Wed. Aug 21st, 2019

ਤਾਇਆ

ਤਾਇਆ

ਜਨਮੇਜਾ ਸਿੰਘ ਜੌਹਲ

ਤਾਏ ਨੂੰ ਸਮਝ ਨਹੀਂ ਸੀ ਲੱਗਦੀ ਕੇ ਇਹ ਰੋਜ਼ ਬੇਲਣੇ ਦੀ ਬਰਸਾਤ ਕਿਉਂ ਹੋ ਜਾਂਦੀ ਹੈ, ਤਾਇਆ ਆਪਣੇ ਵਲੋਂ ਪੂਰਾ ਖਿਆਲ ਰੱਖਦਾ ਸੀ, ਬਈ ਕੋਈ ਗਲਤੀ ਨਹੀਂ ਕਰਨੀ। ਪਰ ਰੋਜ਼ ਹੀ ਰੰਗੀਨ ਹੋਈਆਂ ਅੱਖਾਂ ਨੇ ਹੱਥਾਂ ਪੈਰਾਂ ਜਾਂ ਜੁਬਾਨ ਤੋਂ ਕੋਈ ਗਲਤੀ ਕਰਵਾ ਹੀ ਦੇਣੀ। ਜੇ ਹੋਰ ਕੁਝ ਨੀ ਤਾਂ ਤਾਈ ਦੇ ਫੁੱਲਾਂ ਵਾਲੇ ਕੱਪਾਂ ਚੋਂ ਇੱਕ ਅੱਧਾ ਹੱਥ ਚੋਂ ਛੁੱਟ ਕੇ ਟੁੱਟ ਜਾਣਾ। ਗੱਲ ਕੀ ਤਾਏ ਦੇ ਸਬਰ ਦਾ ਪਿਆਲਾ ਵੀ ਭਰ ਗਿਆ।

ਤਾਏ ਨੇ ਪੱਕਾ ਸੋਚ ਲਿਆ ਬੀ ਹੁਣ ਮਰੀਕਾ ਚੱਲੇ ਜਾਣਾ। ਉਹਨੇ ਮਰੀਕਾ ਵਾਲੇ ਗੋਰਿਆਂ ਨੂੰ ਚਿੱਠੀ ਲਿੱਖਤੀ ਬੀ ਮੈਨੂੰ ਬਚਾ ਲੋ, ਜੋ ਕਹੋਗੇ, ਕਰਨ ਨੂੰ ਤਿਆਰ ਹਾਂ। ਹੁਣ ਭਾਈ ਗੋਰੇ ਹੁੰਦੇ ਨਰਮ ਦਿਲ, ਉਹ ਕੈਂਹਦੇ, ਤੈਨੂੰ ਸੱਦ ਲੈਂਦੇ ਆਂ, ਪਰ ਤੂੰ ਡਰੈਵਰੀ ਸਿੱਖ ਲਾ। ਤਾਏ ਨੇ ਚਾਚੇ ਨਾਲ ਸਲਾਹ ਕਰਕੇ ਲੁਦੇਹਾਣੇ ਟੈਂਪੂ ਕਿਰਾਏ ਤੇ ਲੈ ਲਿਆ। ਦੇ ਕੇ ਮੁੱਛਾਂ ਨੂੰ ਤਾਂਅ, ਟੈਂਪੂ ਦੀ ਬਣਾ ਦਿਆ ਕਰੇ ਭੰਬੀਰੀ। ਗੰਢ ਸੰਢ ਕਰਕੇ ਹਰ ਰੋਜ਼ ਚਲਾਨ ਤੋਂ ਵੀ ਬੱਚ ਜਾਇਆ ਕਰੇ। ਉਧਰ ਭਾਈ ਤਾਈ ਉਦਾਸ ਹੋ ਗਈ। ਅਣਵਰਤਿਆ ਵੇਲਣਾ ਦੇਖ ਦੇਖ ਰੋਣ ਹਾਅ ਕੀ ਜਿਹੀ ਹੋ ਜਾਇਆ ਕਰੇ। ਇਕ ਦਿਨ ਭਤੀਜ ਨੂੰ ਕਹਿੰਦੀ, ਜਾਹ ਪੁੱਤਰਾ ਮਨਾ ਲਿਆ ਤਾਏ ਆਪਣੇ ਨੂੰ, ਕਿਤੇ ਸੱਚੀਂ ਨਾ ਮਰੀਕਣ ਬਣਜੇ, ਮੈਂਥੋਂ ਨੀ ਝੱਗੀਆਂ ਜਿਹੀਆਂ ਪਾ ਹੋਣੀਆਂ। ਭਤੀਜ ਵੀ ਤੜਕੇ ਨੂੰ ਲੁਦੇਹਾਣੇ ਦੇ ਵੱਡੇ ਚੋਂਕ ਚ ਜਾ ਖੜ੍ਹਿਆ। ਕਹਿੰਦੇ ਖੂਨ ਨੂੰ ਖੂਨ ਪਿਆਰਾ ਹੁੰਦਾ।

ਆਖਰ ਸ਼ਾਹ ਵੇਲੇ ਨੂੰ ਮੇਲ ਹੋ ਹੀ ਗਿਅ। ਗੱਲਬਾਤਾ ਹੋਈਆ। ਪਰ ਆਖਰ ਤਾਇਆ ਕਹਿੰਦਾ, -ਮੈਂ ਤਾਂ ਹੁਣ ਮਰੀਕਾ ਹੀ ਜਾਊਂ, ਮੇਰਾ ਫੈਸਲਾ ਪੱਕਾ, ਦੇਖਲਾ ਮੈਂ ਟੈਂਪੂ ਤੇ ਮਰੀਕਾ ਦਾ ਝੰਡਾ ਵੀ ਲਾ ਤਾ। -ਪਰ ਤਾਇਆ ਉਹ ਤਾਂ ਪੁੱਠਾ ਲੱਗਾ? -ਪਹਿਲਾਂ ਦੱਸ, ਮਰੀਕਾ ਧਰਤੀ ਦੇ ਦੂਜੇ ਪਾਸੇ ਆ ਕੇ ਨਹੀ ? -ਉਹ ਤਾਂ ਹੈ ਗਾ – ਹੁਣ ਦੱਸ, ਉੱਥੇ ਦੇ ਹਸਾਬ ਨਾਲ ਤਾਂ ਸਿੱਧਾ ਹੀ ਹੋਇਆ? – ਪਰ ਫੇਰ ਤਾਂ ਟੈਂਪੂ ਉਲਟ ਜੂ? – ਲੈ ਉਹ ਤਾਂ ਇੱਥੇ ਰੋਜ਼ ਦਾ ਕੰਮ ਆ। ਤੇ ਹੁਣ ਗੱਲ ਭਤੀਜ ਦੇ ਵਸੋਂ ਬਾਹਰ ਹੋ ਗਈ।

ਜਨਮੇਜਾ ਸਿੰਘ ਜੌਹਲ

Leave a Reply

Your email address will not be published. Required fields are marked *

%d bloggers like this: