Sun. Oct 20th, 2019

ਤਾਕਤਵਰ ਬਣਨਾ ਤਾਂ ਰੋਜ਼ਾਨਾ ਗਰਮ ਪਾਣੀ ਨਾਲ ਖਾਓ ਇਹ ਚੀਜ਼ਾਂ

ਤਾਕਤਵਰ ਬਣਨਾ ਤਾਂ ਰੋਜ਼ਾਨਾ ਗਰਮ ਪਾਣੀ ਨਾਲ ਖਾਓ ਇਹ ਚੀਜ਼ਾਂ

ਤਾਕਤਵਰ ਬਣਨ ਲਈ ਅਕਸਰ ਲੋਕ ਜਿਮ ਜਾਣ ਦੇ ਨਾਲ-ਨਾਲ ਬਹੁਤ ਸਾਰੇ ਸਪਲੀਮੈਂਟਸ ਵੀ ਖਾਂਦੇ ਹਨ। ਰੋਜ਼ਾਨਾਂ ਸਵੇਰੇ ਗਰਮ ਪਾਣੀ ਨਾਲ ਅੱਗੇ ਦੱਸੀਆਂ ਚੀਜ਼ਾਂ ਖਾਣ ਨਾਲ ਨਾ ਸਿਰਫ ਤੁਹਾਡੀ ਸਿਹਤ ਸੁਧਰੇਗੀ ਬਲਕਿ ਤੁਸੀਂ ਤਾਕਤਵਰ ਵੀ ਬਣ ਜਾਓਗੇ।
ਗੁੜ ਤੇ ਇਲਾਇਚੀ ਨੂੰ ਗਰਮ ਪਾਣੀ ਨਾਲ ਮਿਲਾ ਕੇ ਲੈਣ ਨਾਲ ਤੁਸੀਂ ਤੰਦਰੁਸਤ ਹੋ ਸਕਦੇ ਹੋ।

ਇਹ ਦੋਵੇਂ ਪਾਚਣ ਪ੍ਰਣਾਲੀ ਠੀਕ ਕਰਨ ਵਿੱਚ ਮਦਦ ਕਰਦੇ ਹਨ ਤੇ ਮੈਟਾਬੋਲੀਜ਼ਮ ਰੇਟ ਵਧਾਉਣ ਵਿੱਚ ਵੀ ਮਦਦ ਕਰਦੇ ਹਨ। ਇਨ੍ਹਾਂ ਦੋਵਾਂ ਚੀਜ਼ਾਂ ਦੇ ਪਾਊਡਰ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਤੁਸੀਂ ਕੁਝ ਹੀ ਸਮੇਂ ਵਿੱਚ ਆਪਣੇ-ਆਪ ਨੂੰ ਮਜ਼ਬੂਤ ਮਹਿਸੂਸ ਕਰੋਗੇ। ਇਸ ਨੂੰ ਗੁੜ ਦੀ ਚਾਹ ਵੀ ਕਿਹਾ ਜਾ ਸਕਦਾ ਹੈ।

ਇਸ ਮਿਸ਼ਰਣ ਨਾਲ ਤੁਲਸੀ ਦੇ ਪੱਤੇ ਤੇ ਅਦਰਕ ਵੀ ਮਿਲਾ ਲਿਆ ਜਾਏ ਤਾਂ ਇਸ ਦਾ ਸਵਾਦ ਵਧ ਜਾਂਦਾ ਹੈ ਤੇ ਇਸ ਦੇ ਨਾਲ ਹੀ ਇਹ ਹੋਰ ਪੌਸ਼ਟਿਕ ਬਣ ਜਾਂਦਾ ਹੈ। ਗੁੜ ਕਾਰਬੋਹਾਈਡਰੇਟਸ ਤੇ ਆਇਰਨ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਆਮ ਚੀਨੀ ਦੇ ਮੁਕਾਬਲੇ ਕੈਲਰੀ ਵੀ ਘੱਟ ਹੁੰਦੀ ਹੈ।

ਗੁੜ ਕਾਰਬੋਹਾਈਡਰੇਟਸ ਤੇ ਆਇਰਨ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਆਮ ਚੀਨੀ ਦੇ ਮੁਕਾਬਲੇ ਕੈਲਰੀ ਵੀ ਘੱਟ ਹੁੰਦੀ ਹੈ। ਰੋਜ਼ਾਨਾ ਖਾਣੇ ਵਿੱਚ ਇਨ੍ਹਾਂ ਦਾ ਇਸਤੇਮਾਲ ਕਰਨ ਨਾਲ ਤਣਾਓ ਤੋਂ ਵੀ ਬਚਿਆ ਜਾ ਸਕਦਾ ਹੈ।

Leave a Reply

Your email address will not be published. Required fields are marked *

%d bloggers like this: