ ਪੜਿਆ ਮੈਂ।
ਨਾ ਬੈਠਾ ਕੰਨਟੀਨਾਂ ਤੇ ਕਾਲਜ ਵਿੱਚ ਵੜਿਆ ਮੈਂ।
ਨਾ ਕਿਸੇ ਪੜਨ ਵਾਲੀ ਦੇ ਰਾਹਾਂ ਵਿੱਚ ਖੜਿਆ ਮੈ।
ਮੈਂ ਜੂਨ ਹੰਡਾਈ ਜੱਟਾ ਦੀ ਮੇਰਾ ਪਿੰਡ ਹੀ ਮੇਰੀ ਸਿਟੀ ਐ।
ਟਾਹਲੀ ਵਾਲੇ ਖੇਤ ਦੀ ਮੇਰੇ ਲਈ ਯੂਨੀਵਰਸਿਟੀ ਐ।

ਮੈ ਦਸਵੀ ਪਾਸ ਹੀ ਹਾਂ ਜੀ ਉਹ ਵੀ ਬਹੁਤ ਕੁੱਟ ਖਾ ਕੇ ਕੀਤੀ ਐ ਪਰ ਮੈਨੂੰ ਕਿਤਾਬਾਂ ਪੜਨ ਦਾ ਬਚਪਨ ਤੋਂ ਹੀ ਸ਼ੌਕ ਹੈ ।

ਪ੍ਰ: ਕੀ ਵਜ੍ਹਾ ਸੀ ਪੜਾਈ ਛੱਡਣ ਦੀ ਤੇ ਲਿਖਣ  ਤੋ ਬਿਨ੍ਹਾ ਤੁਸੀ ਆਮ ਆਦਮੀ ਪਾਰਟੀ ਦੇ ਵੀ ਸੀਨੀਅਰ ਵਰਕਰ ਹੋ ਰਾਜਨੀਤੀ ਕਿਵੇ ਤੇ ਕਦੋ?

ਉੱਤਰ: ਪੜਾਈ ਛੱਡਣ ਦੀ ਗੱਲ ਕੁਝ ਖਾਸ ਨਹੀ ਰਹੀ ਗੱਲ ਰਾਜਨੀਤੀ ਦੀ  ਕੇਜਰੀਵਾਲ ਜੀ ਸਿਸਟਮ ਬਦਲਣ ਦੀ ਗੱਲ ਕਰਦੇ ਨੇ ਸੋਚਿਆ ਚੰਗੇ ਬੰਦੇ ਦਾ ਸਾਥ ਦੇਣਾ ਚਾਹੀਦਾ ਹੈ ਕਿਉਕਿ “ਆਪ “ਵਿੱਚ  ਬਾਕੀ ਪਾਰਟੀਆਂ ਨਾਲੋ ਸਾਫ ਤੇ ਚੰਗੇ ਅਕਸ ਵਾਲੇ ਲੋਕ ਸਨ। ਮੈ 18 ਅਪ੍ਰੈਲ 2013 ਨੂੰ ਪਾਰਟੀ ਚ ਸ਼ਾਮਿਲ ਹੋ ਗਿਆ ਸੀ ਤੇ ਫੇਰ 2014 ਦੀਆਂ ਲੋਕ ਸਭਾ ਦੀਆ ਚੋਣਾ ਵੇਲੇ ਡਾ: ਰਘਵੀਰ ਸਿੰਘ ਜੀ ਨਾਲ ਰਲ ਕੇ ਕੰਮ ਕੀਤਾ।

ਪ੍ਰ: ਤੁਸੀ ਜਿਆਦਾ ਸਿਸਟਮ ਦੇ ਖਿਲਾਫ ਲਿਖਦੇ ਹੋ ਵਧੀਆ ਗੱਲ ਹੈ  ਤੇ ਨਾਲ ਨਾਲ ਪਿਆਰ ਇਸ਼ਕ ਡੁੱਬੇ ਆਸ਼ਕ ਦੀ ਝਲਕ ਵੀ ਤੁਹਾਡੀਆਂ ਰਚਨਾਵਾਂ ਚੋ ਪੈਂਦੀਆਂ ਹਨ ਕੀ ਰਾਜ਼  ਹੈ ?

ਉੱਤਰ: ਸਿਸਟਮ ਦੇ ਖਿਲਾਫ ਲਿਖ ਕੇ ਸੱਚ ਨੂੰ ਸਾਹਮਣੇ ਲਿਆਉਣਾ ਹਰ ਲੇਖਕ ਦਾ ਫਰਜ਼ ਹੈ ਬਾਕੀ ਪਿਆਰ ਮਹੁੱਬਤ ਦੀਆਂ ਲਿਖਤਾ ਜਿਆਦਾਤਰ ਨੌਜਵਾਨਾਂ ਨੂੰ ਛੂਹ ਦੀਆਂ ਹਨ ਬਾਕੀ ਜਿੰਦਗੀ ਚ ਹਰ ਕੋਈ ਕਿਸੇ ਨਾ ਕਿਸੇ ਨੂੰ ਮਹੁੱਬਤ ਕਰਦਾ ਹੁੰਦਾ ਹੈ ਕੋਈ ਕਿਸੇ ਕੁੜੀ ਨੂੰ ਕੋਈ ਪੈਸੇ ਨੂੰ ਕੋਈ ਉਸ ਵਾਹਿਗੁਰੂ ਨੂੰ।

ਪ੍ਰ:  ਤੁਸੀ ਜਿਆਦਾਤਰ ਸ਼ਬਦਾਵਲੀ ਬਹੁਤ ਸਧਾਰਨ ਵਰਤੀ ਹੈ ਤੁਹਾਨੂੰ ਲੱਗਦਾ ਨਹੀ ਕਿ ਤੁਸੀ ਬਹੁਤ ਕਾਹਲੀ ਕਰ ਬੈਠੇ ਕਿਤਾਬ ਛਪਵਾਉਣ ?

ਉੱਤਰ : ਹਾਂ ਜੀ ਲੱਗਦਾ ਤਾਂ ਬਾਕੀ ਜਿਵੇ ਵਾਹਿਗੁਰੂ ਜੀ ਦੀ ਮਰਜੀ  ਰਹੀ ਗੱਲ ਸ਼ਬਦਾਵਲੀ ਦੀ ਭਗਤ ਸਿੰਘ ਜੀ ਨੇ ਕਿਹਾ ਸੀ ਕਿ ਜੇ ਲੋਕਾਂ ਤੱਕ ਗੱਲ ਪਹੁੰਚਾਉਣੀ ਹੈ ਤਾ ਉਹਨਾਂ ਦੀ ਭਾਸ਼ਾ ਚ ਗੱਲ ਬਾਕੀ ਮੈਂ ਪੇਂਡੂ ਸੱਭਿਆਚਾਰ ਨਾਲ ਜੁੜਿਆ ਹੋਇਆ ਹਾਂ ਤੇ ਉਸੇ ਤਰ੍ਹਾ ਦੀ ਹੀ ਮੇਰੀ ਸ਼ਬਦਾਵਲੀ ਹੈ  ।

ਪ੍ਰ: ਅੱਗੇ ਦਾ ਕੀ ਇਰਾਦਾ ਹੈ? ਕੀ ਲਿਖ ਰਹੇ ਹੋ ਅੱਜ ਕੱਲ੍ਹ, ਕਿਹੜੇ ਕਿਹੜੇ ਲੇਖਕ ਪੜਦੇ ਤੇਗਾਇਕ ਸੁਣਦੇ ਹੋ

ਉੱਤਰ : ਅੱਗੇ ਹਾਲੇ ਤਾਂ ਕੁਝ ਸੋਚਿਆ ਨਹੀ ਬਸ ਲਿਖ ਲੈਂਦੇ ਹਾਂ ਤੇ ਜਿਵੇ ਇਸ ਕਿਤਾਬ ਦਾ ਸਬੱਬ ਬਣਿਆ ਇਸੇ ਤਰ੍ਹਾ ਅੱਗੇ ਵੀ ਵਾਹਿਗੁਰੂ ਮੇਹਰ ਕਰਨਗੇ,  ਲੇਖਕ ਮੈਨੂੰ ਸਾਰੇ ਹੀ ਵਧੀਆ ਲੱਗਦੇ ਨੇ  ਮੇਰੇ ਤੋ ਬਹੁਤ ਸੀਨੀਅਰ ਨੇ ਸਭ ਗਾਇਕ ਗੁਰਦਾਸ ਮਾਨ ਸਤਿੰਦਰ ਸਰਤਾਜ ਤੇ ਸਭ ਨੂੰ ਸੁਣ ਲੈਂਦੇ ਹਾਂ ਜੀ।

ਪ੍ਰ: ਲਿਖਣ ਬਿਨ੍ਹਾ ਹੋਰ ਕੀ ਕੀ ਸ਼ੌਕ ਨੇ, ਆਖਿਰ ਕੋਈ ਵੀ ਦਿਲ ਦੀ ਗੱਲ ਹੋਵੇ ਜੋ ਦੱਸਣਾ ਚਹੁੰਦੇ ਹੋ

ਉੱਤਰ: ਸ਼ੌਕ ਤਾਂ ਕੁਝ ਖਾਸ ਨਹੀ ਜੀ ਬਸ ਮੇਰੇ ਕੰਮ ਹੀ ਮੇਰੇ ਸ਼ੌਕ ਨੇ ਖੇਤੀਬਾੜੀ ਲਿਖਣਾ ਪੜਨਾ, ਤੇ ਮੇਰੀ ਆਦਤ ਹੈ ਸਵੇਰੇ ਸ਼ਾਮ ਗੁਰੂਦੁਆਰਾ ਸਾਹਿਬ ਜਾ ਕੇ ਸ਼ਬਦ ਗੁਰੂ ਅੱਗੇ ਝੁਕ ਕੇ ਸਕੂਨ ਮਿਲਦਾ ਹੈ ਬਾਕੀ ਅੱਜ ਜੋ ਵੀ ਹੋ ਰਿਹੈ ਉਹ ਮੇਰੇ ਸਤਿਕਾਰਯੋਗ ਬਾਬਾ ਬੂਟਾ ਸਿੰਘ ਗੁਰੂਦੁਆਰਾ ਸਾਹਿਬ ਵਾਲਿਆ ਦੀ ਕ੍ਰਿਪਾ ਸਦਕਾ  ਤੇ ਐਡਵੋਕੇਟ ਗੁਰਵਿੰਦਰ ਸਿੰਘ ਖੱਤਰੀਵਾਲਾ  ਐਡਵੋਕੇਟ ਅਵਤਾਰ ਸਿੰਘ ਸਿੱਧੂ  ਜਗਵਿੰਦਰ ਸਿੰਘ ਧਰਮਪੁਰਾ ,ਬਲਜਿੰਦਰ ਮਿੰਟੂ  ਪਾਲਾ ਜਟਾਣਾ, ਅਰਵਿੰਦਰ ਜਟਾਣਾ, ਲਾਡੀ ਜਟਾਣਾ, ਮੱਖਣ ਸਿੰਘ, ਹਰਦੀਪ ਸਿੰਘ ਭਖੜਿਆਲ ਤੇ ਹੋਰ ਬਹੁਤ ਦੋਸਤ ਨੇ ਜਿੰਨਾ ਦੇ ਨਾਮ ਰਹਿ ਗਏ  ਦੋਸਤਾਂ ਦੇ ਸਾਥ ਤੇ ਹੌਂਸਲੇ ਕਰਕੇ ਇਹ ਕਿਤਾਬ ਛਿਪੀ ਰੱਬ ਦੀ ਮੇਹਰ ਹੈ ਜੀ ਜੋ ਰੱਬ ਵਰਗੇ ਦੋਸਤ ਮਿਲੇ ਨੇ।

ਧੰਨਵਾਦ ਹਰਵਿੰਦਰ ਭਖੜਿਆਲ ਜੀ ਪ੍ਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੇ

ਲੇਖਕttt-1  

ਦਿਲਰਾਜ ਸਿੰਘ (ਇੰਗਲੈਡ)

Dilraaj05@gmail.com

Mob +44 5743896639

 

 

 

 

Share Button

Leave a Reply

Your email address will not be published. Required fields are marked *

%d bloggers like this: