Thu. Oct 17th, 2019

ਤਾਇਆ-13: ਜਨਮੇਜਾ ਸਿੰਘ ਜੌਹਲ ਦੀ ਕਲਮ ਤੋਂ

ਤਾਇਆ-13: ਜਨਮੇਜਾ ਸਿੰਘ ਜੌਹਲ ਦੀ ਕਲਮ ਤੋਂ

ਤਾਏ ਨੂੰ ਕਿਸੇ ਨੈ ਚੁੱਕ ਦੇ ਤੀ, ਬੀ ਜੇ ਤੂੰ ਪੰਚੈਤ ਮਿਬਰ ਬਣ ਜੇ ਤਾਂ ਸਾਰਾ ਪਿੰਡ ਹੀ ਤੇਰੀ ਬੇਜ਼ਤੀ ਕਰਨੋ ਹੱਟ ਜੂ। ਤਾਏ ਨੇ ਗਾਹਾਂ ਆਪੇ ਸੋਚ ਲਿਆ ਬੀ, ਫੇਰ ਤਾਂ ਤਾਈ ਵੀ ਬੇਲਣਾ, ਰੋਟੀਆਂ ਜੋਗਾ ਹੀ ਰੱਖੂ। ਤਾਏ ਨੇ ਦੋ ਕੁ ਦਿਨ ਐਧਰ ਉਧਰ ਦਾ ਸਾਬ ਜਿਹਾ ਲਾ ਕੇ , ਮਿਬਰੀ ਦੇ ਕਾਗਜ਼ ਭਰ ਤੇ। ਤਾਏ ਨੂੰ ਚੋਣ ਨਿਸ਼ਾਨ ਵੀ ਮਿਲ ਗਿਆ. ਬੇਲਣਾ। ਇਹ ਤਾਂ ਉਹਨੇ ਤਾਈ ਨੂੰ ਖੁਸ਼ ਕਰਨ ਲਈ ਹੀ ਮੰਗ ਕੇ ਲਿਆ ਸੀ। ਹੁਣ ਚੋਣਾਂ ਬਿਨ੍ਹਾਂ ਸਕੀਮ ਤੋਂ ਜਿੱਤੀਆਂ ਨਹੀਂ ਜਾ ਸਕਦੀਆਂ, ਇਸ ਲਈ ਤਾਏ ਨੂੰ ਕਿਸੇ ਸਕੀਮੀ ਬੰਦੇ ਦੀ ਲੋੜ ਸੀ। ਸੋਚ ਸੋਚ ਕੇ ਤਾਏ ਨੂੰ ਖਿਆਲ ਅਇਆ ਬਈ ਇਕ ਲਿਖਾਰੀ ਉਹਦਾ ਮਿੱਤਰ ਆ, ਜਿਹੜੇ ਲੁਧਿਹਾਣੇ ਆਲੀ ਸਭਾ ਦੀ ਚੋਣ ਹਰ ਵਾਰ ਜਿੱਤਦਾ, ਉਹਨੂੰ ਪੁੱਛਦੇ ਆ।
” ਲੈ ਇਹ ਕਿਹੜਾ ਔਖਾ ਕੰਮ ਆ, ਬਸ ਹਰੇਕ ਨੂੰ ਕਹਿਦੇ ਬਈ ਕੱਲੇ ਤੈਨੂੰ ਹੀ ਵੋਟ ਪਾਵੇ, ਬਾਕੀ ਕਿਸੇ ਹੋਰ ਪੰਚ ਨੂੰ ਪਾਉਣ ਹੀ ਨਾ, ਬਾਕੀ ਆਪੇ ਪਿੱਛੇ ਰਹਿ ਜਾਣੇ। ”
“ਪਰ ਮੰਨਣਗੇ ਕਿੱਦਾਂ ?”
” ਦੇਖ, ਮੈਂ ਤਾਂ ਦੇ ਦਿੰਦਾ ਲਾਲਚ ਬੀ, ਐਤਕਾਂ ਇਨਾਮ ਤੈਨੂੰ ਦੁਆਊਂ, ਤੂੰ ਸ਼ਾਮਲਾਟ ਤੇ ਕਬਜ਼ੇ
ਦਾ ਲਾਲਚ ਦੇ ਦੇ।”
ਤਾਇਆ ਪੜ੍ਹੇ ਲਿਖੇ ਲਿਖਾਰੀ ਦੀਆਂ ਗੱਲਾਂ ਵਿਚ ਆ ਗਿਆ ਤੇ ਇਵੇਂ ਕਹਿਣ ਕਰਨ ਲੱਗ ਪਿਆ।
ਜਦ ਗਿਣਤੀ ਹੋਈ ਤਾਂ ਤਾਈ ਸਣੇ ਵੋਟਾਂ ਨਿਕਲੀਆਂ ਪੰਜ। ਤਾਏ ਨੂੰ ਸਮਝ ਨਾ ਲਗੇ ਬੀ ਚਾਰ ਹੋਰ ਕੌਣ ਸੀ? ਕਿਉਂਕਿ ਆਵਦੀ ਵੋਟ ਪਾਉਣੀ ਤਾਂ ਉਹ ਭੁੱਲ ਹੀ ਗਿਆ ਸੀ। ਤਾਏ ਨੇ ਇਕ ਦਿਨ ਉਸ ਲਿਖਾਰੀ ਨੂੰ ਉਲਾਂਭਾ ਦਿੱਤਾ ਬਈ, ਤੇਰੀ ਸਕੀਮ ਨਹੀਂ ਚੱਲੀ।
“ਹੁਣ ਦੱਸ ਮੈਂ ਕੀ ਕਰਾਂ, ਜੇ ਤੁਹਾਡੇ ਪਿੰਡ ਦੇ ਲੋਕ ਲਿਖਾਰੀਆਂ ਜਿੰਨੇ ਲਾਲਚੀ ਨਹੀਂ ਹਨ ।”
ਤਾਇਆ ਕੰਨ ਲਪੇਟ ਕੇ ਪਿੰਡ ਨੂੰ ਮੁੜ ਆਇਆ।

ਜਨਮੇਜਾ ਸਿੰਘ ਜੌਹਲ

Leave a Reply

Your email address will not be published. Required fields are marked *

%d bloggers like this: