ਤਹਿਸੀਲ ਕੰਪਲੈਕਸ ‘ਚ ਪਾਰਕਿੰਗ ਦੀ ਸਹੂਲਤ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ss1

ਤਹਿਸੀਲ ਕੰਪਲੈਕਸ ‘ਚ ਪਾਰਕਿੰਗ ਦੀ ਸਹੂਲਤ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਪਾਰਕਿੰਗ ਠੇਕੇਦਾਰ ਨੇ ਮੋਟਰ ਸਾਇਕਲ ਚੋਰੀ ਹੋਣ ਕਾਰਨ ਠੇਕਾ ਛੱਡਿਆ ਅੱਧਵਾਟੇ

18-13

ਤਲਵੰਡੀ ਸਾਬੋ, 18 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਲਹਿਸੀਲ ਕੰਪਲੈਕਸ ਵਿਚਣ ਪਾਰਕਿੰਗ ਦੀ ਸਹੂਲਤ ਨਾ ਹੋਣ ਕਾਰਨ ਆਮ ਜਨਤਾ ਵੱਲੋਂ ਆਪਣੇ ਵਹੀਕਲ ਸੜਕ ਅਤੇ ਆਮ ਰਸਤਿਆਂ ‘ਚ ਖੜ੍ਹੇ ਕੀਤੇ ਜਾਣ ਕਾਰਨ ਜਿੱਥੇ ਆਮ ਲੋਕਾਂ ਨੂੰ ਪੈਦਲ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ਉੱਥੇ ਕਈ ਵਾਰੀ ਵਹੀਕਲ ਲੰਘਾਉਣ ਲਈ ਜਗ੍ਹਾ ਨਾ ਮਿਲਣ ਕਾਰਨ ਕੰਪੈਕਸ ਵਿਚ ਆਏ ਵਿਅਕਤੀ ਆਪਸ ਵਿਚ ਤੂੰ-ਤੂੰ, ਮੈਂ-ਮੈਂ ‘ਤੇ ਵੀ ਉੱਤਰ ਆਉਂਦੇ ਹਨ। ਇਸ ਗੰਭੀਰ ਸਮੱਸਿਆ ਬਾਰੇ ਜਾਣਕਾਰੀ ਦਿੰਦਿਆਂ ਸ. ਸਤਿੰਦਰ ਸਿੰਘ ਸਿੱਧੂ ਐਡਵੋਕੇਟ ਪ੍ਰਧਾਨ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਨੇ ਦੋਸ਼ ਲਾਇਆ ਹੈ ਕਿ ਉਹ ਆਪਣੇ ਤੌਰ ‘ਤੇ ਕਈ ਵਾਰ ਇਸ ਸਮੱਸਿਆ ਦੇ ਹੱਲ ਲਈ ਸਥਾਨਕ ਐੱਸ ਡੀ ਐਮ ਸਾਹਿਬ ਨੂੰ ਮਿਲ ਚੁੱਕੇ ਹਨ ਅਤੇ ਪਾਰਕਿੰਗ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਥਾਨਕ ਡੀ ਐੱਸ ਪੀ ਸਾਹਿਬ ਨੂੰ ਬੇਨਤੀ ਕਰ ਚੁੱਕੇ ਹਨ ਪ੍ਰੰਤੂ ਨਤੀਜਾ ਉਹੀ ‘ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ’ ਵਾਲਾ ਹੀ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਵੇਂ ਸਥਾਨਕ ਤਹਿਸੀਲ ਕੰਪਲੈਕਸ ਵਿਚ ਪਾਰਕਿੰਗ ਲਈ ਕੋਈ ਵੀ ਜਗ੍ਹਾ ਰਾਖਵੀਂ ਨਹੀ ਹੈ ਪ੍ਰੰਤੂ ਫਿਰ ਵੀ ਬੀਤੇ ਸਾਲਾਂ ਦੌਰਾਨ ਲੱਖਾਂ ਰੁਪਏ ਵਿਚ ਹੋਣ ਵਾਲਾ ਇਸ ਪਾਰਕਿੰਗ ਦਾ ਠੇਕਾ ਇਸ ਵਾਰੀ ਪੂਰੇ ਇੱਕ ਸਾਲ ਵਾਸਤੇ ਸਿਰਫ ਬਾਰਾਂ ਹਜ਼ਾਰ ਰੁਪਏ ਵਿਚਹੀ ਹੋਇਆ ਸੀ ਪ੍ਰੰਤੂ ਪਾਰਕਿੰਗ ਲਈ ਕੋਈ ਨਿਸ਼ਚਿਤ ਜਗ੍ਹਾ ਨਾ ਹੋਣ ਕਾਰਨ ਠੇਕੇਦਾਰ ਦੇ ਹੁੰਦਿਆਂ ਹੋਇਆਂ ਵੀ ਪਾਰਕਿੰਗ ‘ਚੋਂ ਇੱਕ ਮੋਟਰ ਸਾਈਕਲ ਚੋਰੀ ਹੋ ਜਾਣ ‘ਤੇ ਹਰਜ਼ਾਨਾ ਭੁਗਤਣ ਕਾਰਨ ਪਾਰਕਿੰਗ ਠੇਕੇਦਾਰ ਨੇ ਠੇਕਾ ਛੱਡ ਦਿੱਤਾ।
ਇਸ ਸੰਬੰਧੀ ਜਦੋਂ ਡੀ ਐੱਸ ਪੀ ਤਲਵੰਡੀ ਸਾਬੋ ਸ. ਪ੍ਰਲਾਦ ਸਿੰਘ ਅਠਵਾਲ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਆਪਣਾ ਮੁਬਾਈਲ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ ਅਤੇ ਦੂਜੇ ਪਾਸੇ ਐਸ ਡੀ ਐਮ ਤਲਵੰਡੀ ਸਾਬੋ ਦਾ ਫੋਨ ਕਵਰੇਜ਼ ਖੇਤਰ ਤੋਂ ਬਾਹਰ ਦੱਸ ਰਿਹਾ ਸੀ।

Share Button

Leave a Reply

Your email address will not be published. Required fields are marked *