Tue. Apr 23rd, 2019

ਤਹਿਸੀਲਦਾਰ ਸਰੋਜ ਅੱਗਰਵਾਲ ਵੱਲੋਂ ਕੀਤੇ ਭ੍ਰਿਸ਼ਟਾਚਾਰ ਦੇ ਕੇਸ ਦੀ ਨਿਰਪੱਖ ਜਾਂਚ ਕਰਨ ਦੀ ਮੰਗ

ਤਹਿਸੀਲਦਾਰ ਸਰੋਜ ਅੱਗਰਵਾਲ ਵੱਲੋਂ ਕੀਤੇ ਭ੍ਰਿਸ਼ਟਾਚਾਰ ਦੇ ਕੇਸ ਦੀ ਨਿਰਪੱਖ ਜਾਂਚ ਕਰਨ ਦੀ ਮੰਗ

5-31 (2)
ਬਰਨਾਲਾ, 4 ਜੂਨ (ਨਰੇਸ਼ ਗਰਗ) ਅੱਤਵਾਦ ਤੋਂ ਪੀੜਤ ਜਾਂ ਅਜਿਹੇ ਹੋਰ ਭਾਵੁਕ ਮਾਮਲਿਆਂ ਤੋਂ ਪੀੜਤਾਂ ਦੀ ਆੜ ‘ਚ ਸਰਕਾਰ ਤੋਂ ਉਚ ਅਹੁਦੇ ਪ੍ਰਾਪਤ ਕਰਕੇ, ਕੁਰਸੀ ਦੇ ਨਜ਼ਾਰੇ ਲੈਣ ਵਾਲੇ ਭ੍ਰਿਸ਼ਟ ਲੋਕਾਂ ਦੇ ਕੱਚੇ ਚਿੱਠੇ ਇੱਕ-ਇੱਕ ਕਰਕੇ ਸਾਹਮਣੇ ਆਉਣ ਨਾਲ ਇਸਦੇ ਦੂਰ ਰਸੀ ਪ੍ਰਭਾਵ ਨੇ ਆਮ ਆਦਮੀ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਸੱਤਾ ਦੇ ਗਲਿਆਰਿਆਂ ‘ਚ ਬੈਠੇ ਆਲਾ ਕਮਾਨ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਕਿਵੇਂ ਕਾਨੂੰਨ ਨੂੰ ਮੋਮ ਦੇ ਨੱਕ ਵਾਂਗ ਤੋੜਿਆ-ਮਰੋੜਿਆ ਜਾ ਰਿਹਾ ਹੈ। ਹਾਲ ਹੀ ਵਿੱਚ ਸਾਹਮਣੇ ਦੇ ਤਿੰਨ ਮਾਮਲਿਆਂ ‘ਚ ਸੱਚ ਸਾਹਮਣੇ ਨਿਖਰਕੇ ਆ ਚੁੱਕਿਆ ਹੈ, ਕਿ ਬਰਨਾਲਾ ਜ਼ਿਲੇ ਅੰਦਰ ਲੰਮੇ ਸਮੇਂ ਤੋਂ ਤਹਿਸੀਲਦਾਰ ਵਜੋਂ ਨਿਯੁਕਤ ਸਰੋਜ ਅੱਗਰਵਾਲ ਨਾਂ ਦੀ ਇੱਕ ਔਰਤ ਅਫਸਰ ਨੇ ਕਿਵੇਂ ਆਮ ਲੋਕਾਂ ਤੋਂ ਕਥਿਤ ਤੌਰ ਤੇ ਰਿਸਵਤਾਂ ਦੇ ਰੂਪ ਵਿੱਚ ਮਾਇਆ ਇਕੱਠੀ ਕਰਕੇ ਅੰਬਾਰ ਲਗਾ ਲਏ ਹਨ। ਇਸ ਅੜੀਅਲ ਤੇ ਹੈਂਕੜਬਾਜ਼ ਤਹਿਸੀਲਦਾਰਨੀ ਨੇ ਤਾਂ ਜਿਵੇਂ ਰੱਬ ਦਾ ਖੋਫ਼ ਵੀ ਚੁੱਕ ਦਿੱਤਾ ਹੋਵੇ।
ਠੀਕ ਇਸੇ ਤਰਾਂ ਦਾ ਮਾਮਲਾ ਉਸ ਵਕਤ ਸਾਹਮਣੇ ਆਇਆ ਜਦੋਂ ਸਕਲ ਸੂਰਤ ਤੋਂ ਬਿਲਕੁਲ ਸਾਊ ਜਾਪਦੀ ਸਰੋਜ ਅੱਗਰਵਾਲ ਨਾਮੀ ਇਸ ਤਹਿਸੀਲਦਾਰਨੀ ਨੇ ਇੱਕ ਪ੍ਰਵਾਸੀ ਭਾਰਤੀ ਸ੍ਰ ਸੁਖਚੈਨ ਸਿੰਘ ਪੁੱਤਰ ਗੁਰਬਖਸ ਸਿੰਘ ਵਾਸੀ ਸੰਘੇੜਾ (ਬਰਨਾਲਾ) ਯੂ ਐਸ ਏ ਤੋਂ ਇੱਕ ਰਜਿਸਟਰੀ ਬਦਲੇ ਬੜੀ ਆਕੜ ਤੇ ਬੇਬਾਕੀ ਨਾਲ ਕਥਿਤ ਤੌਰ ਤੇ 5000 ਰੁਪਏ ਲੈ ਲਏ। ਆਪਣੇ ਰੁਤਬੇ ਦੀ ਮਾਣ ਮਰਿਆਦਾ ਨੂੰ ਛਿੱਕੇ ਟੰਗਕੇ ਸਰੋਜ ਨੇ ਸੁਖਚੈਨ ਸਿੰਘ ਤੋਂ ਸਰੇਆਮ 5000 ਰੁਪਏ ਰਿਸਵਤ ਲੈਕੇ ਉਸਦੀ ਰਜਿਸਟਰੀ ਦੀ ਗੱਲ ਨਿਬੇੜ ਲਈ, ਪਰ ਇਸ ਭ੍ਰਿਸ਼ਟ ਅਫਸਰ ਦੀਆਂ ਰਿਸਵਤਖੋਰੀ ਬਾਰੇ ਚਰਚਾਂਵਾਂ ਚਾਰੋਂ ਪਾਸੇ ਜ਼ੋਰ ਸ਼ੋਰ ਨਾਲ ਚਲਦੀਆਂ ਹੋਣ ਕਾਰਨ ਇਹ ਹਰ ਬੰਦੇ ਨੂੰ ਐਰਾ-ਗੈਰਾ ਸਮਝਦੀ ਰਹੀ। ਪਰ ਫੋਨ ਤੇ ਅਮਰੀਕਾ ਤੋਂ ਸਾਡੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਪ੍ਰਵਾਸੀ ਭਾਰਤੀ ਤੇ ਉਘੇ ਸਮਾਜ ਸੇਵੀ ਸ੍ਰ ਸੁਖਚੈਨ ਸਿੰਘ ਪੁੱਤਰ ਗੁਰਬਖਸ ਸਿੰਘ ਸੰਘੇੜਾ ਨੇ ਦੱਸਿਆ ਕਿ ਜਦ ਉਕਤ ਰਿਸਵਤ ਵਾਲੀ ਰਕਮ ਦਾ ਹਲਫੀਆ ਬਿਆਨ ਬਣਾਕੇ ਸਬੰਧਿਤ ਮਾਲ ਮੰਤਰੀ ਪੰਜਾਬ ਸਰਕਾਰ ਨੂੰ ਭੇਜਿਆ ਤਾਂ ਉਨਾਂ ਇਹ ਕਾਰਵਾਈ ਲਈ ਐਫ ਸੀ ਆਰ ਪੰਜਾਬ ਚੰਡੀਗੜ ਨੂੰ ਤੁਰੰਤ ਰਿਪੋਰਟ ਕਰਨ ਲਈ ਕਿਹਾ ਤਾਂ ਐਫ ਸੀ ਆਰ ਨੇ ਸਾਰੀ ਰਿਪੋਰਟ ਦੀ ਪੜਤਾਲ ਕਰਦਿਆਂ ਅਤੇ ਰਿਪੋਰਟ ਨੂੰ ਸੱਚ ਮੰਨਦਿਆਂ ਰਿਸਵਤ ਲੈਣ ਦੀ ਦੋਸ਼ੀ ਪਾਏ ਜਾਣ ਤੇ ਸਰੋਜ ਅੱਗਰਵਾਲ ਨੂੰ ਸਸਪੈਂਡ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸੀ।
ਜਿਕਰਯੋਗ ਹੈ ਕਿ ਤਹਿਸੀਲਦਾਰ ਦੀ ਨਿਯੁਕਤੀ ਸਮੇਂ ਵੀ ਆਪਣਾ ਕੇਸ ਝੂਠੇ ਤੱਥਾਂ ਦੇ ਆਧਾਰ ਤੇ ਪੇਸ਼ ਕਰਨ ਤੇ ਸਰਕਾਰੀ ਸਰਵਿਸ ਹਾਸਿਲ ਸਮੇਂ ਵੀ ਇਸ ਵੱਲ ਸ਼ੱਕ ਦੀ ਸੂਈ ਉਠਦੀ ਰਹੀ ਹੈ। ਸਥਾਨਕ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਜ਼ੋਰਾਂ ਤੇ ਹੈ ਕਿ ਜੇਕਰ ਸਰੋਜ ਅੱਗਰਵਾਲ ਦੀ ਤਹਿਸੀਲਦਾਰ ਵਜੋਂ ਨਿਯੁਕਤੀ ਦੀ ਸਹੀ ਤੇ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਅਸਲ ਸੱਚ ਸਾਹਮਣੇ ਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: